ਦਿੱਲੀ ਦੇ ਸਿੱਖ ਕਾਂਗਰਸ ਨਾਲ, ਚੋਣ ਨਤੀਜੇ ਸਭ ਨੂੰ ਹੈਰਾਨ ਕਰਨਗੇ: ਰਾਣਾ ਸੋਢੀ

News18 Punjabi | News18 Punjab
Updated: January 28, 2020, 5:59 PM IST
share image
ਦਿੱਲੀ ਦੇ ਸਿੱਖ ਕਾਂਗਰਸ ਨਾਲ, ਚੋਣ ਨਤੀਜੇ ਸਭ ਨੂੰ ਹੈਰਾਨ ਕਰਨਗੇ: ਰਾਣਾ ਸੋਢੀ

  • Share this:
  • Facebook share img
  • Twitter share img
  • Linkedin share img
Pankaj Kapahi
ਅਕਾਲੀ ਦਲ ਬਾਦਲ ਦਿੱਲੀ ਦੀਆਂ ਚੋਣਾਂ ਨਹੀਂ ਲੜ ਰਿਹਾ ਤਾਂ ਹਰ ਸਿਆਸੀ ਪਾਰਟੀ ਦੀਆਂ ਨਜ਼ਰਾਂ ਦਿੱਲੀ ਦੇ ਸਿੱਖ ਵੋਟਰਾਂ ਉਤੇ ਹਨ। ਪੰਜਾਬ ਸਰਕਾਰ ਦੇ ਮੰਤਰੀ ਰਾਣਾ ਸੋਢੀ ਨੂੰ ਲੱਗਦਾ ਹੈ ਕਿ ਦਿੱਲੀ ਦੇ ਸਿੱਖ ਕਾਂਗਰਸ ਨਾਲ ਹਨ ਅਤੇ ਕਾਂਗਰਸ ਨੂੰ ਵੋਟ ਦੇਣਗੇ। ਰਾਣਾ ਸੋਢੀ ਨੇ ਕਿਹਾ ਕਿ ਕਾਂਗਰਸ ਸੈਕੂਲਰ ਪਾਰਟੀ ਹੈ ਅਤੇ ਅਸੀਂ ਸਿੱਖ ਚਿਹਰੇ ਚੋਣਾਂ ਵਿਚ ਉਤਾਰੇ ਹਨ।

ਪੰਜਾਬ ਕਾਂਗਰਸ ਦੀ ਇਕਾਈ ਦਿੱਲੀ ਵਿਚ ਹੁਣ ਪ੍ਰਚਾਰ ਕਰਨ ਲਈ ਉਤਰ ਚੁੱਕੀ ਹੈ ਤੇ ਪੰਜਾਬ ਸਰਕਾਰ ਦੇ ਕਈ ਮੰਤਰੀ ਦਿੱਲੀ ਚੋਣਾਂ ਚੋਣਾਂ ਵਿਚ ਪ੍ਰਚਾਰ ਲਈ ਪੂਰਾ ਜੋਰ ਲਗਾ ਰਹੇ ਹਨ। ਦਿੱਲੀ ਚੋਣਾਂ ਵਿਚ ਪ੍ਰਚਾਰ ਕਰ ਰਹੇ ਕੈਬਨਿਟ ਮੰਤਰੀ ਰਾਣਾ ਸੋਢੀ ਨੇ news 18 ਨਾਲ ਗੱਲਬਾਤ ਕਰਦੇ ਹੋਏ ਕਿਹਾ ਕੀ 11 ਫਰਵਰੀ ਦੇ ਨਤੀਜੇ ਸਭ ਨੂੰ ਹੈਰਾਨ ਕਰਨਗੇ। ਸੋਢੀ ਨੇ ਕਿਹਾ ਕਿ ਸਰਕਾਰ ਕਿਸਦੀ ਬਣੇਗੀ, ਇਹ ਕਹਿਣਾ ਅਜੇ ਮੁਸ਼ਕਿਲ ਹੈ, ਪਰ ਕੇਜਰੀਵਾਲ ਇੱਕਲੇ ਸਰਕਾਰ ਨਹੀਂ ਬਣਾ ਸਕਣਗੇ। ਕਾਂਗਰਸ ਦੇ ਨੰਬਰ ਸਭ ਨੂੰ ਹੈਰਾਨ ਕਰਨਗੇ। ਚੋਣਾਂ ਦੇ ਨਤੀਜਾਇਆ ਬਾਅਦ ਸਰਕਾਰ ਬਣਾਉਣ ਲਈ  ਕਾਂਗਰਸ, ਆਮ ਆਦਮੀ ਪਾਰਟੀ ( aap) ਨੂੰ ਸਮਰਥਨ ਦੇਵੇਗੀ, ਇਸ ਉਤੇ ਰਾਣਾ ਸੋਢੀ ਨੇ ਕਿਹਾ ਕਿ ਇਹ ਨਤੀਜੇ ਤੇ ਉਸ ਵੇਲੇ ਕੀ ਹਾਲਾਤ ਬਣਦੇ ਹਨ, ਉਹ ਤੈਅ ਕਰਨਗੇ
'ਭਗਵੰਤ ਮਾਨ ਨੂੰ ਹੈ ਗਲਤਫਹਿਮੀ'

