ਮੋਹਾਲੀ ਦੇ ਇਕ ਥਾਨੇ ਬਾਹਰ ਉਸ ਸਮੇਂ ਮਾਹੌਲ ਤਣਾਅ ਪੂਰਨ ਬਣ ਗਿਆ ਜਦੋਂ ਪੀੜਤ ਲੜਕੀ ਅਤੇ ਉਸ ਦੇ ਘਰਵਾਲਿਆਂ ਨੇ ਆਪਣੇ ਜਵਾਈ ਕਾਂਸਟੇਬਲ ਪਤੀ 'ਤੇ ਗੰਭੀਰ ਆਰੋਪ ਲਗਾਏ। ਪੀੜਤ ਮਨਪ੍ਰੀਤ ਕੌਰ ਨੂੰ ਆਪਣੇ ਪਤੀ ਉੱਤੇ ਪਹਿਲਾਂ ਹੀ ਸ਼ੱਕ ਸੀ ਕਿ ਉਸ ਦੇ ਪਤੀ ਦਾ ਕਿਸੀ ਹੋਰ ਕੁੜੀ ਨਾਲ ਮੇਲ ਮਿਲਾਪ ਹੋ ਰਿਹਾ ਹੈ।
ਅੱਜ ਉਸ ਨੇ ਪੁਲਿਸ ਪਾਰਟੀ ਨਾਲ ਦੋਹਾਂ ਨੂੰ ਰੰਗੇ ਹੱਥ ਹੋਟਲ ਦੇ ਇਕ ਕਮਰੇ ਚੋ ਕਾਬੂ ਕੀਤਾ। ਇਸ ਸਾਰੇ ਵਾਕੇ ਦੀ ਵੀਡੀਓ ਉਨ੍ਹਾਂ ਆਪਣੇ ਮੋਬਾਈਲ ਫੋਨ 'ਚ ਕੈਦ ਕਰ ਲਈ ਜਿਸ ਤੋਂ ਬਾਅਦ ਦੋਹਾਂ ਧਿਰਾਂ ਨੂੰ ਥਾਣੇ ਲੈ ਜਾਇਆ ਗਿਆ, ਪੁਲਿਸ ਨੇ ਪੀੜਤਾ ਅਤੇ ਉਸ ਦੇ ਪਰਿਵਾਰ ਨੂੰ ਧੱਕੇ ਨਾਲ ਥਾਣੇ ਤੋਂ ਬਾਹਰ ਕੱਢਿਆ ਜਿਸ ਤੋਂ ਬਾਅਦ ਪੀੜਤਾ ਨੇ ਪੁਲਿਸ 'ਤੇ ਉਸ ਦੇ ਪਤੀ ਦਾ ਸਾਥ ਦੇਣ ਦੇ ਆਰੋਪ ਲਗਾਏ।
ਦੱਸ ਦਈਏ ਕਿ ਪੀੜਤਾ ਮਨਪ੍ਰੀਤ ਕੌਰ ਦਾ ਪਤੀ ਕਾਂਸਟੇਬਲ ਹੈ। ਪੀੜਤਾ ਨੇ ਆਰੋਪ ਲਗਾਏ ਕਿ ਪੁਲਿਸ ਵਾਲਿਆਂ ਨੇ ਸੰਬੰਧਿਤ ਕੁੜੀ ਨੂੰ ਥਾਣੇ ਤੋਂ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕੁੜੀ ਨੂੰ ਕਾਬੂ ਕਰ ਲਿਆ।
Published by:Abhishek Bhardwaj
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।