• Home
 • »
 • News
 • »
 • punjab
 • »
 • CONGRESS PARTY TO FORM GOVERNMENT AGAIN UNDER CHIEF MINISTER CHARANJIT CHANNI KEWAL SINGH DHILLON

ਭਗਵੰਤ ਮਾਨ ਦੇ MP ਫੰਡ 'ਚੋਂ ਵੀ ਕੋਈ ਪੈਸਾ ਬਰਨਾਲਾ ਹਲਕੇ ਦੇ ਵਿਕਾਸ ਲਈ ਨਹੀਂ ਦਿੱਤਾ-ਕੇਵਲ ਸਿੰਘ ਢਿੱਲੋਂ

Punjab Assembly election 2022- ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਹੋਰ ਤਾਂ ਹੋਰ ਆਪ ਦੇ ਐਮਪੀ ਭਗਵੰਤ ਮਾਨ ਦੇ ਐਮਪੀ ਫੰਡ ਵਿੱਚੋਂ ਵੀ ਕੋਈ ਪੈਸਾ ਬਰਨਾਲਾ ਹਲਕੇ ਦੇ ਵਿਕਾਸ ਲਈ ਨਹੀਂ ਦਿੱਤਾ। ਕੇਵਲ ਢਿੱਲੋਂ ਨੇ ਕਿਹਾ ਕਿ ਉਹ ਇਸ ਵਾਰ ਬਰਨਾਲਾ ਹਲਕੇ ਦੇ ਲੋਕਾਂ ਤੋਂ ਆਪਣੇ ਵਲੋਂ ਕਰਵਾਏ ਵਿਕਾਸ ਕਾਰਜਾਂ ਦੀ ਕਾਰਗੁਜ਼ਾਰੀ ਦੇ ਸਿਰ 'ਤੇ ਵੋਟ ਦੀ ਮੰਗ ਕਰਦੇ ਹਨ।

ਫੋਟੋ ਕੈਪਸਨ - ਧਨੌਲਾ ਵਿਖੇ ਮੀਟਿੰਗ ਉਪਰੰਤ ਗੱਲਬਾਤ ਕਰਦੇ ਹੋਏ ਸਮੇਂ ਕੇਵਲ ਸਿੰਘ ਢਿੱਲੋਂ 

 • Share this:
  ਆਸ਼ੀਸ਼ ਸ਼ਰਮਾ

  ਬਰਨਾਲਾ : ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਡਰਾਮੇਬਾਜ਼ੀਆਂ ਤੋਂ ਚੰਗੀ ਤਰ੍ਹਾਂ ਜਾਣੂੰ ਹੋ ਚੁੱਕੇ ਹਨ ਅਤੇ ਇਸ ਵਾਰ ਇਹਨਾਂ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਗਾਉਣਗੇ। ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਧਨੌਲਾ ਵਿਖੇ ਵੜੈਚ ਪਰਿਵਾਰ ਦੇ ਗ੍ਰਹਿ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਖੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਤੇ ਉਸਦੀ ਪਾਰਟੀ ਦਿੱਲੀ ਮਾਡਲ ਪ੍ਰਚਾਰ ਕਰ ਰਹੀ ਹੈ, ਜਦਕਿ ਉਹਨਾਂ ਦਾ ਦਿੱਲੀ ਮਾਡਲ ਬੁਰੀ ਤਰ੍ਹਾਂ ਫੇਲ ਹੋਇਆਂ ਹੈ। ਸਿਹਤ ਅਤੇ ਸਿੱਖਿਆ ਦੇ ਮਾਮਲੇ ਵਿਚ ਪੰਜਾਬ ਦਿੱਲੀ ਤੋਂ ਕਿਤੇ ਅੱਗੇ ਹੈ। ਪਿਛਲੇ ਸਮੇਂ ਹੋਏ ਸਰਵੇ ਦੌਰਾਨ ਪੰਜਾਬ ਦਾ ਸਿੱਖਿਆ ਵਿੱਚ ਪਹਿਲਾਂ ਸਥਾਨ ਰਿਹਾ ਹੈ, ਜਦਕਿ ਦਿੱਲੀ ਛੇਵੇਂ ਨੰਬਰ ਤੇ ਹੈ।

