• Home
  • »
  • News
  • »
  • punjab
  • »
  • CONGRESS TO CONTEST 2022 ELECTIONS UNDER CAPTAINS AMARINDER SINGH LEADERSHIP HARISH RAWAT

ਕਾਂਗਰਸ 2022 ਦੀਆਂ ਚੋਣਾਂ ਕੈਪਟਨ ਦੀ ਅਗਵਾਈ ਹੇਠ ਲੜੇਗੀ: ਹਰੀਸ਼ ਰਾਵਤ

ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕਰਦਿਆਂ ਕਿਹਾ ਕੀ ਕੈਪਟਨ ਵੱਡੇ ਦਿਲ ਵਾਲੇ ਨੇਤਾ ਹਨ ਅਤੇ ਉਹ ਆਪਣੀ ਸੂਝ ਬੂਝ ਨਾਲ ਪੰਜਾਬ ਨੂੰ 2022 ਦੀਆਂ ਚੋਣਾਂ ਵਿੱਚ ਫੇਰ ਤੋਂ ਜਿੱਤ ਦਿਵਾਉਣਗੇ।

ਕਾਂਗਰਸ 2022 ਦੀਆਂ ਚੋਣਾਂ ਕੈਪਟਨ ਦੀ ਅਗਵਾਈ ਹੇਠ ਲੜੇਗੀ: ਹਰੀਸ਼ ਰਾਵਤ (file photo)

ਕਾਂਗਰਸ 2022 ਦੀਆਂ ਚੋਣਾਂ ਕੈਪਟਨ ਦੀ ਅਗਵਾਈ ਹੇਠ ਲੜੇਗੀ: ਹਰੀਸ਼ ਰਾਵਤ (file photo)

  • Share this:
    ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਬਿਆਨ ਦਿੱਤਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੀ ਲੜੀਆਂ ਜਾਣਗੀਆਂ। ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਨੂੰ ਲੈ ਕੇ ਹਰੀਸ਼ ਰਾਵਤ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ ਕਰਦਿਆਂ ਕਿਹਾ ਕੀ ਕੈਪਟਨ ਵੱਡੇ ਦਿਲ ਵਾਲੇ ਨੇਤਾ ਹਨ ਅਤੇ ਉਹ ਆਪਣੀ ਸੂਝ ਬੂਝ ਨਾਲ ਪੰਜਾਬ ਨੂੰ 2022 ਦੀਆਂ ਚੋਣਾਂ ਵਿੱਚ ਫੇਰ ਤੋਂ ਜਿੱਤ ਦਿਵਾਉਣਗੇ। ਉਨ੍ਹਾਂ ਕਿਹਾ ਕਿ ਮੈਨੂੰ ਮੁੱਖ ਮੰਤਰੀ ਨੂੰ ਹਟਾਉਣ ਬਾਰੇ ਕਿਸੇ ਨੇ ਗੱਲ ਨਹੀਂ ਆਖੀ ਹੈ।



    ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਖੁੱਲ੍ਹੀ ਬਗਾਵਤ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਖਿੱਚੋਤਾਣ ਸਿਖਰ 'ਤੇ ਪਹੁੰਚ ਗਈ। ਦੋਹਾਂ ਧੜਿਆਂ ਦਰਮਿਆਨ ਲੜਾਈ ਤੇਜ਼ ਹੋਣ ਦੇ ਨਾਲ, ਉਨ੍ਹਾਂ ਦੀ ਹਾਈ ਕਮਾਂਡ ਵੱਲ ਦੌੜ ਸ਼ੁਰੂ ਹੋ ਗਈ ਹੈ। ਬਾਗੀ ਧੜੇ ਦੇ ਆਗੂਆਂ ਨੇ ਬੀਤੀ ਸ਼ਾਮ ਨਵਜੋਤ ਸਿੱਧੂ ਨਾਲ ਮੁਲਾਕਾਤ ਕਰਨ ਤੋਂ ਬਾਅਦ ਐਲਾਨ ਕੀਤਾ ਸੀ ਕਿ ਸੱਤ ਮੈਂਬਰੀ ਪਾਰਟੀ ਪਾਰਟੀ ਹਾਈ ਕਮਾਂਡ ਨੂੰ ਮਿਲੇਗੀ ਤੇ ਸਾਰੀ ਸਥਿਤੀ ਤੋਂ ਜਾਣੂ ਕਰਵਾਏਗੀ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਕਰੇਗੀ।

    ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੀ ਖਿੱਚੋਤਾਣ ਹੁਣ ਦਿੱਲੀ ਤੇ ਦੇਹਰਾਦੂਨ ਤੱਕ ਪਹੁੰਚ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗਾਵਤ ਕਰਨ ਵਾਲੇ ਧੜੇ ਦੇ ਚਾਰ ਮੰਤਰੀ ਤੇ ਤਿੰਨ ਵਿਧਾਇਕ ਅੱਜ ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣ ਲਈ ਦੇਹਰਾਦੂਨ ਪਹੁੰਚੇ।  ਦੂਜੇ ਪਾਸੇ ਕੈਪਟਨ ਅਮਰਿੰਦਰ ਦਾ ਧੜਾ ਵੀ ਸਰਗਰਮ ਹੋ ਗਿਆ ਹੈ। ਅਮਰਿੰਦਰ ਧੜੇ ਦੇ ਆਗੂ ਵੀ ਦਿੱਲੀ ਜਾਣ ਦੀ ਤਿਆਰੀ ਕਰ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕੈਪਟਨ ਸਮਰਥਕਾਂ ਨੇ ਹਰੀਸ਼ ਰਾਵਤ ਨਾਲ ਵੀ ਸੰਪਰਕ ਕੀਤਾ ਹੈ।
    Published by:Ashish Sharma
    First published: