Home /News /punjab /

ਮੂਸੇਵਾਲਾ ਕਤਲਕਾਂਡ ਦੇ ਫਿਰੋਜ਼ਪੁਰ ਜੇਲ੍ਹ ਨਾਲ ਜੁੜੇ ਤਾਰ ! ਗੈਂਗਸਟਰ ਮਨਪ੍ਰੀਤ ਮੰਨਾ ਤੋਂ ਅਹਿਮ ਖੁਲਾਸੇ..

ਮੂਸੇਵਾਲਾ ਕਤਲਕਾਂਡ ਦੇ ਫਿਰੋਜ਼ਪੁਰ ਜੇਲ੍ਹ ਨਾਲ ਜੁੜੇ ਤਾਰ ! ਗੈਂਗਸਟਰ ਮਨਪ੍ਰੀਤ ਮੰਨਾ ਤੋਂ ਅਹਿਮ ਖੁਲਾਸੇ..

ਮੂਸੇਵਾਲਾ ਕਤਲਕਾਂਡ ਦੇ ਫਿਰੋਜ਼ਪੁਰ ਜੇਲ੍ਹ ਨਾਲ ਜੁੜੇ ਤਾਰ ! ਗੈਂਗਸਟਰ ਮਨਪ੍ਰੀਤ ਮੰਨਾ ਤੋਂ ਅਹਿਮ ਖੁਲਾਸੇ..

ਮੂਸੇਵਾਲਾ ਕਤਲਕਾਂਡ ਦੇ ਫਿਰੋਜ਼ਪੁਰ ਜੇਲ੍ਹ ਨਾਲ ਜੁੜੇ ਤਾਰ ! ਗੈਂਗਸਟਰ ਮਨਪ੍ਰੀਤ ਮੰਨਾ ਤੋਂ ਅਹਿਮ ਖੁਲਾਸੇ..

Sidhu Moosewala murder case-ਪੁਲਿਸ ਸੂਤਰਾਂ ਤੋਂ ਮਿਲੀ ਵੱਡੀ ਖਬਰ, ਫਿਰੋਜ਼ਪੁਰ ਜੇਲ ਤੋਂ ਬਰਾਮਦ ਹੋਏ ਗੈਂਗਸਟਰ ਮੰਨਾ ਤੋਂ ਕਈ ਵੱਡੇ ਖੁਲਾਸੇ ਸਾਹਮਣੇ ਆਏ ਹਨ। ਸੂਤਰਾਂ ਦੀ ਮੰਨੀਏ ਤਾਂ ਪੁਲਿਸ ਨੇ ਫਿਰੋਜ਼ਪੁਰ ਤੋਂ ਬਰਾਮਦ ਕੀਤੇ ਫੋਨਾਂ 'ਚ ਵੱਡੇ ਗੈਂਗਸਟਰਾਂ ਨਾਲ ਗੱਲਬਾਤ ਦਾ ਡਾਟਾ ਵੀ ਬਰਾਮਦ ਕਰ ਲਿਆ ਹੈ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ : ਪੰਜਾਬੀ ਗਾਇਕ ਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਤਾਰ ਫਿਰੋਜ਼ਪੁਰ ਜੇਲ੍ਹ ਨਾਲ ਜੁੜੇ ਨਜ਼ਰ ਆ ਰਹੇ ਹਨ। ਇਸ ਬਾਰੇ ਗੈਂਗਸਟਰ ਮਨਪ੍ਰੀਤ ਮੰਨਾ ਤੋਂ ਅਹਿਮ ਖੁਲਾਸੇ ਹੋਏ ਹਨ। ਗੈਂਗਸਟਰ ਮੰਨਾ ਵੀ ਕਤਲ ਦੀ ਪਲਾਨਿੰਗ 'ਚ ਸ਼ਾਮਲ ਦੱਸਿਆ ਜਾ ਰਿਹਾ ਹੈ।  ਫਿਰੋਜ਼ਪੁਰ ਜੇਲ੍ਹ 'ਚੋਂ ਬਰਾਮਦ ਫ਼ੋਨ ਤੋਂ ਵੀ ਮਿਲੇ ਅਹਿਮ ਸੁਰਾਗ ਮਿਲੇ ਹਨ।  IT ਵਿੰਗ ਮੋਬਾਈਲਾਂ ਤੋਂ ਗੱਲਬਾਤ ਦਾ ਡਾਟਾ ਜੁਟਾ ਰਹੀ ਹੈ। ਫਿਰੋਜ਼ਪੁਰ ਜੇਲ੍ਹ ਦੀ ਹਾਈ ਸਕਿਓਰਿਟੀ ਬੈਰਕ ਚੋਂ ਕਰੀਬ 5 ਮੋਬਾਈਲ ਬਰਾਮਦ ਹੋਏ ਸਨ।

  ਪੁਲਿਸ ਸੂਤਰਾਂ ਤੋਂ ਮਿਲੀ ਵੱਡੀ ਖਬਰ, ਫਿਰੋਜ਼ਪੁਰ ਜੇਲ ਤੋਂ ਬਰਾਮਦ ਹੋਏ ਗੈਂਗਸਟਰ ਮੰਨਾ ਤੋਂ ਕਈ ਵੱਡੇ ਖੁਲਾਸੇ ਸਾਹਮਣੇ ਆਏ ਹਨ। ਸੂਤਰਾਂ ਦੀ ਮੰਨੀਏ ਤਾਂ ਪੁਲਿਸ ਨੇ ਫਿਰੋਜ਼ਪੁਰ ਤੋਂ ਬਰਾਮਦ ਕੀਤੇ ਫੋਨਾਂ 'ਚ ਵੱਡੇ ਗੈਂਗਸਟਰਾਂ ਨਾਲ ਗੱਲਬਾਤ ਦਾ ਡਾਟਾ ਵੀ ਬਰਾਮਦ ਕਰ ਲਿਆ ਹੈ। ਆਈਟੀ ਵਿੰਗ ਦੀ ਮਦਦ ਨਾਲ ਪੁਲਿਸ ਹੁਣ ਇਹ ਖੁਲਾਸਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸ ਤਰ੍ਹਾਂ ਵੱਡੇ ਗੈਂਗਸਟਰ ਨੂੰ ਮਿਲ ਕੇ ਸਿੱਧੂ ਮੂਸੇ ਵਾਲਾ ਮਾਮਲੇ 'ਚ ਜੇਲ 'ਚ ਬੰਦ ਗੈਂਗਸਟਰ ਮੰਨਾ ਦੀ ਯੋਜਨਾ ਸੀ।

  ਮੂਸੇਵਾਲਾ ਦੇ ਕਤਲ ਤੋਂ ਬਾਅਦ ਜੇਲ੍ਹ 'ਚ ਝੜਪ

  ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੀ ਉੱਚ ਸੁਰੱਖਿਆ ਵਾਲੀ ਬੈਰਕ 'ਚ ਗੈਂਗਸਟਰਾਂ ਦੀ ਝੜਪ ਹੋ ਗਈ। ਸਿੱਧੂ ਮੂਸੇ ਵਾਲੇ ਦੇ ਕਤਲ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਕੇਂਦਰੀ ਜੇਲ 'ਚ ਕੱਲ ਸਵੇਰੇ ਅਤੇ ਬੀਤੀ ਰਾਤ ਵੱਖ-ਵੱਖ ਗੋਡਿਆਂ 'ਚ ਖੂਨੀ ਝੜਪ ਹੋਈ, ਜਿਸ 'ਚ ਜੇਲ 'ਚ ਬੰਦ ਕੁਝ ਗੈਂਗਸਟਰ ਅਤੇ ਹਵਾਲਾਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਵੀ ਲਿਆਂਦਾ ਗਿਆ । ਹਸਪਤਾਲ ਫਿਰੋਜ਼ਪੁਰ ਵਿਖੇ ਇਲਾਜ ਲਈ ਗਿਆ ਸੀ ਪਰ ਇਲਾਜ ਤੋਂ ਬਾਅਦ ਵਾਪਸ ਜੇਲ੍ਹ ਲਿਜਾਇਆ ਗਿਆ।

  ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੀ ਬਚ ਸਕਦੀ ਸੀ ਜਾਨ, ਦੋਸਤਾਂ ਨੇ ਆਪ ਵਿਧਾਇਕ ਗੁਰਪ੍ਰੀਤ ਕੋਲ ਕੀਤਾ ਇਹ ਖੁਲਾਸਾ..