  ਉਨ੍ਹਾਂ ਕਿਹਾ ਕਿ ਹੋਰ ਤਾਂ ਹੋਰ ਆਪ ਦੇ ਐਮਪੀ ਭਗਵੰਤ ਮਾਨ ਦੇ ਐਮਪੀ ਫੰਡ ਵਿੱਚੋਂ ਵੀ ਕੋਈ ਪੈਸਾ ਬਰਨਾਲਾ ਹਲਕੇ ਦੇ ਵਿਕਾਸ ਲਈ ਨਹੀਂ ਦਿੱਤਾ। ਕੇਵਲ ਢਿੱਲੋਂ ਨੇ ਕਿਹਾ ਕਿ ਉਹ ਇਸ ਵਾਰ ਬਰਨਾਲਾ ਹਲਕੇ ਦੇ ਲੋਕਾਂ ਤੋਂ ਆਪਣੇ ਵਲੋਂ ਕਰਵਾਏ ਵਿਕਾਸ ਕਾਰਜਾਂ ਦੀ ਕਾਰਗੁਜ਼ਾਰੀ ਦੇ ਸਿਰ 'ਤੇ ਵੋਟ ਦੀ ਮੰਗ ਕਰਦੇ ਹਨ। ਜਿਸ ਕਰਕੇ ਹਲਕੇ ਦੇ ਲੋਕਾਂ ਨੂੰ ਵੋਟ ਪਾਉਣ ਸਮੇਂ ਕਾਰਗੁਜ਼ਾਰੀ ਦਾ ਧਿਆਨ ਰੱਖਣਾ ਚਾਹੀਦਾ ਹੈ।

  ਇਸੇ ਤਰ੍ਹਾਂ ਸਿਹਤ ਪੱਖੋਂ ਵੀ ਪੰਜਾਬ ਦਿੱਲੀ ਤੋਂ ਕਿਤੇ ਅੱਗੇ ਹੈ। ਕੋਵਿਡ-19 ਦੌਰਾਨ ਦਿੱਲੀ ਦੇ ਲੋਕ ਪੰਜਾਬ ਵਿੱਚ ਆ ਕੇ ਇਲਾਜ ਕਰਵਾਉਂਦੇ ਰਹੇ ਹਨ। ਹੋਰ ਤਾਂ ਹੋਰ ਦਿੱਲੀ ਦੇ ਇੱਕ ਸਾਬਕਾ ਵਿਧਾਇਕ ਜਰਨੈਲ ਸਿੰਘ ਨੂੰ ਵੀ ਕੇਜਰੀਵਾਲ ਸਰਕਾਰ ਆਕਸੀਜਨ ਮੁਹੱਈਆ ਨਹੀਂ ਕਰਵਾ ਸਕੀ।

  ਉਹਨਾਂ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਲਏ ਜਾ ਰਹੇ ਫੈਸਲਿਆਂ ਤੋਂ ਲੋਕ ਖੁਸ਼ ਹਨ ਅਤੇ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਨਣ ਜਾ ਰਹੀ ਹੈ। ਕੇਵਲ ਢਿੱਲੋਂ ਨੇ ਕਿਹਾ ਕਿ ਉਹਨਾਂ ਵਲੋਂ ਕਾਂਗਰਸ ਸਰਕਾਰ ਦੇ ਸਾਢੇ ਚਾਰ ਸਾਲ ਦੌਰਾਨ ਬਰਨਾਲਾ ਹਲਕੇ ਦਾ ਹਰ ਪੱਖ ਤੋਂ ਵਿਕਾਸ ਕਰਵਾਇਆ ਹੈ। ਬਰਨਾਲਾ ਸ਼ਹਿਰ ਅਤੇ ਹਲਕੇ ਦੇ ਪਿੰਡਾਂ ਕਸਬਿਆਂ ਵਿੱਚ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ, ਮਲਟੀਸਪੈਸਲਿਟੀ ਹਸਪਤਾਲ ਲਿਆਉਣ ਤੋਂ ਲੈ ਕੇ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਨਾਲ ਵੱਡੇ ਛੋਟੇ ਵਿਕਾਸ ਕੰਮ ਕਰਵਾਏ ਹਨ। ਪਰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਨੇਤਾ ਨੇ ਇੱਕ ਪੈਸਾ ਬਰਨਾਲਾ ਹਲਕੇ ਦੇ ਵਿਕਾਸ ਲਈ ਨਹੀਂ ਦਿੱਤਾ।

  ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਹਰਦੀਪ ਸਿੰਘ ਸੋਢੀ, ਚੇਅਰਮੈਨ ਜੀਵਨ ਬਾਂਸਲ, ਸੀਨੀ.ਕਾਂਗਰਸੀ ਆਗੂ ਡਾ.ਸਨੀ ਸਦਿਓੜਾ, ਰਜਨੀਸ਼ ਬਾਂਸਲ, ਸੁਖਵਿੰਦਰ ਸਿੰਘ ਵੜੈਚ, ਰਵਿੰਦਰ ਸਿੰਘ ਵੜੈਚ, ਭੁਪਿੰਦਰ ਸਿੰਘ ਵੜੈਚ, ਕੇਵਲ ਸਿੰਘ, ਸੁਖਦੀਪ ਸਿੰਘ ਸੋਨੀ, ਹਰਦੀਪ ਸਿੰਘ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ ਵੜੈਚ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰ ਵੀ ਹਾਜ਼ਰ ਸਨ।
  Published by:Sukhwinder Singh
  First published:
  Advertisement
  Advertisement