ਚੰਡੀਗੜ੍ਹ : 2022 ਦੀਆਂ ਚੋਣਾਂ ਦਾ ਮੈਨੀਫੈਸਟੋ ਤਿਆਰ ਕਰਨ ਲਈ ਕਾਂਗਰਸ ਨੇ ਲੋਕਾਂ ਤੋਂ ਸੁਝਾਅ ਮੰਗੇ ਹਨ। ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਬਾਜਵਾ ਨੇ ਮੁਹਿੰਮ ਲਾਂਚ ਕੀਤੀ। 'ਆਵਾਜ਼ ਪੰਜਾਬ ਦੀ' ਵੈੱਬਸਾਈਟ ਅਤੇ ਟੋਲ ਫ੍ਰੀ ਨੰਬਰ ਵੀ ਜਾਰੀ ਕੀਤਾ। ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਬਾਜਵਾ ਨੇ ਲੋਕਾਂ ਤੋਂ ਸੁਝਾਅ ਮੰਗੇ ਹਨ।
ਚੰਡੀਗੜ੍ਹ ਕਾਂਗਰਸ ਭਵਨ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ( Pratap Singh Bajwa) ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਪਾਸੇ ਸਾਡੇ ਕਿਸਾਨ ਨੇ, ਦੂਜੇ ਪਾਸੇ ਸਾਡੇ ਆਰਮੀ ਵੀਰ ਬਾਰਡਰ ਤੇ ਤਾਇਨਾਤ ਹਨ। ਸਾਡੇ ਲੋਕਾਂ ਦੀ ਆਮਦਨ ਵਿਚ ਵਾਧਾ ਹੋ ਸਕੇ। ਸਾਡੀ ਆਰਮੀ ਫੋਰਸ ਨੂੰ ਕੀ ਚਾਹੀਦਾ ਹੈ। ਸਾਡੇ ਹੀ ਬੱਚੇ ਬਾਰਡਰਾਂ ਤੇ ਡਿਊਟੀ ਦੇ ਰਹੇ ਹਨ। ਉਨ੍ਹਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਅੱਜ ਸਾਡਾ ਮਿਉਂਜਿਕ ਪੂਰੇ ਵਰਲਡ ਵਿਚ ਚਲਦਾ ਹੈ।
ਉਨ੍ਹਾਂ ਕਿਹਾ ਕਿ ਸਿੱਖਿਆ ਤੇ ਹੈਲਥ ਸਿਸਟਮ 'ਤੇ ਧਿਆਨ ਦੇਣ ਦੀ ਲੋੜ ਹੈ। ਕਰੋਨਾ ਕਾਲ ਵਿਚ ਸਾਡਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ 'ਅਵਾਜ਼ ਪੰਜਾਬ ਦੀ' ਵੈੱਬਸਾਈਟ ਲਾਂਚ ਕੀਤੀ। ਜਿਸ ਵਿਚ ਟੋਲ ਫ੍ਰੀ ਨੰਬਰ ਹੈ, ਜਿੱਥੇ ਲੋਕ ਸਾਨੂੰ ਆਪਣੇ ਸੁਝਾਅ ਦੇ ਸਕਦੇ ਹਨ। ਇਨ੍ਹਾਂ ਸੁਝਾਵਾਂ ਨੂੰ ਆਉਣ ਵਾਲੀਆਂ ਚੋਣਾਂ ਲਈ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਲੋਕਾਂ ਵਿਚ ਵੀ ਜਾਵਾਂਗੇ। ਅੱਜ ਸ਼ਾਮ ਲੁਧਿਆਣਾ ਵਿੱਚ ਵਪਾਰੀ ਵਰਗ ਨਾਲ ਚੋਣ ਮਨੋਰਥ ਪੱਤਰ ਸਬੰਧੀ ਗੱਲਬਾਤ ਹੋਵੇਗੀ। ਇਸ ਤਰ੍ਹਾਂ ਹਰ ਵਰਗ ਨੂੰ ਕਵਰ ਕੀਤਾ ਜਾਵੇਗਾ। ਬਾਜਵਾ ਨੇ ਕਿਹਾ ਕਿ ਸਾਡੇ ਕੋਲ ਦਿਨ ਬਹੁਤ ਘੱਟ ਹਨ, ਇਸ ਲਈ ਕੰਮ ਜ਼ਿਆਦਾ ਹੈ। ਅਸੀਂ 15 ਦਿਨਾਂ ਦੇ ਅੰਦਰ ਇਸ ਮੈਨੀਫੈਸਟੋ ਦਾ ਖਰੜਾ ਤਿਆਰ ਕਰਾਂਗੇ। ਉਨ੍ਹਾਂ ਕਿਹਾ ਕਿ ਸਿੱਖਿਆ, ਕਿਸਾਨੀ, ਖੇਡਾਂ, ਆਮ ਲੋਕਾਂ ਦੀ ਆਮਦਨ ਵਧਾਉਣ ਅਤੇ ਐਨ.ਆਰ.ਆਈਜ਼ ਦੇ ਮੁੱਦੇ ਬਹੁਤ ਅਹਿਮ ਹਨ।
ਅਮਰਿੰਦਰ ਸਿੰਘ ਦੇ ਸਮੇਂ ਦੇ ਚੋਣ ਮੁੱਦਿਆਂ ਬਾਰੇ ਬਾਜਵਾ ਨੇ ਕਿਹਾ, ਚੰਨੀ ਨੇ ਕੁਝ ਸਮੇਂ 'ਚ ਉਹ ਕਰ ਦਿਖਾਇਆ ਜੋ ਕੈਪਟਨ ਨਾਲ ਨਹੀਂ ਹੋਇਆ। ਕੈਪਟਨ ਵੱਲੋਂ ਚੰਨੀ ਨੂੰ ਨਾਈਟਵਾਚਮੈਨ ਕਹਿਣ 'ਤੇ ਵੀ ਬਾਜਵਾ ਨੇ ਚੁਟਕੀ ਲਈ। ਜਿੱਥੇ ਨਾਈਟਵਾਚਮੈਨ ਦਾ ਮਤਲਬ ਹੈ ਕਿ ਅਗਲੇ ਦਿਨ ਉਹੀ ਮੁੰਡਾ ਪਾਰੀ ਸ਼ੁਰੂ ਕਰਦਾ ਹੈ। ਇਸ ਦਾ ਮਤਲਬ ਕੈਪਟਨ ਸਾਹਿਬ ਮੰਨ ਗਏ ਹਨ ਕਿ ਚੰਨੀ ਅਗਲੀ ਪਾਰੀ ਵੀ ਸ਼ੁਰੂ ਕਰਨਗੇ।
ਜਦੋਂ ਨਿਊਜ਼18 ਨੇ ਬਾਜਵਾ ਨੂੰ ਪੁੱਛਿਆ ਕਿ ਕੀ ਉਹ ਮੁੱਖ ਮੰਤਰੀ ਦੀ ਦੌੜ ਵਿੱਚ ਹਨ? ਬਾਜਵਾ ਨੇ ਕਿਹਾ ਕਿ ਮੈਂ ਕਿਸੇ ਦੌੜ ਵਿਚ ਨਹੀਂ ਹਾਂ, ਮੇਰੀ ਦੌੜ ਦਿੱਲੀ ਤੋਂ ਪੰਜਾਬ ਤੱਕ ਹੈ। ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ, ਇਹ ਪਾਰਟੀ ਹਾਈਕਮਮਾਨ ਤੈਅ ਕਰੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Assembly Elections 2022, Manifesto, Partap Singh Bajwa, Punjab Congress