ਕਾਂਗਰਸ ਦੇ MLA ਰਾਜਾ ਵੜਿੰਗ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਫੰਡਾਂ ਨੂੰ ਲੈ ਕੇ ਸਾਧਿਆ ਨਿਸ਼ਾਨਾ

News18 Punjabi | Trending Desk
Updated: July 6, 2021, 3:39 PM IST
share image
ਕਾਂਗਰਸ ਦੇ MLA ਰਾਜਾ ਵੜਿੰਗ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਫੰਡਾਂ ਨੂੰ ਲੈ ਕੇ ਸਾਧਿਆ ਨਿਸ਼ਾਨਾ
ਕਾਂਗਰਸ ਦੇ MLA ਰਾਜਾ ਵੜਿੰਗ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਫੰਡਾਂ ਨੂੰ ਲੈ ਕੇ ਸਾਧਿਆ ਨਿਸ਼ਾਨਾ

  • Share this:
  • Facebook share img
  • Twitter share img
  • Linkedin share img
ਕਾਂਗਰਸ ਦਾ ਅੰਦਰੂਨੀ ਰਾਜਨੀਤਿਕ ਸੰਕਟ ਦਿਨ-ਬ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ ।ਹੁਣ ਕਾਂਗਰਸ ਦੇ ਗਿੱਦੜਬਾਹਾ ਤੋਂ MLA ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਫੰਡਾਂ ਨੂੰ ਲੈ ਕੇ ਤੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਤੇ ਨਿਸ਼ਾਨਾ ਸਾਧਿਆ ਹੈ । ਵੜਿੰਗ ਨੇ ਮਨਪ੍ਰੀਤ ਸਿੰਘ ਬਾਦਲ ਤੇ ਫੰਡ ਜਾਰੀ ਕਰਦੇ ਹੋਏ ਪਿਕ-ਐਂਡ- ਚੂਜ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ ।

ਅੱਜ ਦ ਟ੍ਰਿਬਿਊਨ ਦੇ ਨਾਲ਼ ਫੋਨ ਤੇ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਮਨਪ੍ਰੀਤ ਕੱਲ਼੍ਹ ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰ ਤੇ ਭੋਗ ਵਿੱਚ ਸ਼ਾਮਿਲ ਹੋਣ ਲਈ ਮਧੀਰ ਪਿੰਡ ਵਿੱਚ ਆਇਆ ਸੀ ਜੋ ਕਿ ਹੁਣ ਵੀ ਅਕਾਲੀ ਹੈ ।ਮਨਪ੍ਰੀਤ ਨੇ ਪਿੰਡ ਦੇ ਛੱਪੜ ਵਿਚੋਂ ਪਾਣੀ ਕੱਢਣ ਲਈ 30ਲੱਖ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਜਦੋਂ ਕਿ ਪਿੰਡ ਦੀ ਪੰਚਾਇਤ ਦਾ ਨੁਮਾਇੰਦਾ ਉੱਥੇ ਮੌਜੂਦ ਸੀ ।

ਅੱਗੇ ਵੜਿੰਗ ਨੇ ਗੱਲ ਕਰਦਿਆਂ ਕਿਹਾ ਕਿ ,ਹਾਲ਼ ਹੀ ਵਿੱਚ ਮਨਪ੍ਰੀਤ ਨੇ ਆਪਣੇ ਕਿਸੇ ਰਿਸ਼ਤੇਦਾਰ ਦੀ ਯਾਦ ਵਿੱਚ ਪਿੰਡ ਫੱਤਣਵਾਲਾ ਲਈ ਵੀ ਕੁਝ ਫੰਡਾਂ ਦਾ ਐਲਾਨ ਕੀਤਾ ਸੀ । ਇਸੇ ਤਰ੍ਹਾਂ ਮਨਪ੍ਰੀਤ ਬਾਦਲ ਨੇ ਹਾਲ਼ ਹੀ ਵਿੱਚ ਬਠਿੰਡਾ ਕਸਬੇ ਵਿੱਚ ਆਪਣੇ ਨੇੜਲੇ ਸਾਥੀ ਦੀ ਮਾਤਾ ਦੇ ਭੋਗ ਤੇ ਵੀ ਸਮਾਰੋਹ ਵਿੱਚ ਵੀ ਕੁਝ ਫੰਡਾਂ ਦਾ ਐਲਾਨ ਕੀਤਾ ਸੀ ।ਇਸ ਤੋਂ ਇਲਾਵਾ ਮਨਪ੍ਰੀਤ ਨੇ ਮੁਕਤਸਰ ਟਾਊਨ ਦੇ ਮਿਊਸੀਪਲ਼ ਵਾਰਡ ਲਈ ਵਿਕਾਸ ਫੰਡਾਂ ਦੀ ਪ੍ਰਵਾਨਗੀ ਦਿੱਤੀ ਸੀ , ਕਿਥੇ ਕੌਸਲਰ ਉਸਦਾ ਕਰੀਬੀ ਸਹਿਯੋਗੀ ਹੈ ।
ਵੜਿੰਗ ਨੇ ਅੱਗੇ ਕਿਹਾ ਕਿ ਮੈਂ ਵਿੱਤ ਮੰਤਰੀ ਨੂੰ ਸਰਕਾਰੀ ਕਾਲਜਾਂ ਲਈ ਫੰਡ ਜਾਰੀ ਕਰਨ ਲਈ ਕਿਹਾ ਸੀ ਜੋ ਕਿ ਸਰਕਾਰ ਦੇ ਪਹਿਲੇ ਬਜ਼ਟ ਵਿੱਚ ਐਲਾਨੇ ਗਏ ਸਨ । ਇਹਨਾਂ ਕਾਲਜਾਂ ਦਾ ਕਾਫੀ ਨਿਰਮਾਣ ਕਾਰਜ ਹਾਲੇ ਬਾਕੀ ਹੈ ।ਇਸ ਤੋਂ ਇਲਾਵਾ, ਕੋਟਭਾਈ ਤੋਂ ਭਲਿਆਨਾ ਗਿੱਦੜਬਾਹਾ ਵਿਚ ਇਕ ਸੜਕ ਲਈ ਯੋਜਨਾ ਬਣਾਈ ਗਈ ਸੀ ਅਤੇ ਮੈਂ ਸਾਰੇ ਸਬੰਧਤ ਲੋਕਾਂ ਨੂੰ ਇਸ ਦੀ ਮੁਰੰਮਤ ਲਈ ਫੰਡ ਜਾਰੀ ਕਰਨ ਦੀ ਵਾਰ ਵਾਰ ਬੇਨਤੀ ਕੀਤੀ ਹੈ, ਪਰ ਇਸਦਾ ਕੋਈ ਫਾਇਦਾ ਨਹੀਂ ਹੋਇਆ । ਇਸਦੇ ਨਾਲ਼ ਹੀ ਗਿੱਦੜਬਾਹਾ ਵਿੱਚ ਤਕਰੀਬਨ 50 ਪਿੰਡ ਦੇ ਛੱਪੜਾਂ ਨੂੰ ਸਫਾਈ ਲਈ ਫੰਡਾਂ ਦੀ ਜ਼ਰੂਰਤ ਹੈ। ਇਨ੍ਹਾਂ ਪਿੰਡਾਂ ਲਈ ਵੀ ਫੰਡ ਜਾਰੀ ਕੀਤੇ ਜਾਣੇ ਚਾਹੀਦੇ ਹਨ। ”

