Home /News /punjab /

ਰੂਪਨਗਰ ਨਗਰ ਕੌਂਸਲ ਤੇ ਕਾਂਗਰਸ ਦਾ ਕਬਜ਼ਾ, 21 ਵਿਚੋਂ 17 ਵਾਰਡ ਜਿੱਤੇ

ਰੂਪਨਗਰ ਨਗਰ ਕੌਂਸਲ ਤੇ ਕਾਂਗਰਸ ਦਾ ਕਬਜ਼ਾ, 21 ਵਿਚੋਂ 17 ਵਾਰਡ ਜਿੱਤੇ

ਰੋਪੜ ਕੌਂਸਲ ਚੋਣਾਂ ਵਿਚ ਕਾਂਗਰਸ ਨੇ 48 ਸੀਟਾਂ ਜਿੱਤੀਆਂ, ਆਪ ਨਹੀਂ ਖੋਲ੍ਹ ਸਕੀ ਖਾਤਾ

ਰੋਪੜ ਕੌਂਸਲ ਚੋਣਾਂ ਵਿਚ ਕਾਂਗਰਸ ਨੇ 48 ਸੀਟਾਂ ਜਿੱਤੀਆਂ, ਆਪ ਨਹੀਂ ਖੋਲ੍ਹ ਸਕੀ ਖਾਤਾ

ਰੂਪਨਗਰ ਨਗਰ ਕੌਂਸਲ ਤੇ ਕਾਂਗਰਸ ਦਾ ਕਬਜ਼ਾ, 21 ਵਾਰਡਾਂ ਵਿਚੋਂ ਜਿੱਤੇ 17 ਵਾਰਡ, ਦੋ ਅਕਾਲੀ ਦਲ ਅਤੇ 2 ਆਜ਼ਾਦ ਉਮੀਦਵਾਰਾਂ ਦੇ ਪਏ ਪੱਲੇ,  ਬੀਜੇਪੀ ਅਤੇ ਆਮ ਆਦਮੀ ਪਾਰਟੀ ਨਹੀਂ ਖੋਲ ਸਕੇ ਖਾਤਾ

  • Share this:

(ਅਵਤਾਰ ਸਿੰਘ ਕੰਬੋਜ਼)

ਰੂਪਨਗਰ ਨਗਰ ਕੌਂਸਿਲ ਤੇ ਸੱਤਾਧਿਰ ਪਾਰਟੀ ਕਾਂਗਰਸ ਨੇ ਕਬਜ਼ਾ ਕੀਤਾ ਹੈ, ਰੂਪਨਗਰ ਨਗਰ ਕੌਂਸਲ ਦੇ 21 ਵਾਰਡਾਂ ਵਿੱਚੋਂ ਕਾਂਗਰਸ ਨੇ 17 ਵਾਰਡਾਂ ਤੇ ਜਿੱਤ ਦਰਜ ਕੀਤੀ ਹੈ। 2 ਵਾਰਡਾਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਿੱਤੇ ਹਨ ਅਤੇ ਦੋ ਅਜ਼ਾਦ ਉਮੀਦਵਾਰਾਂ ਦੀ ਵੀ ਜਿੱਤ ਹੋਈ ਹੈ। ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਉਮੀਦਵਾਰ ਜਿੱਤ ਨਹੀਂ ਸਕਿਆ ਅਤੇ ਪਹਿਲੀ ਵਾਰ ਨਗਰ ਕੌਂਸਲ ਦੇ ਚੁਣਾਵ ਲੜ ਰਹੀ ਆਮ ਆਦਮੀ ਪਾਰਟੀ ਵੀ ਆਪਣਾ ਜਿੱਤ ਦਾ ਖਾਤਾ ਨਹੀਂ ਖੋਲ੍ਹ ਸਕੀ।

