ਪੰਜਾਬ ਦੀ ਬਿਜਲੀ ਸੰਕਟ ਦਾ ਹੱਲ ਕਾਂਗਰਸ ਨਹੀਂ, BSP-SAD ਗਠਜੋੜ ਸਰਕਾਰ ਕਰੇਗੀ - ਮਾਇਆਵਤੀ

News18 Punjabi | News18 Punjab
Updated: July 3, 2021, 6:02 PM IST
share image
ਪੰਜਾਬ ਦੀ ਬਿਜਲੀ ਸੰਕਟ ਦਾ ਹੱਲ ਕਾਂਗਰਸ ਨਹੀਂ, BSP-SAD ਗਠਜੋੜ ਸਰਕਾਰ ਕਰੇਗੀ - ਮਾਇਆਵਤੀ
ਪੰਜਾਬ ਦੀ ਬਿਜਲੀ ਸੰਕਟ ਦਾ ਹੱਲ ਕਾਂਗਰਸ ਨਹੀਂ, BSP-SAD ਗਠਜੋੜ ਸਰਕਾਰ ਕਰੇਗੀ - ਮਾਇਆਵਤੀ

  • Share this:
  • Facebook share img
  • Twitter share img
  • Linkedin share img
ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਪੰਜਾਬ ਦੀ ਬਿਜਲੀ ਮੁੱਦਿਆ ਵਿੱਚ ਛਿੜੀ ਜੰਗ ਵਿੱਚ ਆਪਣਾ ਟਵੀਟ ਬੰਬ ਸੁੱਟਕੇ ਸ਼ਿਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਬਿਜਲੀ ਮੁੱਦੇ ਦਾ ਹੱਲ ਦਸਿਆ ਹੈ। ਓਹਨਾ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੇ ਗੰਭੀਰ ਸੰਕਟ ਨਾਲ ਆਮ ਲੋਕਾਂ ਦਾ ਜੀਵਨ, ਉਦਯੋਗ ਧੰਦੇ ਤੇ ਖੇਤੀ ਕਿਸਾਨੀ ਆਦਿ ਬਹੁਤ ਬੁਰੀ ਤਰ੍ਹਾ ਪ੍ਰਭਾਵਿਤ ਹੋਈ ਹੈ। ਇਹ ਸਾਬਿਤ ਕਰਦਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਆਪਸੀ ਗੁਟਬਾਜ਼ੀ, ਖਿੱਚੋਤਾਣ ਤੇ ਟਕਰਾਓ ਆਦਿ ਵਿਚ ਉਲਝਕੇ ਆਮ ਲੋਕਾਂ ਦੇ ਹਿੱਤ ਅਤੇ ਜਨ ਕਲਿਆਣ ਕਰਨ ਦੀ ਜਿੰਮੇਵਾਰੀ ਨੂੰ ਛੱਡ ਚੁੱਕੀ ਹੈ। ਪੰਜਾਬ ਦੀ ਜਨਤਾ ਨੂੰ ਇਸਦਾ ਨੋਟਿਸ ਲੈਣਾ ਚਾਹੀਦਾ ਹੈ।ਓਹਨਾ ਅੱਗੇ ਕਿਹਾ ਕਿ ਇਸ ਲਈ ਪੰਜਾਬ ਦੇ ਬਿਹਤਰ ਭਵਿੱਖ ਅਤੇ ਸੂਬੇ ਦੇ ਲੋਕਾਂ ਦੀ ਭਲਾਈ ਇਸ ਗੱਲ ਵਿਚ ਹੀ ਹੈ ਕਿ ਉਹ ਕਾਂਗਰਸ ਪਾਰਟੀ ਦੀ ਸਰਕਾਰ ਤੋਂ ਆਜ਼ਾਦੀ ਪਾਉਣ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਿਰੋਮਣੀ ਅਕਾਲੀ ਦਲ ਤੇ ਬੀਐੱਸਪੀ ਗੱਠਜੋੜ ਦੀ ਪੂਰਨ ਬਹੁਮਤ ਵਾਲੀ ਲੋਕ ਹਿਤੈਸ਼ੀ ਸਰਕਾਰ ਬਨਾਉਣਾ ਸੁਨਿਸ਼ਚਤ ਕਰਨ । ਮੈ ਇਹ ਪੁਰਜੋਰ ਅਪੀਲ ਕਰਦੀ ਹਾਂ।
Published by: Ashish Sharma
First published: July 3, 2021, 5:58 PM IST
ਹੋਰ ਪੜ੍ਹੋ
ਅਗਲੀ ਖ਼ਬਰ