ਮਨਪ੍ਰੀਤ ਬਾਦਲ ਇਸ ਗੱਲ ਦੇ ਜੁਆਬ ਲਈ ਉਪਲਬਧ ਨਹੀਂ ਸੀ, ਪਰ ਉਸ ਦੇ ਜੀਜਾ ਜੈਜੀਤ ਸਿੰਘ ਜੌਹਲ 'ਜੋਜੋ' ਨੇ ਕਿਹਾ: “ਮਨਪ੍ਰੀਤ ਮਧੀਰ ਪਿੰਡ ਵਿਖੇ ਇਕ ਭੋਗ ਸਮਾਗਮ ਵਿਚ ਸ਼ਾਮਲ ਹੋਣ ਲਈ ਗਿਆ ਸੀ, ਜਿੱਥੇ ਕੁਝ ਕਾਂਗਰਸੀ ਉਸ ਨੂੰ ਮਿਲੇ ਅਤੇ ਉਨ੍ਹਾਂ ਨੂੰ ਪਿੰਡ ਦੇ ਛੱਪੜ ਲਈ ਫੰਡ ਦੇਣ ਦੀ ਬੇਨਤੀ ਕੀਤੀ ਸੀ ।ਵਿੱਤ ਮੰਤਰੀ ਹੋਣ ਦੇ ਕਾਰਨ ਉਸਨੇ ਫੰਡਾਂ ਦਾ ਐਲਾਨ ਕਰ ਦਿੱਤਾ ।ਵੜਿੰਗ ਨੂੰ ਆਪਣੇ ਇਲਾਕੇ ਨੂੰ ਫੰਡ ਮਿਲਣ ਤੇ ਇਸਨੂੰ ਮੁੱਦਾ ਬਣਾਉਣ ਦੀ ਥਾਂ ਤੇ ਖੁਸ਼ ਹੋਣਾ ਚਾਹੀਦਾ ਹੈ ।

ਕੁਝ ਦਿਨ ਜਦੋ ਪਹਿਲਾਂ ਸਾਬਕਾ ਵਿਧਾਇਕ ਬਠਿੰਡਾ-ਕਮ-ਅਕਾਲੀ ਆਗੂ ਸਰੂਪ ਚੰਦ ਸਿੰਗਲਾ ਨੇ ਬਠਿੰਡਾ ਵਿੱਚ ਕਥਿਤ ਤੌਰ ’ਤੇ ਨਾਜਾਇਜ਼ ਮਾਈਨਿੰਗ ਦਾ ਮਾਮਲਾ ਉਠਾਇਆ ਸੀ ਤੇ ਮਨਪ੍ਰੀਤ ਤੇ ਜੋਜੋ’ ਤੇ ਦੋਸ਼ ਲਗਾਏ ਸਨ ਤਾਂ ਵੜਿੰਗ ਨੇ ਉਹ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕਰਕੇ ਇਸ ਸੰਬੰਧੀ ਜਾਂਚ ਦੀ ਮੰਗ ਕੀਤੀ ਸੀ।
Published by: Ramanpreet Kaur
First published: July 6, 2021, 3:39 PM IST
ਹੋਰ ਪੜ੍ਹੋ
ਅਗਲੀ ਖ਼ਬਰ