• Home
 • »
 • News
 • »
 • punjab
 • »
 • CONGRESS MLA JOGINDERPAL SLAPS A MAN IN PATHANKOT VIDEO VIRAL

ਚਲਦੇ ਜਗਰਾਤੇ 'ਚ ਕਾਂਗਰਸੀ MLA ਨੇ ਬੰਦੇ ਦੀ ਕਰਤੀ ਥੱਪੜਾਂ ਦੀ ਬਰਸਾਤ, ਵਿਧਾਇਕ ਤੋਂ ਪੁੱਛ ਬੈਠਾ ਸੀ ਸਵਾਲ

ਸਮਾਗਮ ਚ ਪਹੁੰਚੇ ਇੱਕ ਵਿਧਾਇਕ ਨੂੰ ਜਿਥੇ ਇਕ ਵਿਅਕਤੀ ਨੇ ਬੜੀ ਦਲੇਰੀ ਨਾਲ ਉਹਨਾਂ ਨੂੰ ਹਲਕੇ ਵਿੱਚ ਕੋਈ ਵਿਕਾਸ ਨਾ ਕਰਨ ਦੀ ਗੱਲ ਆਖੀ , ਜਿਸ ਤੇ ਭੜਕੇ ਵਿਧਾਇਕ ਨੇ ਆਪਣੇ ਗੰਨਮੈਨਾਂ ਨਾਲ ਮਿਲ ਕੇ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ।

ਚਲਦੇ ਜਗਰਾਤੇ 'ਚ ਕਾਂਗਰਸੀ MLA ਨੇ ਬੰਦੇ ਦੀ ਕਰਤੀ ਥੱਪੜਾਂ ਦੀ ਬਰਸਾਤ, ਵਿਧਾਇਕ ਤੋਂ ਪੁੱਛ ਬੈਠਾ ਸੀ ਸਵਾਲ

 • Share this:
  ਪਠਾਨਕੋਟ ਦੇ ਹਲਕਾ ਭੋਆ ਤੋਂ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਨੇ ਆਪਣਾ ਆਪਾ ਗਵਾ ਕੇ ਸੋਸ਼ਲ ਮੀਡੀਆ ਤੇ ਨਾਮ ਖੱਟ ਲਿਆ ਹੈ। ਦਰਅਸਲ ਵਿਧਾਇਕ ਇੱਕ ਜਗਰਾਤੇ ਵਿੱਚ ਪਹੁੰਚਿਆ ਸੀ. ਇੱਥੇ ਇੱਕ ਨੌਜਵਾਨ ਨੇ ਹਲਕੇ ਵਿੱਚ ਕੋਈ ਵਿਕਾਸ ਨਾ ਹੋਣ ਬਾਰੇ ਸਵਾਲ ਪੁੱਛ ਲਿਆ। ਬਸ ਫੇਰ ਕੀ  ਭੜਕੇ ਐਮਐਲਏ ਸਾਹਿਬ ਨੇ ਇਸ ਨੌਜਵਾਨ ਨੂੰ ਪਹਿਲਾਂ ਆਪਣੇ ਨੇੜੇ ਬੁਲਾਇਆ ਤੇ ਫੇਰ ਥੱਪੜਾਂ ਦੀ ਝੜੀ ਕਰ ਦਿੱਤੀ।

  ਇਸ ਮੌਕੇ ਉੱਤੇ ਸ਼ਖਸ ਨੇ ਕਿਹਾ 'ਤੂੰ'... ਤਾਂ ਗੁੱਸੇ ਚ ਜੜ ਥੱਪੜ ਜੜ ਦਿੱਤੇ। ਬੱਸ ਫੇਰ ਕੀ ਸੁਰੱਖਿਆਕਰਮੀ ਨੇ ਵੀ ਰੱਜ ਕੇ ਕੁੱਟਮਾਰ ਕੀਤੀ। ਪਠਾਨਕੋਟ ਦੇ ਹਲਕਾ ਭੋਆ ਤੋ ਵਿਧਾਇਕ ਜੋਗਿੰਦਰਪਾਲ ਦਾ ਇਸ ਘਟਨਾ ਦਾ ਵੀਡਿਓ ਵਾਇਰਲ ਹੋ ਰਿਹਾ ਹੈ।

  ਸਮਾਗਮ ਚ ਪਹੁੰਚੇ ਇੱਕ ਵਿਧਾਇਕ ਨੂੰ ਜਿਥੇ ਇਕ ਵਿਅਕਤੀ ਨੇ ਬੜੀ ਦਲੇਰੀ ਨਾਲ ਉਹਨਾਂ ਨੂੰ ਹਲਕੇ ਵਿੱਚ ਕੋਈ ਵਿਕਾਸ ਨਾ ਕਰਨ ਦੀ ਗੱਲ ਆਖੀ , ਜਿਸ ਤੇ ਭੜਕੇ ਵਿਧਾਇਕ ਨੇ ਆਪਣੇ ਗੰਨਮੈਨਾਂ ਨਾਲ ਮਿਲ ਕੇ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਲੋਕ ਐਮਐਲਏ ਦੀ ਰੱਜ ਤੇ ਨਿੰਦ ਕਰ ਰਹੇ ਹਨ। ਇਹ ਵੀ ਕਹਿ ਰਹੇ ਹਨ ਕਿ ਵੋਟਾਂ ਲੈਣ ਵੇਲੇ ਇਸ ਵਿਧਾਇਕ ਨੂੰ ਆਪਣੇ ਘਰੇ ਨਹੀਂ ਵਾੜਨਾ ਚਾਹੀਦਾ।

  ਇਸ ਘਟਨਾ ਦੇ ਮਾਮਲੇ ਵਿੱਚ ਡਿਪਟੀ ਸੀਐੱਮ ਸੁਖਜਿੰਦਰ ਰੰਧਾਵਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਐਮਐਲਏ ਜੋਗਿੰਦਰਪਾਲ ਨੂੰ ਲੋਕਾਂ ਨਾਲ ਅਜਿਹਾ ਵਤੀਰਾ ਨਹੀਂ ਕਰਨਾ ਚਾਹੀਦਾ ਹੈ। ਅਸੀਂ ਲੋਕਾਂ ਦੇ ਸੇਵਕ ਹਾਂ ਤੇ ਨੌਜਵਾਨ ਦੇ ਥੱਪੜ ਮਾਰਨਾ ਗਲਤ ਹੈ। ਉਨ੍ਹਾਂ ਕਿਹਾ ਕਿ ਜੇ ਉਹ ਅਜਿਹਾ ਵਤੀਰਾ ਰੱਖਣਗੇ ਤਾਂ ਲੋਕਾਂ ਉਨ੍ਹਾਂ ਨੂੰ ਆਪਣੇ ਇਲਾਕੇ ਵਿੱਚ ਵੜਣ ਵੀ ਨਹੀਂ ਦੇਣਗੇ ਤੇ ਜੋਕਿ ਬਹੁਤ ਹੀ ਮੰਦਭਾਗਾ ਹੋਵੇਗਾ।
  Published by:Sukhwinder Singh
  First published: