ਫਰੀਦਾਬਾਦ ਵਿੱਚ ਨਗਰ ਕੀਰਤਨ ਦੌਰਾਨ ਸ਼ਾਮਿਲ ਇੱਕ ਝਾਕੀ ਵਿਵਾਦਾਂ ਚ ਆ ਗਈ ਹੈ। ਨਗਰ ਕੀਰਤਨ ਵਿੱਚ ਬੇਅੰਤ ਸਿੰਘ ਕਤਲ ਮਾਮਲੇ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਝਾਕੀ ਸ਼ਾਮਿਲ ਕੀਤੀ ਗਈ ਸੀ। ਇਸ ਝਾਕੀ ਰਾਹੀਂ ਜਗਤਾਰ ਸਿੰਘ ਹਵਾਰਾ ਅਤੇ ਜੇਲ੍ਹ ਵਿੱਚ ਨਜ਼ਰਬੰਦ ਹੋਰਨਾਂ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਗਈ। ਝਾਕੀ ਵਿੱਚ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੋਸਟਰ ਵੀ ਲੱਗੇ ਦਿਖਾਈ ਦਿੱਤੇ, ਜਿਨ੍ਹਾਂ ਤੇ ਅੰਗਰੇਜ਼ੀ ਚ 'ਰਿਲੀਜ਼ ਪਾਲੀਟੀਕਲ ਪ੍ਰਿਜ਼ਨਰਜ਼' ਲਿਖਿਆ ਹੋਇਆ ਸੀ।
ਝਾਕੀ ਵਿੱਚ ਬਣਾਈ ਜੇਲ੍ਹ ਅੰਦਰ ਕੁਝ ਨੌਜਵਾਨਾਂ ਨੂੰ ਕੈਦੀ ਦੇ ਰੂਪ ਵਿੱਚ ਦਿਖਾਇਆ ਗਿਆ ਸੀ। ਸੂਚਨਾ ਮਿਲਣ ਤੇ ਪੁਲਿਸ ਕਰਮਚਾਰੀਆਂ ਵੱਲੋਂ ਪ੍ਰਬੰਧਕਾਂ ਨੂੰ ਝਾਕੀ ਹਟਾਉਣ ਲਈ ਕਿਹਾ ਗਿਆ। ਦੂਜੇ ਪਾਸੇ ਗੁਰਦੁਆਰਾ ਕਮੇਟੀ ਵੱਲੋਂ ਨਗਰ ਕੀਰਤਨ ਚ ਅਜਿਹੀ ਝਾਕੀ ਨੂੰ ਸ਼ਾਮਿਲ ਕੀਤੇ ਜਾਣ ਤੋਂ ਇਨਕਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ਾਮ ਤੱਕ ਇਹ ਝਾਕੀ ਨਗਰ ਕੀਰਤਨ ਦਾ ਹਿੱਸਾ ਨਹੀਂ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Congress, Jagtar singh Hawara, Khalistan, Sikh, Terrorist