ਰਾਣਾ ਸੋਢੀ ਨੇ ਭਗਵੰਤ ਮਾਨ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ 2017 ਚੋਣਾਂ ਵਿਚ ਭਗਵੰਤ ਮਾਨ ਖੁਦ ਮੁੱਖ ਮੰਤਰੀ ਦੇ ਸੁਪਨੇ ਦੇਖਦਾ ਸੀ। ਭਗਵੰਤ ਮਾਨ ਗਲਫਹਿਮੀ ਵਿਚ ਰਹਿੰਦਾ ਹੈ ਲੇਕਿਨ ਦਿੱਲੀ ਵਿਚ ਕੇਜਰੀਵਾਲ ਦੀ ਸਰਕਾਰ ਨਹੀਂ ਬਣੇਗੀ ਤੇ ਪੰਜਾਬ 2022 ਚੋਣਾਂ ਵਿਚ 20 ਤੋਂ ਵੀ ਘੱਟ ਸੀਟਾਂ ਜਿੱਤੇਗੀ। ਦੱਸ ਦਈਏ ਕਿ ਭਗਵੰਤ ਮਾਨ ਹੋਰਾਂ ਨੇ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਉਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਸੀ ਕਿ ਕੈਪਟਨ ਕਿਸ ਮੂੰਹ ਨਾਲ ਦਿੱਲੀ ਵਿਚ ਪ੍ਰਚਾਰ ਕਰਨ ਆਉਣਗੇ।

ਰਾਣਾ ਸੋਢੀ ਨੇ ਕਿਹਾ ਕਿ ਸਿੱਧੂ ਮੇਰੇ ਚੰਗੇ ਦੋਸਤ ਹਨ। ਸਿੱਧੂ ਕਾਂਗਰਸ ਮੈਨ ਹੈ ਅਤੇ ਦਿੱਲੀ ਵਿਚ ਪ੍ਰਚਾਰ ਕਰਨਗੇ। ਸੋਢੀ ਨੇ ਕਿਹਾ ਕਿ ਕਾਂਗਰਸ ਨੇ ਸਿੱਧੂ ਨੂੰ ਪੂਰਾ ਮਾਣ ਸਨਮਾਨ ਦਿੱਤਾ ਹੈ ਅਤੇ ਸਿੱਧੂ ਕਾਂਗਰਸ ਦੇ ਸਿਪਾਹੀ ਹਨ।
First published: January 28, 2020
ਹੋਰ ਪੜ੍ਹੋ
ਅਗਲੀ ਖ਼ਬਰ