ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ‘ਆਪ’ ਵੱਲੋਂ ਰਾਜ ਸਭਾ ਦੇ ਐਲਾਨੇ ਉਮੀਦਵਾਰਾਂ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਅਜਿਹਾ ਕਰਕੇ ਲੋਕਾਂ ਵੱਲੋਂ ਦਿੱਤੇ ਗਏ ਫ਼ਤਵੇ ਦਾ ਅਪਮਾਨ ਤੇ ਸੂਬਾ ਵਾਸੀਆਂ ਨਾਲ ਧੋਖਾ ਕੀਤਾ ਹੈ।
ਉਨ੍ਹਾਂ ਕਿਹਾ ਕਿ 'ਆਪ' ਪਾਰਟੀ ਵਿਚੋਂ ਰਾਜ ਸਭਾ 'ਚ ਗਏ ਲੋਕਾਂ 'ਚੋਂ 2 ਤਾਂ ਪੰਜਾਬ ਦੇ ਹੈ ਹੀ ਨਹੀਂ, ਰਾਜ ਸਭਾ 'ਚ ਜਾਣ ਵਾਲਾ ਇਕ ਲੁਧਿਆਣਾ ਦਾ ਉਦਯੋਗਪਤੀ ਹੈ, ਜਿਸ ਬਾਰੇ ਮੈਨੂੰ ਸਭ ਕੁਝ ਪਤਾ ਹੈ। ਮੈਂ ਭਗਵੰਤ ਮਾਨ ਨੂੰ ਕਹਾਂਗਾ ਕਿ ਉਸ ਦੀ ਇੰਟਰਨਲ ਜਾਂਚ ਕਰਵਾ ਲਵੋ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਮੈਂ ਭਗਵੰਤ ਮਾਨ ਨੂੰ ਆਖਣਾ ਚਾਹੁੰਦਾ ਹਾਂ ਕਿ ਭਗਤ ਸਿੰਘ ਦੀ ਗੱਲ ਕਰਨੀ ਸੌਖੀ ਹੈ, ਉਨ੍ਹਾਂ ਦੇ ਰਾਹ ਉਤੇ ਤੁਰਨਾ ਔਖਾ ਹੈ।
ਉਨ੍ਹਾਂ ਕਿਹਾ ਕਿ ਮੈਂ ਤਾਂ ਭਗਵੰਤ ਮਾਨ ਨੂੰ ਵੀ ਚੌਕਸ ਕੀਤਾ ਸੀ ਕਿ ਦਿੱਲੀ ਵਾਲਿਆਂ ਤੋਂ ਬਚ ਕੇ ਰਹਿਣਾ, ਇਹ ਖਰਾਬ ਕਰਦੇ ਹਨ।
ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਟਵੀਟ ਵਿੱਚ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਆਪਣਾ ਅਸਲੀ ਚਿਹਰਾ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਉਮੀਦਵਾਰਾਂ ਵਿੱਚੋਂ ਦੋ ਅਜਿਹੇ ਹਨ, ਜਿਨ੍ਹਾਂ ਦਾ ਪੰਜਾਬ ਨਾਲ ਕੋਈ ਵਾਹ-ਵਾਸਤਾ ਹੀ ਨਹੀਂ ਹੈ ਤੇ ਜਿਹੜੇ ਉਮੀਦਵਾਰ ਪੰਜਾਬੀ ਹੀ ਨਹੀਂ ਹਨ, ਉਹ ਭਲਾ ਪੰਜਾਬ ਦੇ ਮੁੱਦਿਆ ਨੂੰ ਕਿਵੇਂ ਸਮਝਣਗੇ ਤੇ ਅੱਗੋਂ ਰਾਜ ਸਭਾ ਵਿੱਚ ਕਿਵੇਂ ਰੱਖਣਗੇ?
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।