ਕਾਂਗਰਸ ਅੱਜ ਆਪਣਾ 135ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਕਾਂਗਰਸ ਦੇ ਸੇਵਾ ਦਲ ਵੱਲੋਂ ਚੰਡੀਗੜ੍ਹ ਵਿਖੇ ਸਥਿਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਫਤਰ ਵਿਖੇ ਇੱਕ ਪ੍ਰੋਗਰਾਮ ਰੱਖਿਆ ਗਿਆ। ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਇਸੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਆਏ। ਕਾਂਗਰਸ ਦਫਤਰ ਅੰਦਰ ਸਾਲ 2007 ਵਿੱਚ ਸ਼ਮਸ਼ੇਰ ਸਿੰਘ ਦੁੱਲੋ ਵੱਲੋਂ ਇੰਦਰਾ ਗਾਂਧੀ, ਰਾਜੀਵ ਗਾਂਧੀ ਤੇ ਪੰਜਾਬ ਦੇ ਸਾਬਕਾ ਸੀਐਮ ਬੇਅੰਤ ਸਿੰਘ ਦੇ ਬੁੱਤ ਲਾਏ ਗਏ ਸੀ।
ਮੰਤਰੀ ਧਰਮਸੋਤ ਨੇ ਇਨ੍ਹਾਂ ਬੁੱਤਾਂ ਉੱਤੇ ਫੁੱਲ ਚੜ੍ਹਾਏ ਪਰ ਬੁੱਤਾਂ ਦੀ ਬੁਰੀ ਹਾਲਤ ਵੱਲ ਉਨ੍ਹਾਂ ਨੇ ਜਿਆਦਾ ਧਿਆਨ ਨਹੀਂ ਦਿੱਤਾ। ਇਨ੍ਹਾਂ ਬੁੱਤਾਂ ਨੂੰ ਹੋ ਸਕਦਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਕਦੇ ਸਾਫ ਹੀ ਨਾ ਕੀਤਾ ਗਿਆ ਹੋਵੇ। ਕਿਉਂਕਿ ਇਹ ਬੁੱਤ ਹੁਣ ਬਹੁਤ ਬੁਰੀ ਹਾਲਤ ਵਿੱਚ ਹਨ। ਇਨ੍ਹਾਂ ਬੁੱਤਾਂ ਉੱਤੇ ਮਿੱਟੀ ਜੰਮ ਚੁੱਕੀ ਹੈ, ਪਰ ਕੋਈ ਸੰਭਾਲ ਕਰਨ ਵਾਲਾ ਨਹੀਂ ਹੈ। ਬੇਅੰਤ ਸਿੰਘ ਦਾ ਬੁੱਤ ਤਾਂ ਕਈ ਥਾਵਾਂ ਤੇਂ ਟੁੱਟ ਵੀ ਗਿਆ। ਪਰ ਕਾਂਗਰਸ ਦਫਤਰ ਅੰਦਰ ਕੰਮ ਕਰਦੇ ਸਟਾਫ ਦਾ ਜ਼ਰਾ ਵੀ ਧਿਆਨ ਇਨ੍ਹਾਂ ਬੁੱਤਾਂ ਉੱਤੇ ਨਹੀਂ ਜਾਂਦਾ।
ਮੰਤਰੀ ਵੀ ਇਨ੍ਹਾਂ ਬੁੱਤਾਂ ਦੀ ਬੁਰੀ ਹਾਲਤ ਬਾਰੇ ਕੁੱਝ ਨਹੀਂ ਬੋਲੇ, ਸਿਰਫ ਫੁੱਲ ਚੜ੍ਹਾਏ ਤੇ ਚਲੇ ਗਏ। ਪਰ ਆਪਣਾ ਸਥਾਪਨਾ ਦਿਵਸ ਮਨਾ ਰਹੀ ਕਾਂਗਰਸ ਦਾ ਆਪਣੇ ਦਫਤਰ ਅੰਦਰ ਲੱਗੇ ਬੁੱਤੇ ਵੱਲ ਵੀ ਕਿੰਨਾ ਕੁ ਧਿਆਨ ਹੈ, ਇਹ ਵੱਡਾ ਸਵਾਲ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।