  ਕਤਲ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ

  ਸਿੱਧੂ ਮੂਸੇਵਾਲਾ ਨੂੰ  ਧਮਕੀਆਂ ਮਿਲ ਰਹੀਆਂ ਸਨ। ਵੀਡੀਓ ਸ਼ੇਅਰ ਕਰ ਧਮਕੀਆਂ ਦੀ ਗੱਲ ਦੱਸੀ ਸੀ । ਮੂਸੇਵਾਲਾ ਦਾ ਪੁਰਾਣਾ ਵੀਡੀਓ ਸਾਹਮਣੇ ਆਇਆ ਹੈ। ਸਥਾਪਿਤ ਗਾਇਕਾਂ ਦੇ ਸਾਥੀ ਧਮਕਾ ਰਹੇ। ਫੋਨ ਕਾਲ ਅਤੇ ਈ-ਮੇਲ ਜ਼ਰੀਏ ਧਮਕੀਆਂ ਮਿਲ ਰਹੀਆਂ ਸਨ। ਇਸ ਬਾਰੇ ਸਿੱਧੂ ਨੇ ਕਿਹਾ ਸੀ ਕਿ 'ਮੈਂ ਚੰਡੀਗੜ੍ਹ 'ਚ ਲੁਕ ਕੇ ਨਹੀਂ, ਆਪਣੇ ਪਿੰਡ 'ਚ ਰਹਿੰਦਾ ਹਾਂ'


  ਗਮ 'ਚ ਡੁੱਬੇ ਸ਼ੇਰਾ ਤੇ ਬਘੇੜਾ

  ਮੂਸੇਵਾਲਾ ਨੂੰ ਜਿੱਥੇ ਗੱਡੀਆਂ ਦਾ ਸ਼ੌਕ ਸੀ ਤਾਂ ਉਥੇ ਹੀ ਪਾਲਤੂ ਜਾਵਰਾਂ ਨਾਲ ਵੀ ਕਾਫੀ ਪਿਆਰ ਸੀ, ਕਿਉਂਕਿ ਜਿਸ ਵੇਲੇ ਤੋਂ ਮੂਸੇਵਾਲਾ ਦੀ ਮੌਤ ਹੋਈ। ਬੇਸ਼ਕ ਉਨਾਂ ਦੇ ਚਾਹੁਣ ਵਾਲਿਆਂ ਨੇ ਤਾਂ ਰੋਟੀ ਖਾ ਲਈ ਹੋਵੇ ਪਰ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਕੁੱਤਿਆਂ ਸ਼ੇਰਾ ਤੇ ਬਘੇੜਾ ਵੀ ਗਮਜ਼ਦਾ ਹਨ। ਦੋਵੇਂ ਕੁੱਤੇ ਰੋਟੀ ਨਹੀਂ ਖਾ ਰਹੇ। ਰੋਜ਼ਾਨਾ ਇਹਨਾਂ ਨੂੰ ਰੋਟੀ ਪਾਉਂਦਾ ਪਰ ਰੋਟੀ ਉਸੇ ਤਰਾਂ ਪਈ ਰਹਿੰਦੀ ਤੇ ਮਾਯੂਸੀ ਨਾਲ ਇਸੇ ਤਰਾਂ ਇਹ ਕੁੱਤੇ ਬੈਠੇ ਹਨ, ਜਿਨਾਂ ਨੂੰ ਵੇਖ ਕਿਸੇ ਦਾ ਵੀ ਦਿਲ ਭਰ ਆਵੇ। ਦੱਸ ਦਈਏ ਕਿ ਜਦੋਂ ਨਿਊਜ਼ 18 ਦੀ ਟੀਮ ਵੀ ਮੂਸੇਵਾਲਾ ਨਾਲ ਖਾਸ ਗੱਲਬਾਤ ਕਰਨ ਗਈ ਸੀ ਤਾਂ ਉਸ ਵੇਲੇ ਵੀ ਮੂਸੇਵਾਲਾ ਦਾ ਇਹਨਾਂ ਬੇਜ਼ੁਬਾਨਾਂ ਲ਼ਈ ਪਿਆਰ ਸਾਹਮਣੇ ਆਇਆ ਸੀ।
  Published by:Sukhwinder Singh
  First published:

  Tags: Crime news, Gangsters, Murder, Punjabi singer, Sidhu Moosewala

  ਅਗਲੀ ਖਬਰ