ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੇਰੀ ਨੇ ਕਾਂਗਰਸ ਪਾਰਟੀ ਵਿੱਚ ਚੱਲ ਰਹੀ ਅੰਦਰੂਨੀ ਫੁੱਟ ਨੂੰ ਵੀ ਠੱਲ ਪਾਈ ਹੈ। ਸੰਗਰੂਰ ਤੋਂ ਟਿਕਟ ਨਾ ਮਿਲਣ ਕਰਕੇ ਹੁਣ ਤੱਕ ਕੇਵਲ ਢਿੱਲੋਂ ਦਾ ਵਿਰੋਧ ਕਰ ਰਹੇ ਵਿਧਾਇਕ ਸੁਰਜੀਤ ਧੀਮਾਨ ਦੇ ਬੇਟੇ ਜਸਵਿੰਦਰ ਧੀਮਾਨ ਢਿੱਲੋਂ ਦੀ ਰੈਲੀ ਦੇ ਮੰਚ ਤੇ ਨਜ਼ਰ ਆਏ। ਮੰਚ ਦੇ ਕੇਵਲ ਢਿੱਲੋਂ ਤੇ ਜਸਵਿੰਦਰ ਧੀਮਾਨ ਇੱਕ-ਦੂਜੇ ਨੂੰ ਮਿਲਦੇ ਦਿਖਾਈ ਦਿੱਤੇ।
ਜ਼ਿਕਰਯੋਗ ਹੈ ਕਿ ਜਸਵਿੰਦਰ ਧੀਮਾਨ ਖੁਦ ਸੰਗਰੂਰ ਤੋਂ ਟਿਕਟ ਮੰਗ ਰਹੇ ਸਨ ਪਰ ਹੁਣ ਪਾਰਟੀ ਨੇ ਉਹਨਾਂ ਦੀ ਥਾਂ ਕੇਵਲ ਢਿੱਲੋਂ ਨੂੰ ਟਿਕਟ ਦਿੱਤੀ ਜਿਸ ਦੇ ਬਾਅਦ ਜਸਵਿੰਦਰ ਧੀਮਾਨ ਤੇ ਉਹਨਾਂ ਦੇ ਪਿਤਾ ਵਿਧਾਇਕ ਸੁਰਜੀਤ ਧੀਮਾਨ ਨੇ ਖੁੱਲ੍ਹ ਕੇ ਆਪਣੀ ਨਰਾਜ਼ਗੀ ਜਾਹਿਰ ਕੀਤੀ ਸੀ। ਪਰ ਅੱਜ ਦੋਵੇਂ ਆਗੂਆਂ ਦੇ ਇੱਕ ਮੰਚ ਤੇ ਦਿਖਣ ਨਾਲ ਕੇਵਲ ਢਿੱਲੋਂ ਦੀ ਮੁਹਿੰਮ ਨੂੰ ਹੁਲਾਰਾ ਮਿਲਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lok Sabha Election 2019, Lok Sabha Polls 2019, Punjab Congress