Home /News /punjab /

Punjab Election 2022 : ਕਾਂਗਰਸੀ ਸਰਪੰਚ ਸਮੇਤ ਪੰਚਾਇਤ ਅਕਾਲੀ ਦਲ 'ਚ ਹੋਈ ਸ਼ਾਮਲ

Punjab Election 2022 : ਕਾਂਗਰਸੀ ਸਰਪੰਚ ਸਮੇਤ ਪੰਚਾਇਤ ਅਕਾਲੀ ਦਲ 'ਚ ਹੋਈ ਸ਼ਾਮਲ

Punjab Election 2022 : ਕਾਂਗਰਸੀ ਸਰਪੰਚ ਸਮੇਤ ਪੰਚਾਇਤ ਅਕਾਲੀ ਦਲ 'ਚ ਹੋਈ ਸ਼ਾਮਲ

Punjab Election 2022 : ਕਾਂਗਰਸੀ ਸਰਪੰਚ ਸਮੇਤ ਪੰਚਾਇਤ ਅਕਾਲੀ ਦਲ 'ਚ ਹੋਈ ਸ਼ਾਮਲ

Punjab Assembly election 2022-ਨਾਭਾ ਬਲਾਕ ਦਾ ਪਿੰਡ ਰਾਜਗਡ਼੍ਹ ਜਿੱਥੇ ਪਿੰਡ ਦੇ ਸਰਪੰਚ ਲਾਲ ਸਿੰਘ ਅਤੇ ਮੌਜੂਦਾ ਪੰਚਾਇਤ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਾਬੂ ਕਬੀਰ ਦਾਸ ਦੀ ਅਗਵਾਈ ਵਿੱਚ ਅਕਾਲੀ ਦਲ ਦਾ ਪੱਲਾ ਫੜ ਲਿਆ।

 • Share this:

  ਭੁਪਿੰਦਰ ਨਾਭਾ

  ਨਾਭਾ :  ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਲਗਾਤਾਰ ਭਖਦਾ ਜਾ ਰਿਹਾ। ਜਿਸ ਦੇ ਤਹਿਤ ਨਾਭਾ ਵਿਖੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਬਾਬੂ ਕਬੀਰ ਦਾਸ ਨੂੰ ਉਦੋਂ ਵੱਡਾ ਬਲ ਮਿਲਿਆ। ਜਦੋਂ  ਪਿੰਡ ਰਾਜਗੜ੍ਹ ਦੇ ਸਰਪੰਚ ਅਤੇ ਸਾਰੀ ਹੀ ਪੰਚਾਇਤ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦਾ ਪਲਾ ਫੜ ਲਿਆ। ਇਸ ਮੌਕੇ ਬਾਬੂ ਕਬੀਰ ਦਾਸ ਮੈਂ ਕਿਹਾ ਕਿ ਲੋਕ ਕਾਂਗਰਸ ਪਾਰਟੀ ਤੋਂ ਤੰਗ ਆ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਇਨ੍ਹਾਂ ਦਾ ਬਣਦਾ ਮਾਣ ਸਤਿਕਾਰ ਪਾਰਟੀ ਵਿਚ ਕੀਤਾ ਜਾਵੇਗਾ।

  ਨਾਭਾ ਬਲਾਕ ਦਾ ਪਿੰਡ ਰਾਜਗਡ਼੍ਹ ਜਿੱਥੇ ਪਿੰਡ ਦੇ ਸਰਪੰਚ ਲਾਲ ਸਿੰਘ ਅਤੇ ਮੌਜੂਦਾ ਪੰਚਾਇਤ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਾਬੂ ਕਬੀਰ ਦਾਸ ਦੀ ਅਗਵਾਈ ਵਿੱਚ ਅਕਾਲੀ ਦਲ ਦਾ ਪੱਲਾ ਫੜ ਲਿਆ। ਪਿੰਡ ਦੇ ਸਰਪੰਚ ਤੇ ਪੰਚਾਇਤ ਤੋਂ ਇਲਾਵਾ ਪਿੰਡ ਵਾਸੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਹੋਏ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਭੇਜਾਂਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਾਬੂ ਕਬੀਰ ਦਾਸ ਨੇ ਪਿੰਡ ਦੇ ਸਰਪੰਚ ਅਤੇ ਪੰਚਾਇਤ ਨੂੰ ਸਿਰੋਪਾਓ ਪਾ ਕੇ ਉਨ੍ਹਾਂ ਦਾ ਸਤਿਕਾਰ ਕੀਤਾ।

  ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਾਬੂ ਕਬੀਰ ਦਾਸ ਨੇ ਕਿਹਾ ਕਿ ਦਿਨੋਂ-ਦਿਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਂਗਰਸ ਪਾਰਟੀ ਦੇ ਸਰਪੰਚ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਬਾਬੂ ਕਬੀਰ ਦਾਸ ਨੇ ਕਿਹਾ ਕਿ ਜੋ ਕਾਂਗਰਸ ਸਰਕਾਰ ਨੇ ਵਾਅਦੇ ਕੀਤੇ ਸਨ ਉਹ ਬਿਲਕੁੱਲ ਖੋਖਲੇ ਸਾਬਤ ਹੋਏ ਜਿਸ ਕਰਕੇ ਹੁਣ  ਕਾਂਗਰਸ ਪਾਰਟੀ ਨੂੰ ਲੋਕ ਪਸੰਦ ਨਹੀਂ ਕਰਦੇ ਰਹੇ ਜਿਸ ਕਰਕੇ ਲੋਕ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ ਅੱਜ ਪਿੰਡ ਦੀ ਪੰਚਾਇਤ ਅਤੇ ਸਰਪੰਚ ਵੱਲੋਂ ਵੀ ਅਕਾਲੀ ਦਲ ਦਾ ਪੱਲਾ ਫਡ਼ਿਆ ਗਿਆ ਹੈ ਅਤੇ ਅਸੀਂ ਇਨ੍ਹਾਂ ਦਾ ਸਵਾਗਤ ਕਰਦੇ ਹਾਂ।

  ਪਿੰਡ ਦੇ ਸਰਪੰਚ ਲਾਲ ਸਿੰਘ ਅਤੇ ਪੰਚਾਇਤ ਮੈਂਬਰ ਨੇ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਤੋਂ ਦੁਖੀ ਹੋ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਹੈ ਅਤੇ ਅਸੀਂ ਬਾਬੂ ਕਬੀਰ ਦਾਸ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਨਾਭੇ ਹਲਕੇ ਵਿੱਚੋਂ ਭੇਜਾਂਗੇ।

  Published by:Sukhwinder Singh
  First published:

  Tags: Akali Dal, Nabha, Patiala, Punjab Assembly election 2022, Punjab Congress, Punjab Election 2022