ਕਾਂਗਰਸੀ ਵਿਧਾਇਕ ਦੀ ਜਾਅਲੀ ਵੀਡੀਓ ਵਾਇਰਲ ਕਰਨ ਵਾਲੇ ਨੇ ਮੰਗੀ ਰਕਮ, ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ

News18 Punjabi | News18 Punjab
Updated: February 14, 2021, 1:27 PM IST
share image
ਕਾਂਗਰਸੀ ਵਿਧਾਇਕ ਦੀ ਜਾਅਲੀ ਵੀਡੀਓ ਵਾਇਰਲ ਕਰਨ ਵਾਲੇ ਨੇ ਮੰਗੀ ਰਕਮ, ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ
ਕਾਂਗਰਸੀ ਵਿਧਾਇਕ ਦੀ ਜਾਅਲੀ ਵੀਡੀਓ ਵਾਇਰਲ ਕਰਨ ਵਾਲੇ ਨੇ ਮੰਗੀ ਰਕਮ, ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ (ਸੰਕੇਤਿਕ ਫੋਟੋ)

  • Share this:
  • Facebook share img
  • Twitter share img
  • Linkedin share img

 ਲੁਧਿਆਣਾ : ਕਾਂਗਰਸ ਦੇ ਐਮਐਲਏ ਸੰਜੇ ਤਲਵਾਰ ਨੇ ਲੁਧਿਆਣਾ ਟਿੱਬਾ ਪੁਲਿਸ ਸਟੇਸ਼ਨ ਵਿਚ ਅਣਪਛਾਤੇ ਵਿਅਕਤੀ ਖਿਲਾਫ ਐਫਆਈਆਰ ਦਰਜ ਕਰਵਾਈ ਹੈ। ਐਮਐਲਏ ਸੰਜੇ ਤਲਵਾਰ ਨੇ ਪੁਲਿਸ ਕੋਲ ਦਿੱਤੇ ਬਿਆਨ ਵਿਚ ਕਿਹਾ ਹੈ ਕਿ ਸੋਸ਼ਲ ਮੀਡੀਆ ਉਤੇ ਉਨ੍ਹਾਂ ਦੀ ਅਸ਼ਲੀਲ ਵੀਡੀਓ ਬਣਾਕੇ ਵਾਇਰਲ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।




ਜਾਣਕਾਰੀ ਅਨੁਸਾਰ ਹਰਗੋਬਿੰਦ ਨਗਰ ਦੇ ਰਹਿਣ ਵਾਲੇ ਸੰਜੇ ਤਲਵਾੜ ਹਲਕਾ ਪੂਰਬੀ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਹਨ। ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਇਕ ਫਰਜੀ ਅਸ਼ਲੀਲ ਵੀਡੀਓ ਵਾਇਰਲ ਕਰਨ ਵਾਲੇ ਅਣਪਛਾਤੇ ਸਖਸ਼ ਨੇ ਉਨ੍ਹਾਂ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਹੈ ਅਤੇ ਧਮਕੀ ਦਿਤੀ ਕਿ ਉਨ੍ਹਾਂ ਦੀ ਜਾਅਲੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਵਾਇਰਲ ਕਰ ਦੇਵੇਗਾ।


ਥਾਣੇ ਟਿੱਬਾ ਦੀ ਪੁਲਿਸ ਨੇ ਵਿਧਾਇਕ ਤਲਵਾੜ ਦੀ ਸ਼ਿਕਾਇਤ ਉਤੇ ਅਣਪਛਾਤੇ ਵਿਅਕਤੀ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Published by: Ashish Sharma
First published: February 14, 2021, 1:24 PM IST
ਹੋਰ ਪੜ੍ਹੋ
ਅਗਲੀ ਖ਼ਬਰ