• Home
  • »
  • News
  • »
  • punjab
  • »
  • CONGRESS EYE ON DALIT VOTES IN PUNJAB GAME WON BY MAKING CHARANJIT CHANNY CM

ਮਿਸ਼ਨ 2022: ਸਿਆਸੀ ਵਿਰੋਧੀਆਂ ਉਤੇ ਭਾਰੂ ਪੈ ਸਕਦੀ ਹੈ ਕਾਂਗਰਸ ਦੀ ਦਲਿੱਤ ਵੋਟਾਂ ਬਾਰੇ ਰਣਨੀਤੀ

ਮਿਸ਼ਨ 2022: ਸਿਆਸੀ ਵਿਰੋਧੀਆਂ ਉਤੇ ਭਾਰੂ ਪੈ ਸਕਦੀ ਹੈ ਕਾਂਗਰਸ ਦੀ ਦਲਿੱਤ ਵੋਟਾਂ ਬਾਰੇ ਰਣਨੀਤੀ (ਸੰਕੇਤਕ ਫੋਟੋ)

  • Share this:
ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ਲਈ ਦਲਿੱਤ ਮੁੱਖ ਮੰਤਰੀ ਬਣਾ ਕੇ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਵਿਰੋਧੀ ਧਿਰਾਂ ਦੀ ਦਲਿੱਤ ਵੋਟਾਂ ਬਾਰੇ ਰਣਨੀਤੀ ਨੂੰ ਵੰਗਾਰਿਆ ਹੈ। ਭਾਜਪਾ ਨੇ ਪਹਿਲਾਂ ਹੀ ਅਗਲੀਆਂ ਚੋਣਾਂ ਵਿਚ ਦਲਿਤ ਵਿਅਕਤੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਹੁਜਨ ਸਮਾਜ ਪਾਰਟੀ ਨਾਲ ਸਿਆਸੀ ਗਠਜੋੜ ਕਰਕੇ ਡਿਪਟੀ ਮੁੱਖ ਮੰਤਰੀ ਕਿਸੇ ਦਲਿਤ ਨੂੰ ਬਣਾਏ ਜਾਣ ਦਾ ਫੈਸਲਾ ਕੀਤਾ ਹੈ, ਪਰ ਕਾਂਗਰਸ ਨੇ ਚਾਰ ਕਦਮ ਅੱਗੇ ਨਿਕਲਦੇ ਹੋਣ ਇਕ ਦਲਿੱਤ ਨੂੰ ਮੁੱਖ ਮੰਤਰੀ ਦੀ ਕੁਰਸੀ ਸੌਂਪ ਦਿੱਤੀ ਹੈ।

ਕਾਂਗਰਸ ਪਾਰਟੀ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਵਿਰੋਧੀ ਪਾਰਟੀਆਂ ਨੂੰ ਸਿਆਸੀ ਝਟਕਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਗਾਮੀ ਚੋਣਾਂ ਵਿਚ ਚੰਨੀ ਦਾ ਦਲਿਤ ਚਿਹਰਾ ਕਿੰਨਾ ਕੁ ਦਲਿਤ ਵੋਟ ਬੈਂਕ ਹਾਸਲ ਕਰਨ ਵਿਚ ਸਫਲ ਹੋਵੇਗਾ, ਫਿਲਹਾਲ ਕਹਿਣਾ ਮੁਸ਼ਕਲ ਹੈ, ਪਰ ਹਾਈ ਕਮਾਨ ਨੇ ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤਣ ਲਈ ਦੋਹਰਾ ਪੱਤਾ ਖੇਡਿਆ ਹੈ।

ਪੰਜਾਬ ਦੇ ਸਿਆਸੀ ਇਤਿਹਾਸ ’ਚ ਪਹਿਲੀ ਦਫ਼ਾ ਕੋਈ ਦਲਿਤ ਆਗੂ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ ਹੋਵੇਗਾ। ਪਾਰਟੀ ਹਾਈ ਕਮਾਨ ਨੇ ਚਰਨਜੀਤ ਚੰਨੀ ਦੇ ਨਾਂ ਦਾ ਐਲਾਨ ਕਰਕੇ ਦਲਿਤ ਪੱਤਾ ਖੇਡਣ ਦੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਵਜੋਂ ਸਿੱਖ ਚਿਹਰਾ ਵੀ ਦਿੱਤਾ ਹੈ। ਪੰਜਾਬ ਵਿਚ ਕਰੀਬ 34 ਫੀਸਦੀ ਤੋਂ ਵੱਧ ਦਲਿਤ ਭਾਈਚਾਰੇ ਦਾ ਵੋਟ ਬੈਂਕ ਹੈ ਤੇ 34 ਰਾਖਵੇਂ ਹਲਕੇ ਹਨ।

ਚਰਨਜੀਤ ਸਿੰਘ ਚੰਨੀ ਦੇ ਸਿਆਸੀ ਸਫਰ ਦੀ ਗੱਲ ਕਰਈਏ ਤਾਂ ਉਨ੍ਹਾਂ ਆਪਣਾ ਸਿਆਸੀ ਸਫ਼ਰ ਬਤੌਰ ਨਗਰ ਕੌਂਸਲਰ ਸ਼ੁਰੂ ਕੀਤਾ।ਉਹ ਤਿੰਨ ਵਾਰੀ ਕੌਂਸਲਰ ਰਹੇ ਅਤੇ ਫਿਰ ਨਗਰ ਕੌਂਸਲ ਖਰੜ ਦੇ ਪ੍ਰਧਾਨ ਵੀ ਬਣੇ। 15 ਮਾਰਚ 1963 ਨੂੰ ਜੰਮੇ ਚਰਨਜੀਤ ਚੰਨੀ ਨੇ ਆਜ਼ਾਦ ਉਮੀਦਵਾਰ ਵਜੋਂ ਹਲਕਾ ਚਮਕੌਰ ਸਾਹਿਬ ਤੋਂ ਚੋਣ ਲੜੀ ਅਤੇ ਵਿਧਾਨ ਸਭਾ ਵਿਚ ਪੁੱਜੇ।

ਉਸ ਮਗਰੋਂ ਉਨ੍ਹਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਅਤੇ 2012 ਵਿਚ ਕਾਂਗਰਸੀ ਉਮੀਦਵਾਰ ਵਜੋਂ ਚੋਣ ਜਿੱਤ ਕੇ ਵਿਧਾਇਕ ਬਣੇ। ਹੁਣ ਤੀਸਰੀ ਦਫ਼ਾ ਵਿਧਾਇਕ ਬਣਨ ਮਗਰੋਂ ਤਕਨੀਕੀ ਸਿੱਖਿਆ ਮੰਤਰੀ ਬਣੇ।
Published by:Gurwinder Singh
First published: