• Home
 • »
 • News
 • »
 • punjab
 • »
 • CONGRESS SHOW CAUSE NOTICE ISSUED TO PRENEET KAUR FOR SUPPORTING CAPT AMARINDER SINGH

ਕੈਪਟਨ ਤੋਂ ਬਾਅਦ ਪਤਨੀ ਪਰਨੀਤ ਕੌਰ ਦੀ ਕਾਂਗਰਸ 'ਚ ਉਲਟੀ ਗਿਣਤੀ ਸ਼ੁਰੂ, ਕਾਰਨ ਦੱਸੋ ਨੋਟਿਸ ਜਾਰੀ

Show-cause notice to Capt Amarinder's wife Preneet Kaur: ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਬੁੱਧਵਾਰ ਨੂੰ ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਲਾਉਂਦਿਆਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।

ਕੈਪਟਨ ਅਮਰਿੰਦਰ ਸਿੰਘ ਦਾ ਸਮਰਥਨ ਕਰਨ 'ਤੇ ਕਾਂਗਰਸ ਨੇ ਪ੍ਰਨੀਤ ਨੂੰ ਦਿੱਤਾ ਕਾਰਨ ਦੱਸੋ ਨੋਟਿਸ( FILE PIC-PTI)

ਕੈਪਟਨ ਅਮਰਿੰਦਰ ਸਿੰਘ ਦਾ ਸਮਰਥਨ ਕਰਨ 'ਤੇ ਕਾਂਗਰਸ ਨੇ ਪ੍ਰਨੀਤ ਨੂੰ ਦਿੱਤਾ ਕਾਰਨ ਦੱਸੋ ਨੋਟਿਸ( FILE PIC-PTI)

 • Share this:
  ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ( Captain Amarinder Singh) ਤੋਂ ਬਾਅਦ ਹੁਣ  ਉਨ੍ਹਾਂ ਦੀ ਪਤਨੀ ਪਰਨੀਤ ਕੌਰ(Preneet Kaur) ਦੀ ਕਾਂਗਰਸ ਵਿੱਚ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਪਟਿਆਲਾ ਤੋਂ ਕਾਂਗਰਸ ਦੇ MP ਪਰਨੀਤ ਕੌਰ ਨੂੰ ਕੈਪਟਨ ਦਾ ਸਾਥ ਦੇਣ 'ਤੇ ਪਾਰਟੀ ਨੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਵੱਲੋਂ ਜਾਰੀ ਨੋਟਿਸ ਵਿੱਚ ਸੱਤ ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ ਤੇ ਨਹੀਂ ਤਾਂ ਅਨੁਸ਼ਾਸਨੀ ਕਾਰਵਾਈ ਹੋਵੇਗੀ।

  ਇਹ ਨੋਟਿਸ ਏ.ਆਈ.ਸੀ.ਸੀ. ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ ਜਾਰੀ ਕਰਕੇ ਉਸ ਨੂੰ ਕਾਰਨ ਦੱਸਣ ਲਈ ਕਿਹਾ ਗਿਆ ਹੈ ਕਿ ਉਹ ਅਮਰਿੰਦਰ ਦੀ ਹਮਾਇਤ ਕਿਉਂ ਕਰ ਰਹੀ ਹੈ।

  ਨੋਟਿਸ ਵਿੱਚ ਲਿਖਿਆ ਹੈ, “ਪਿਛਲੇ ਕਈ ਦਿਨਾਂ ਤੋਂ, ਸਾਨੂੰ ਲਗਾਤਾਰ ਕਾਂਗਰਸੀ ਵਰਕਰਾਂ, ਵਿਧਾਇਕਾਂ, ਪਟਿਆਲਾ ਦੇ ਨੇਤਾਵਾਂ ਅਤੇ ਮੀਡੀਆ ਤੋਂ ਤੁਹਾਡੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਬਾਰੇ ਰਿਪੋਰਟਾਂ ਮਿਲ ਰਹੀਆਂ ਹਨ। ਇਹ ਜਾਣਕਾਰੀ ਅਤੇ ਖ਼ਬਰਾਂ ਉਦੋਂ ਤੋਂ ਹੀ ਆ ਰਹੀਆਂ ਹਨ ਜਦੋਂ ਤੁਹਾਡੇ ਪਤੀ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ ਅਤੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦੀ ਸਥਾਪਨਾ ਕੀਤੀ ਹੈ। ਸਾਨੂੰ ਤੁਹਾਡੇ ਪਤੀ ਦੀ ਪਾਰਟੀ ਦਾ ਸਾਥ ਦੇਣ ਬਾਰੇ ਮੀਡੀਆ ਵਿੱਚ ਤੁਹਾਡੇ ਖੁੱਲ੍ਹੇ ਐਲਾਨਾਂ ਤੋਂ ਵੀ ਜਾਣੂ ਕਰਵਾਇਆ ਗਿਆ ਹੈ। ਕਿਰਪਾ ਕਰਕੇ ਸੱਤ ਦਿਨਾਂ ਦੇ ਅੰਦਰ ਇਸ ਮੁੱਦੇ 'ਤੇ ਆਪਣਾ ਸਟੈਂਡ ਸਪੱਸ਼ਟ ਕਰੋ ਨਹੀਂ ਤਾਂ ਪਾਰਟੀ ਲੋੜੀਂਦੀ ਅਨੁਸ਼ਾਸਨੀ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ।

  ਅਮਰਿੰਦਰ ਦੀ ਬੇਟੀ ਜਯਾ ਇੰਦਰ ਕੌਰ ਵੀ ਹਲਕੇ ਵਿੱਚ ਸਰਗਰਮ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਾਬਕਾ ਮੁੱਖ ਮੰਤਰੀ ਆਉਣ ਵਾਲੀਆਂ ਚੋਣਾਂ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਟਿਕਟ ਦੇਣਗੇ ਜਾਂ ਨਹੀਂ। ਮੀਡੀਆ ਰਿਪੋਰਟ ਦੱਸ ਰਹੀ ਹੈ ਕਿ ਅਮਰਿੰਦਰ, ਰੂਪ-ਰੇਖਾ 'ਤੇ ਚਰਚਾ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਦੀ ਉਡੀਕ ਕਰ ਰਹੇ ਹਨ। ਉਹ ਚੰਡੀਗੜ੍ਹ 'ਚ ਪਾਰਟੀ ਦਫ਼ਤਰ ਸਥਾਪਤ ਕਰਨ ਦੀ ਪ੍ਰਕਿਰਿਆ 'ਚ ਹਨ।
  Published by:Sukhwinder Singh
  First published: