Pargat Singh on Amarinder: 2022 'ਚ ਕੈਪਟਨ ਦੇ ਨਾਂਅ 'ਤੇ ਵੋਟ ਦੇਣ ਤੋਂ ਪਹਿਲਾਂ ਸੋਚਣਗੇ ਲੋਕ

- news18-Punjabi
- Last Updated: February 25, 2021, 4:47 PM IST
ਨਿਗਮ ਚੋਣਾਂ ਚ ਸ਼ਾਨਦਰ ਜਿੱਤ ਦੇ ਜਰੀਏ..ਪੰਜਾਬ ਕਾਂਗਰਸ ਨੂੰ 2022 ਚ ਸੱਤਾ ਦਾ ਸਿਖਰ ਨਜ਼ਰ ਆਇਆ.. ਪੰਜਾਬ ਕਾਂਗਰਸ ਪ੍ਰਧਾਨ ਮੁਤਾਬਕ ਕੈਪਟਨ ਦੀ ਕਪਤਾਨੀ ਚ ਹੀ 2022 ਦਾ ਮੈਦਾਨ ਵੀ ਜਿੱਤਣ ਦੇ ਸੰਕੇਤ ਅਜੇ ਦਿੱਤੇ ਹੀ ਸਨ.... ਕਿ ਕਾਂਗਰਸ ਦੇ ਅੰਦੋਰ ਹੀ ਕੈਪਟਨ ਦੀ ਕਪਤਾਨੀ ਉਤੇ ਸਵਾਲ ਉੱਠਣ ਲੱਘੇ.. ਸ਼ੁਰੁਆਤ ਬੇਸ਼ੱਕ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕੀਤੀ,, ਪਰ ਹੁਣ ਸਵਾਲ ਚੁੱਕਣ ਵਾਲਿਆਂ ਚ ਵਿਧਾਇਕ ਪਰਗਟ ਸਿੰਘ ਵੀ ਜੁੜ ਗਏ ਨੇ..... ਨਿਊਜ਼-18 ਨਾਲ ਖਸ ਗੱਲ਼ਬਾਤ ਦੌਰਾਨ ਪਰਗਟ ਸਿੰਘ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ 2022 ਚ ਵੋਟ ਪਾਉਣ ਤੋਂ ਪਹਿਲਾ ਲੋਕ ਕੈਪਟਨ ਬਾਰੇ ਜਰੂਰ ਸੋਚਣਗੇ....
ਪਗਰਗਟ ਸਿੰਘ ਦਾ ਤਰਕ ਹੈ ਕਿ ਕੈਪਟਨ ਸਰਕਾਰ ਦੀ ਪਿਛਲੇ 4 ਸਾਲਾ ਦੀ ਕਾਰਗੁਜੀ ਲੋਕਾ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ....
ਇਸਤੋਂ ਪਹਿਲਾਂ ਰਾਜਸਭਾ ਸਾਂਸਦ ਸ਼ਮਸ਼ੇਰ ਸਿੰਘ ਦੂਲੋ ਵੀ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਉਠਾ ਚੁੱਕੇ ਨੇ... ਸਥਾਨਕ ਚੋਣਾਂ ਚ ਕਾਂਗਰਸ ਜਿੱਤ ਤੋਂ ਬਾਅਦ ਦੂਲੋ ਨੇ ਕਿਹਾ ਸੀ ਕਿ ਇਸ ਜਿੱਤ ਨੂੰ ਪਾਰਟੀ 2022 ਦਾ ਟ੍ਰੇਲਰ ਨਾ ਮੰਨੇ...ਕਿਉਂਕਿ ਅਜੇ ਤੱਕ ਜਨਤਾ ਨਾਲ 2017 ਚ ਕੀਤੇ ਵਾਅਦੇ ਅਧੂਰੇ ਪਏ ਨੇ
ਨਿਗਮ ਚੋਣ ਨਤੀਜੇ ਤੇ ਕਿਸਾਨੀ ਅੰਦੋਲਨ ਦੇ ਵਿਚਾਲੇ ਬੀਜੇਪੀ ਤੋਂ ਇਲਾਵਾ ਅਕਾਲੀ ਦਲ ਅਤੇ ਆਪ ਲਈ 2022 ਦਾ ਮੁਕਾਬਲ ਅਸਾਨ ਨਹੀਂ..... ਜਦੋਂਕਿ ਨਿਗਮ ਚੋਣਾਂ ਦੀ ਜਿੱਤ ਜਰੀਏ ਕਾਂਗਰਸ ਨੂੰ ਸੱਤਾ ਦਾ ਸਿਖਰ ਭਾਵੇ ਨਜਰ ਆਉਣ ਲੱਗਿਆ ਹੋਵੇ.. ਪਰ ਰਾਹ ਕਾਂਗਰਸ ਲਈ ਵੀ ਇੰਨੀ ਅਸਾਨ ਨਹੀਂ ਹੋਵੇਗੀ.. ਕਿਉਕਿ ਵਿਰੋਧੀਆਂ ਦੇ ਨਾਲ ਨਾਲ ਕਾਂਗਰਸ ਨੂੰ ਆਪਣੀ ਅਦਰੂਨੀ ਖਿਚੋਤਾਣ ਦਾ ਵੀ ਮੁਕਾਬਲਾ ਕਰਨਾ ਪਵੇਗਾ... ਫੇਰ ਉਹ ਭਾਵੇ ਧੜਿਆ ਚ ਵੰਡੀ ਕਾਂਗਰਸ ਨੂੰ ਇੱਕ ਜੁੱਟ ਕਰਨਾ ਹੋਵੇ.. ਜਾਂ ਫੇਰ 2022 ਲਈ ਪੰਜਾਬ ਵਿਚ ਕਾਂਗਰਸ ਦੀ ਕਪਤਾਨੀ ਕੈਪਟਨ ਦੇ ਹੀ ਹੱਥ ਦੇਣੀ ਹੋਵੇ....