• Home
  • »
  • News
  • »
  • punjab
  • »
  • CONGRESS SHOULD STOP QUARRELING AND TALK ABOUT PUNJAB ISSUES BIKRAM SINGH MAJITHIA

ਕਾਂਗਰਸ ਆਪਸੀ ਕਾਟੋ ਕਲੇਸ਼ ਛੱਡ ਕੇ ਪੰਜਾਬ ਦੇ ਮੁੱਦਿਆਂ ਬਾਰੇ ਗੱਲ ਕਰੇ :ਮਜੀਠੀਆ

ਮਜੀਠੀਆ ਨੇ ਕਿਹਾ ਕਿ ਇੱਕ ਦੂਜੇ ਤੇ ਨਿਜੀ ਹਮਲੇ ਜਾਂ ਇਲਜ਼ਾਮ ਲਗਾਉਣ ਨਾਲ ਪੰਜਾਬ ਨੂੰ ਕਿਸੇ ਤਰਾਂ ਦਾ ਕੋਈ ਵੀ ਲਾਭ ਨਹੀਂ ਹੋਣ ਵਾਲਾ, ਇਸ ਲਈ ਨਿਜੀ ਹਮਲਿਆਂ ਦੀ ਥਾਂ ਜ਼ਮੀਨੀ ਹਕੀਕਤ ਨੂੰ ਜਾਣ ਕੇ ਉਸ ਵੱਲ ਧਿਆਨ ਦੇਣ ਦੀ ਲੋੜ ਹੈ।

ਕਾਂਗਰਸ ਆਪਸੀ ਕਾਟੋ ਕਲੇਸ਼ ਛੱਡ ਕੇ ਪੰਜਾਬ ਦੇ ਮੁੱਦਿਆਂ ਬਾਰੇ ਗੱਲ ਕਰੇ :ਮਜੀਠੀਆ (file photo)

  • Share this:
ਰਾਜੀਵ ਸ਼ਰਮਾ

ਅੰਮ੍ਰਿਤਸਰ- ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮਜੀਠਾ ਤੋਂ ਵਿਧਾਇਕ ਬਿਕਰਮ ਮਜੀਠੀਆ ਨੇ ਕਾਂਗਰਸ ਸਰਕਾਰ ਨੂੰ ਸਲਾਹ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਸਰਕਾਰ ਆਪਣੇ ਅੰਦੂਰਨੀ ਕਲੇਸ਼ ਨੂੰ ਛੱਡ ਕੇ ਪੰਜਾਬ ਦੇ ਮੁੱਦਿਆਂ ਵੱਲ ਧਿਆਨ ਦੇਣ।

ਮਜੀਠੀਆ ਨੇ ਕਿਹਾ ਕਿ ਇੱਕ ਦੂਜੇ ਤੇ ਨਿਜੀ ਹਮਲੇ ਜਾਂ ਇਲਜ਼ਾਮ ਲਗਾਉਣ ਨਾਲ ਪੰਜਾਬ ਨੂੰ ਕਿਸੇ ਤਰਾਂ ਦਾ ਕੋਈ ਵੀ ਲਾਭ ਨਹੀਂ ਹੋਣ ਵਾਲਾ, ਇਸ ਲਈ ਨਿਜੀ ਹਮਲਿਆਂ ਦੀ ਥਾਂ ਜ਼ਮੀਨੀ ਹਕੀਕਤ ਨੂੰ ਜਾਣ ਕੇ ਉਸ ਵੱਲ ਧਿਆਨ ਦੇਣ ਦੀ ਲੋੜ ਹੈ।

ਦਰਅਸਲ ਮਜੀਠੀਆ ਅੱਜ ਆਪਣੇ ਹਲਕੇ ਦੇ ਪਿੰਡਾਂ ਨਾਲ ਸਬੰਧਿਤ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕਰਨ ਪਹੁੰਚੇ ਸੀ, ਜਿਨ੍ਹਾਂ ਦੀ ਬਿਟਦੀਨੀ ਹੋਈ ਗੜੇਮਾਰੀ ਕਰਕੇ ਸਾਰੀ ਦੀ ਸਾਰੀ ਫ਼ਸਲ ਤਬਾਹ ਹੋ ਚੁੱਕੀ ਹੈ। ਮਜੀਠੀਆ ਨੇ ਮੰਗ ਕੀਤੀ ਕਿ ਸਰਕਾਰ ਜਲਦ ਤੋਂ ਜਲਦ ਗਿਰਦਾਵਰੀ ਕਰਵਾ। ਕੇ ਕਿਸਾਨਾਂ ਦਾ ਬਣਦਾ ਮੁਆਵਜ਼ਾ ਉਨ੍ਹਾਂ ਨੂੰ ਦੇਵੇ।

ਕਿਸਾਨਾਂ ਨੇ ਵੀ ਇਸ ਮੌਕੇ ਮੰਗ ਰੱਖੀ ਕੋ ਜ਼ਿਆਦਾਤਰ ਕਿਸਾਨ ਜ਼ਮੀਨ ਠੇਕੇ ਤੇ ਲੈਕੇ ਵਾਹੀ ਕਰਦੇ ਹਨ ਇਸ ਲਈ ਗਿਰਦਾਵਰੀ ਖੇਤਾਂ ਦੇ ਮਾਲਿਕਾਂ ਦੀ ਨਹੀਂ ਬਲਕਿ ਠੇਕੇਦਾਰਾਂ ਦੀ ਹੋਣੀ ਚਾਹੀਦੀ ਹੈ ਤਾਂਜੋ ਠੇਕੇ ਤੇ ਜਮੀਨ ਲੈਕੇ ਉਸ ਉੱਪਰ ਕੀਤੇ ਗਏ ਖਰਚ ਅਤੇ ਲਾਗਤ ਦਾ ਮੁਆਵਜ਼ਾ ਸਿੱਧਾ ਉਨ੍ਹਾਂ ਤੱਕ ਪਹੁੰਚ ਸਕੇ।
Published by:Ashish Sharma
First published:
Advertisement
Advertisement