• Home
 • »
 • News
 • »
 • punjab
 • »
 • CONGRESS SARPANCH OF VILLAGE CHATTEWALA JOINS AKALI DAL ALONG WITH FOUR PANCHAYAT MEMBERS

ਪਿੰਡ ਚੱਠੇਵਾਲਾ ਦਾ ਕਾਂਗਰਸੀ ਸਰਪੰਚ ਚਾਰ ਪੰਚਾਇਤ ਮੈਂਬਰਾਂ ਸਣੇ ਅਕਾਲੀ ਦਲ 'ਚ ਸ਼ਾਮਲ

ਪਿੰਡ ਚੱਠੇਵਾਲਾ ਦਾ ਕਾਂਗਰਸੀ ਸਰਪੰਚ ਚਾਰ ਪੰਚਾਇਤ ਮੈਂਬਰਾਂ ਸਣੇ ਅਕਾਲੀ ਦਲ 'ਚ ਸ਼ਾਮਲ

 • Share this:
  Munish Garg

  ਤਲਵੰਡੀ ਸਾਬੋ: ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਦੀ ਚੋਣ ਮੁਹਿੰਮ ਨੂੰ ਉਦੋਂ ਵੱਡਾ ਹੁੰਗਾਰਾ ਮਿਲਿਆ ਜਦੋਂ ਨੇੜਲੇ ਪਿੰਡ ਚੱਠੇਵਾਲਾ ਦੇ ਮੌਜੂਦਾ ਕਾਂਗਰਸੀ ਸਰਪੰਚ ਅਤੇ ਚਾਰ ਪੰਚਾਇਤ ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।

  ਅਕਾਲੀ ਸੂਤਰਾਂ ਮੁਤਾਬਕ ਅੱਜ ਚੋਣ ਕਮਿਸ਼ਨ ਦੀਆਂ ਕੋਰੋਨਾ ਹਦਾਇਤਾਂ ਦਾ ਪਾਲਣ ਕਰਦਿਆਂ ਰੱਖੇ ਸਾਦੇ ਪ੍ਰੋਗਰਾਮ ਦੌਰਾਨ ਪਿੰਡ ਚੱਠੇਵਾਲਾ ਦੇ ਮੌਜੂਦਾ ਸਰਪੰਚ ਸੁਖਮੰਦਰ ਸਿੰਘ ਅਤੇ ਚਾਰ ਪੰਚਾਇਤ ਮੈਂਬਰਾਂ- ਰੇਸ਼ਮ ਸਿੰਘ, ਜਸਵੀਰ ਸਿੰਘ, ਕਾਕਾ ਸਿੰਘ ਅਤੇ ਹਾਕਮ ਸਿੰਘ ਨੇ ਅਕਾਲੀ ਬਸਪਾ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।

  ਸਰਪੰਚ ਅਤੇ ਚਾਰੇ ਪੰਚਾਂ ਨੂੰ ਸਾਬਕਾ ਵਿਧਾਇਕ ਸਿੱਧੂ ਨੇ ਸਿਰੋਪੇ ਦੇ ਕੇ ਪਾਰਟੀ ਵਿੱਚ ਸ਼ਾਮਿਲ ਕਰਦਿਆਂ ਪਾਰਟੀ ਅੰਦਰ ਪੂਰਾ ਮਾਣ ਸਤਿਕਾਰ ਦੇਣ ਦਾ ਯਕੀਨ ਦਵਾਇਆ। ਸਿੱਧੂ ਨੇ ਇਸ ਮੌਕੇ ਦਾਅਵਾ ਕੀਤਾ ਕਿ ਪਿੰਡਾਂ ਦੀਆਂ ਫਿਰਨੀਆਂ ਨੂੰ ਪੱਕੀਆਂ ਕਰਨ ਤੋਂ ਪਿੰਡਾਂ ਦੇ ਵਿਕਾਸ ਦੀ ਉਨ੍ਹਾਂ ਵੱਲੋਂ ਕੀਤੀ ਸ਼ੁਰੂਆਤ ਨੂੰ ਪਿਛਲੀ ਅਕਾਲੀ ਸਰਕਾਰ ਸਮੇਂ ਉਨ੍ਹਾਂ ਬੁਲੰਦੀਆਂ ਉਤੇ ਪਹੁੰਚਾਇਆ ਅਤੇ ਪਿੰਡ ਪਿੰਡ ਉਹ ਮੁੱਖ ਮੰਤਰੀ ਨੂੰ ਨਾਲ ਲੈ ਜਾ ਕੇ ਕਰੋੜਾਂ ਰੁਪਏ ਦੀਆਂ ਗ੍ਰਾਂਟਾ ਦਵਾਉਂਦੇ ਰਹੇ ਹਨ।

  ਉਨਾਂ ਕਿਹਾ ਕਿ ਹੁਣ ਅਕਾਲੀ ਬਸਪਾ ਸਰਕਾਰ ਸੂਬੇ ਵਿੱਚ ਬਣਨ ਜਾ ਰਹੀ ਹੈ ਅਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਨਾਲ ਲੈੱਸ ਕਰਾਂਗੇ ਜਿਸ ਵਿੱਚ ਨੌਜਵਾਨਾਂ ਲਈ ਆਧੁਨਿਕ ਖੇਡ ਮੈਦਾਨਾਂ ਵਰਗੀਆਂ ਸਹੂਲਤਾਂ ਹੋਣਗੀਆਂ। ਇਸ ਮੌਕੇ ਅਵਤਾਰ ਮੈਨੂੰਆਣਾ, ਨਿਰਮਲ ਸਿੰਘ ਜੋਧਪੁਰ, ਅਕਾਲੀ ਆਗੂ ਬਲਜਿੰਦਰ ਸਿੰਘ ਚੱਠੇਵਾਲਾ,ਜੁਗਰਾਜ ਸਿੰਘ ਨੰਬਰਦਾਰ ਆਦਿ ਆਗੂ ਮੌਜੂਦ ਸਨ।
  Published by:Gurwinder Singh
  First published: