ਕਾਂਗਰਸ ਦੀ ਪੰਜਾਬ ਵਿਚ ਨਮੋਸ਼ੀ ਵਾਲੀ ਹਾਰ ਪਿੱਛੋਂ ਕਾਰਨਾਂ ਦਾ ਅੱਜ ਪਾਰਟੀ ਆਗੂਆਂ ਵੱਲੋਂ ਮੰਥਨ ਕੀਤਾ ਜਾ ਰਿਹਾ ਹੈ। ਇਸ ਮੰਥਨ ਤੋਂ ਬਾਅਦ ਜ਼ਿਆਦਾਤਰ ਪਾਰਟੀ ਆਗੂਆਂ ਨੇ ਮੁੱਖ ਤੌਰ ਉਤੇ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਜਿੰਮੇਵਾਰ ਦੱਸਿਆ ਗਿਆ ਹੈ।
ਇਸ ਮੌਕੇ ਚਰਨਜੀਤ ਚੰਨੀ, ਨਵਜੋਤ ਸਿੰਘ ਸਿੱਧੂ ਤੇ ਸੁਨੀਲ ਜਾਖੜ ਵਿਚ ਆਪਸੀ ਅਣਬਨ ਨੂੰ ਅੱਗੇ ਰੱਖਿਆ ਜਾ ਰਿਹਾ ਹੈ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੇ ਨੇ ਆਖਿਆ ਹੈ ਕਿ ਅਸੀਂ ਸਮਝ ਨਹੀਂ ਸਕੇ, ਲੋਕ ਬਦਲਾਅ ਚਾਹੁੰਦੇ ਸਨ। ਸਿਸਟਮ ਤੋਂ ਅੱਕੇ ਬੈਠੇ ਸਨ।
ਇਸ ਬਦਲਾਅ ਦੀ ਝਾਕ ਵਿਚ ਬੈਠੇ ਲੋਕਾਂ ਨੂੰ ਆਪ ਵਿਚ ਆਸ ਦੀ ਕਿਰਨ ਨਜ਼ਰ ਆਈ। ਜ਼ਿਆਦਾਤਰ ਆਗੂਆਂ ਨੇ ਇਹੀ ਆਖਿਆ ਕਿ ਪਾਰਟੀ ਆਗੂਆਂ ਦੀ ਇਕ-ਦੂਜੇ ਖਿਲਾਫ ਬਿਆਨਬਾਜ਼ੀ ਨੇ ਵੱਡੀ ਢਾਹ ਲਾਈ। ਆਗੂ ਨੇ ਸੀਨੀਅਰ ਲੀਡਰਸ਼ਿੱਪ ਉਤੇ ਖੁੱਲ੍ਹ ਕੇ ਸਵਾਲ ਚੁੱਕੇ ਹਨ।
ਉਧਰ, ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਜੀ.ਪੀ. ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਪਾਰਟੀ ਵਿੱਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ। ਕਾਂਗਰਸ ਭਵਨ ਵਿੱਚ ਪਹੁੰਚਣ ਸਮੇਂ ਉਨ੍ਹਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬਾ ਦਿੰਦਿਆਂ ਚੰਨੀ ਨੂੰ ਪਾਰਟੀ ਵਿੱਚ ਬਾਹਰ ਕੱਢਣ ਦੀ ਮੰਗ ਕੀਤੀ। ਜਦਕਿ ਇਸਦੇ ਉਲਟ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧ ਦੀ ਖੁੱਲ ਕੇ ਸਮਰਥਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਭਗਵੰਤ ਮਾਨ ਦਾ ਮੁਕਾਬਲਾ ਨਵਜੋਤ ਸਿੰਘ ਸਿੱਧੂ ਹੀ ਕਰ ਸਕਦਾ ਸੀ। ਨਵਜੋਤ ਸਿੰਘ ਦੇ ਉੱਤੇ ਕਈ ਦਾਗ ਤਾਂ ਨਹੀਂ ਅਤੇ ਨਹੀਂ ਜਦਕਿ ਚੰਨੀ ਦੇ ਉਸਦੇ ਘਰੋਂ ਪੈਸੇ ਫੜ੍ਹੇ ਗਏ।
ਉਨ੍ਹਾਂ ਨੇ ਕਿਹਾ ਚੰਨੀ ਨੇ 36 ਹਜ਼ਾਰ ਕਰਮਚਾਰੀਆਂ ਨੂੰ ਪੱਕਾ ਕਰਨ ਦੇ ਝੂਠੇ ਬੋਰਡ ਲਾਏ। ਜ਼ਮੀਨੀ ਪੱਧਰ ਉੱਤੇ ਕੋਈ ਕੰਮ ਨਹੀਂ ਹੋਇਆ ਤਾਂ ਲ਼ੋਕਾਂ ਤੋਂ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਭਗਵੰਤ ਮਾਨ ਦਾ ਮੁਕਾਬਲਾ ਨਵਜੋਤ ਸਿੰਘ ਸਿੱਧੂ ਹੀ ਕਰ ਸਕਦਾ ਸੀ। ਉਨ੍ਹਾਂ ਨੇ ਕਿਹਾ ਕਿ ਜੇ ਨਵਜੋਤ ਸਿੰਘ ਸਿੱਧੂ ਚਿਹਰਾ ਹੁੰਦਾ ਤਾਂ ਚੰਨੀ ਵੀ ਜਿੱਤ ਸਕਦਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Congress, Election Results 2022, Indian National Congress, Punjab Congress