• