Home /News /punjab /

ਕਾਂਗਰਸ ਦਾ ਮਹਿੰਗਾਈ ਵਿਰੁੱਧ ਧਰਨਾ, ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ

ਕਾਂਗਰਸ ਦਾ ਮਹਿੰਗਾਈ ਵਿਰੁੱਧ ਧਰਨਾ, ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ

ਕਾਂਗਰਸ ਦਾ ਮਹਿੰਗਾਈ ਵਿਰੁੱਧ ਧਰਨਾ, ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੁਕਿਆ

ਕਾਂਗਰਸ ਦਾ ਮਹਿੰਗਾਈ ਵਿਰੁੱਧ ਧਰਨਾ, ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੁਕਿਆ

 • Share this:

  ਆਸ਼ੀਸ਼ ਸ਼ਰਮਾ

  ਬਰਨਾਲਾ: ਕੇਂਦਰ ਸਰਕਾਰ ਵੱਲੋਂ ਨਿੱਤ ਦਿਨ ਵਧਾਈਆਂ ਜਾ ਰਹੀਆਂ ਪੈਟਰੋਲ-ਡੀਜ਼ਲ, ਰਸੋਈ ਗੈਸ ਅਤੇ ਹੋਰ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਦੇ ਰੋਸ ਵਜੋਂ ਸ਼ਹੀਦ ਭਗਤ ਸਿੰਘ ਚੌਕ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਖੀ ਪੱਖੋਕੇ ਦੀ ਅਗਵਾਈ ਵਿੱਚ ਧਰਨਾ ਦੇ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ।

  ਇਸ ਮੌਕੇ ਹਲਕਾ ਇੰਚਾਰਜ ਮਨੀਸ਼ ਬਾਂਸਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤੇਲ ਅਤੇ ਰਸੋਈ ਗੈਸ ਤੋਂ ਇਲਾਵਾ ਘਰੇਲੂ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਵਧਾ ਕੇ ਆਮ ਲੋਕਾਂ ਦੀ ਜੇਬ ਉਪਰ ਵੱਡਾ ਡਾਕਾ ਮਾਰਿਆ ਹੈ। ਜਿਸ ਕਾਰਨ ਮੱਧ ਵਰਗੀ ਲੋਕਾਂ ਦਾ ਰੋਜ਼ਾਨਾ ਜੀਵਨ ਗੜਬੜਾ ਗਿਆ ਹੈ। ਬੀਤੇ ਸਮੇਂ ਅੰਦਰ ਦਵਾਈਆਂ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਦੇ ਖ਼ਿਲਾਫ਼ ਬੋਲਦਿਆਂ ਬਾਂਸਲ ਨੇ ਕਿਹਾ ਕਿ ਕੇਂਦਰ ਸਰਕਾਰ ਨਾ ਤਾਂ ਲੋਕਾਂ ਤੱਕ ਸਸਤਾ ਇਲਾਜ ਪਹੁੰਚਾ ਪਾਈ ਹੈ ਅਤੇ ਨਾਂ ਹੀ ਚੰਗੀਆਂ ਸਿਹਤ ਸਹੂਲਤਾ ਦੇ ਸਕੀ ਹੈ ਅਤੇ ਹੁਣ ਦਵਾਈਆਂ ਦੇ ਵਧੇ ਰੇਟਾਂ ਨੇ ਇਲਾਜ ਅਤੇ ਦਵਾਈਆਂ ਦਾ ਖਰਚ ਵੀ ਲੋਕਾਂ ਦੀ ਪਹੁੰਚ ਤੋਂ ਦੂਰ ਕਰ ਦਿੱਤਾ ਹੈ।

  ਬਾਂਸਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵੋਟਾਂ ਤੋਂ ਪਹਿਲਾ ਮਹਿੰਗਾਈ ਨੂੰ ਕੰਟਰੋਲ ਵਿੱਚ ਰੱਖ ਕੇ ਵੋਟ ਵਟੋਰਨ ਦਾ ਪੈਂਤੜਾ ਖੇਡਿਆ ਅਤੇ ਹੁਣ ਕਈ ਰਾਜਾਂ ਦੀਆਂ ਚੋਣਾਂ ਹੋਣ ਤੋਂ ਬਾਅਦ ਕੇਂਦਰ ਨੇ ਅਪਣਾ ਲੋਕ ਵਿਰੋਧੀ ਚਿਹਰਾ ਲੋਕਾਂ ਦੇ ਸਾਹਮਣੇ ਲਿਆਂਦਾ ਹੈ।ਉਨ੍ਹਾਂ ਪੰਜਾਬ ਦੀ ਆਪ ਸਰਕਾਰ ਦੀ ਕੁਝ ਦਿਨਾਂ ਦੀ ਕਾਰਗੁਜ਼ਾਰੀ ਉਤੇ ਸਵਾਲੀਆ ਚਿੰਨ੍ਹ ਲਗਾਉਂਦਿਆਂ ਕਿਹਾ ਕਿ ਲੋਕਾਂ ਨੂੰ ਬਦਲਾਅ ਦੇ ਨਾਂ ਉਤੇ ਗੁੰਮਰਾਹ ਕੀਤਾ ਗਿਆ ਹੈ। ਕੁਝ ਹੀ ਦਿਨਾਂ ਤਕ ਜਿੱਥੇ ਲੋਕ ਇਸ ਮੌਜੂਦਾ ਸਰਕਾਰ ਖ਼ਿਲਾਫ਼ ਭੜਾਸ ਕੱਢਦਿਆਂ ਸੜਕਾਂ ਉਤੇ ਆਉਣ ਲੱਗ ਪਏ ਹਨ।

  ਹਲਕਾ ਬਰਨਾਲਾ ਤੋਂ ਜਿੱਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਦੇ ਸਿੱਖਿਆ ਮੰਤਰੀ ਬਣਨ ਉਤੇ ਉਨ੍ਹਾਂ ਦੇ ਘਰ ਮੂਹਰੇ ਅਧਿਆਪਕ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਧਰਨਾ ਦੇ ਰਹੇ ਹਨ, ਜਿਨ੍ਹਾਂ ਨੂੰ ਖਦੇੜਨ ਲਈ ਬਰਨਾਲਾ ਪੁਲਿਸ ਉਨ੍ਹਾਂ ਉਤੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਦੇ ਰਹੀ ਹੈ। ਉਨ੍ਹਾਂ ਨੇ ਇਸ ਗੱਲ ਦੀ ਮੁੱਢੋਂ ਨਿੰਦਿਆ ਕਰਦਿਆਂ ਕਿਹਾ ਕਿ ਜੋ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਪਹਿਲਾਂ ਪ੍ਰਚਾਰ ਕਰਦੀ ਸੀ ਜਾਂ ਝੂਠੇ ਵਾਅਦੇ ਕਰਦੀ ਸੀ।

  ਉਹ ਲੋਕਾਂ ਨੂੰ ਵਾਅਦਾ ਪੂਰੇ ਕਰਨ ਲਈ ਵਾਅਦਿਆਂ ਤੋਂ ਮੁਨਕਰ ਹੁੰਦੀ ਜਾ ਰਹੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਉਤੇ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੀ ਜਿੱਥੇ ਕੀਤੇ ਵਾਅਦੇ ਮੁਤਾਬਕ ਮਹਿੰਗਾਈ ਨੂੰ ਘੱਟ ਕਰਨ ਵਿੱਚ ਫੇਲ੍ਹ ਸਾਬਤ ਹੋਈ ਹੈ, ਉੱਥੇ ਹੀ ਸੂਬੇ ਅੰਦਰ ਰੇਤ ਮਾਫੀਆ ਅਤੇ ਹੋਰ ਧਾਂਦਲੀਆਂ ਲਗਾਤਾਰ ਜਾਰੀ ਹਨ। ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ।

  ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸ੍ਰੀ ਮੱਖਣ ਸ਼ਰਮਾ , ਮਹਿੰਦਰ ਪਾਲ ਪੱਖੋ ,ਜਗਤਾਰ ਧਨੌਲਾ,ਕੁਲਦੀਪ ਤਾਜਪੁਰੀ,ਡਿੰਪਲ ਉਪਲੀ , ਮਹੇਸ਼ ਲੋਟਾ , ਨਰਿੰਦਰ ਚੋਪੜਾ,ਜਸਮੇਲ ਸਿੰਘ ਡੇਅਰੀ ਵਾਲਾ , ਚਮਕੌਰ ਸਿੰਘ, ਹਰਿੰਦਰ ਬਾਵਾ, ਲੱਕੀ ਕੰਡਾ, ਚਰਨਜੀਤ ਸਿੰਘ,ਅਜੀਤ ਭੱਠਲ,ਨਰਿੰਦਰ ਸ਼ਰਮਾ , ਬਲਦੇਵ ਭੁੱਚਰ , ਹਰਦੇਵ ਬਾਜਵਾ,ਕੇ ਪੀ ਢਿੱਲੋਂ,ਪ੍ਰਦੀਪ ਬਡਬਰਗੁਰਬਖ਼ਸ਼ੀਸ਼ ਸਿੰਘ ਐੱਮ ਸੀ ,  ਕੁਲਦੀਪ ਧਰਮਾ ਐਮ ਸੀ , ਅਜੇ ਕੁਮਾਰ ਐੱਮ ਸੀ , ਖੁਸ਼ੀ ਮੁਹੰਮਦ, ਪਰਮਜੀਤ ਸਿੰਘ ਮਾਨ , ਸੁਖਜੀਤ ਕੌਰ ਸੁੱਖੀ,ਵਰੁਨ ਬੱਤਾ , ਰਜਨੀਸ਼ ਬਾਂਸਲ ਧਨੌਲਾ,ਜਸਵਿੰਦਰ ਸਿੰਘ ਟਿੱਲੂ , ਹਰਦੇਵ ਲੀਲਾ,ਲੱਕੀ ਕੰਡਾ,ਆਦਿ ਹਾਜ਼ਰ ਸਨ ।

  Published by:Gurwinder Singh
  First published:

  Tags: Indian National Congress, Inflation, Modi government, Narendra modi, Punjab Congress