ਹੁਸ਼ਿਆਰਪੁਰ ਤੋਂ ਕਾਂਗਰਸ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਵੱਲੋਂ ਵੀ ਅੱਜ ਨਾਮਜ਼ਦਗੀ ਦਾਖਲ ਕੀਤੀ ਗਈ। ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਵੀ ਇਸ ਦੌਰਾਨ ਮੌਜੂਦ ਰਹੇ। ਡਾ ਰਾਜਕੁਮਾਰ ਇਸ ਵੇਲੇ ਚੱਬੇਵਾਲ ਹਲਕੇ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਹਨ ਤੇ ਇਹ ਵਿਧਾਨਸਭਾ ਹਲਕਾ ਹੁਸ਼ਿਆਰਪੁਰ ਲੋਕਸਭਾ ਸੀਟ ਵਿੱਚ ਹੀ ਪੈਂਦਾ ਹੈ।
ਇਸ ਲਈ ਪਾਰਟੀ ਨੇ ਡਾ ਰਾਜਕੁਮਾਰ ਤੇ ਦਾਅ ਖੇਡਿਆ ਹੈ। ਚੱਬੇਵਾਲ ਨੇ ਵਿਧਾਨਸਭਾ ਦੀ ਚੋਣ ਅਕਾਲੀ ਸਰਕਾਰ ਚ ਮੰਤਰੀ ਰਹੇ ਸੋਹਣ ਸਿੰਘ ਠੰਡਲ ਨੂੰ ਹਰਾਇਆ ਸੀ। ਪਿਛਲੀ ਵਾਰ ਹੁਸ਼ਿਆਰਪੁਰ ਦੀ ਸੀਟ ਬੀਜੇਪੀ ਦੇ ਵਿਜੇ ਸਾਂਪਲਾ ਨੇ ਜਿੱਤੀ ਸੀ ਤੇ ਉਹਨਾਂ ਮਹਿੰਦਰ ਸਿੰਘ ਕੇ.ਪੀ ਨੂੰ ਹਰਾਇਆ ਸੀ। ਪਰ ਇਸ ਵਾਰ ਕਾਂਗਰਸ ਨੇ ਆਪਣਾ ਉਮੀਦਵਾਰ ਬਦਲ ਦਿੱਤਾ ਹੈ ਤੇ ਡਾ ਰਾਮਕੁਮਾਰ ਚੱਬੇਵਾਲ ਨੂੰ ਟਿਕਟ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।