ਵਾਰਡ ਨੰਬਰ 1 ਤੋਂ ਕਾਂਗਰਸ ਦੀ ਉਮੀਦਵਾਰ ਨੀਲਮ ਕੁਮਾਰੀ, ਵਾਰਡ ਨੰਬਰ 2 ਤੋਂ ਕਾਂਗਰਸ ਦਾ ਉਮੀਦਵਾਰ ਗੁਰਮੀਤ ਰਿੰਕੂ, ਵਾਰਡ ਨੰਬਰ 3 ਤੋਂ ਕਾਂਗਰਸ ਦੀ ਉਮੀਦਵਾਰ ਜਪਿੰਦਰ ਕੌਰ, ਵਾਰਡ ਨੰਬਰ 4 ਤੋਂ ਆਜਾਦ ਉਮੀਦਵਾਰ ਅਮਰਿੰਦਰ ਸਿੰਘ, ਵਾਰਡ ਨੰਬਰ 5 ਤੋਂ ਅਕਾਲੀ ਦਲ ਉਮੀਦਵਾਰ ਇਕਬਾਲ ਕੌਰ, ਵਾਰਡ ਨੰਬਰ 6 ਤੋਂ ਕਾਂਗਰਸੀ ਉਮੀਦਵਾਰ ਮੋਹਿਤ ਸ਼ਰਮਾ, ਵਾਰਡ ਨੰਬਰ 7 ਤੇ ਕੁਲਵਿੰਦਰ ਕੌਰ ਕਾਂਗਰਸ, ਵਾਰਡ ਨੰਬਰ 8 ਤੋਂ ਕਾਂਗਰਸ ਉਮੀਦਵਾਰ ਸੰਜੇ ਵਰਮਾ, ਵਾਰਡ ਨੰਬਰ 9 ਤੋਂ ਕਾਂਗਰਸੀ ਉਮੀਦਵਾਰ ਰੇਖਾ, ਵਾਰਡ ਨੰਬਰ 10 ਤੋਂ ਕਾਂਗਰਸੀ ਉਮੀਦਵਾਰ ਅਸ਼ੋਕ ਵਾਹੀ, ਵਾਰਡ ਨੰਬਰ 11 ਤੋਂ ਕਾਂਗਰਸੀ ਉਮੀਦਵਾਰ ਕਿਰਨ ਸੋਨੀ, ਵਾਰਡ ਨੰਬਰ 12 ਤੋਂ ਕਾਂਗਰਸੀ ਉਮੀਦਵਾਰ ਪੌਮੀ ਸੋਨੀ, ਵਾਰਡ ਨੰਬਰ 13 ਤੋਂ ਕਾਂਗਰਸੀ ਉਮੀਦਵਾਰ ਜਸਵਿੰਦਰ ਕੌਰ, ਵਾਰਡ ਨੰਬਰ 14 ਤੋਂ ਕਾਂਗਰਸੀ ਉਮੀਦਵਾਰ ਅਮਰਜੀਤ ਜੋਲੀ, ਵਾਰਡ ਨੰਬਰ 15 ਤੋਂ ਕਾਂਗਰਸ ਉਮੀਦਵਾਰ ਪੂਨਮ ਕੱਕੜ, ਵਾਰਡ ਨੰਬਰ 16 ਤੋਂ ਕਾਂਗਰਸੀ ਉਮੀਦਵਾਰ ਸਰਬਜੀਤ ਸਿੰਘ, ਵਾਰਡ ਨੰਬਰ 17 ਤੋਂ ਅਕਾਲੀ ਦਲ ਉਮੀਦਵਾਰ ਚਰਨਜੀਤ ਕੌਰ, ਵਾਰਡ ਨੰਬਰ 18 ਤੋਂ ਕਾਂਗਰਸ ਉਮੀਦਵਾਰ ਰਜੇਸ਼ ਕੁਮਾਰ, ਵਾਰਡ ਨੰਬਰ 19 ਤੋਂ ਕਾਂਗਰਸੀ ਉਮੀਦਵਾਰ ਨੀਰੂ ਗੁਪਤਾ,ਵਾਰਡ ਨੰਬਰ 20 ਤੋਂ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ, ਵਾਰਡ ਨੰਬਰ 21 ਤੋਂ ਆਜ਼ਾਦ ਉਮੀਦਵਾਰ ਰਾਜੂ ਸਤਿਆਲ ਜੇਤੂ ਰਹੇ।

ਜ਼ਿਕਰਯੋਗ ਹੈ ਕਿ ਰੂਪਨਗਰ ਨਗਰ ਕੌਂਸਲ ਤੇ ਕਾਂਗਰਸ ਪਾਰਟੀ ਦੇ ਸਾਰੇ 21 ਵਾਰਡਾਂ ਤੇ ਅਕਾਲੀ ਦਲ ਦੇ ਵੀ 21 ਵਾਰਡਾਂ ਤੋਂ ਉਮੀਦਵਾਰ ਚੋਣ ਲੜ ਰਹੇ ਸਨ ਜਦੋਂ ਕਿ ਭਾਰਤੀ ਜਨਤਾ ਪਾਰਟੀ 12 ਅਤੇ ਆਮ ਆਦਮੀ ਪਾਰਟੀ 17 ਸੀਟਾਂ ਤੇ ਚੋਣ ਮੈਦਾਨ ਵਿੱਚ ਸੀ।ਕਾਂਗਰਸੀ ਸੀਟਾਂ ਤੋਂ ਜਿੱਤਣ ਵਾਲੇ ਉਮੀਦਵਾਰਾਂ ਨੇ ਜਿੱਤ ਦਾ ਸਿਹਰਾ ਕਾਂਗਰਸ ਪਾਰਟੀ ਅਤੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੂੰ ਦਿੱਤਾ ਅਤੇ ਕਿਹਾ ਕਿ ਪਿਛਲੀ ਅਕਾਲੀ ਨਗਰ ਕੌਂਸਲ ਵੇਲੇ ਵਿਕਾਸ ਕਾਰਜਾਂ ਵਿੱਚ ਆਈ ਹੋਈ ਖੜੋਤ ਨੂੰ ਪੂਰਾ ਕਰ ਕੇ ਭਰਪੂਰ ਵਿਕਾਸ ਕੀਤਾ ਜਾਵੇਗਾ।

Published by:Ashish Sharma
First published:

Tags: Local Body Polls 2021, Ropar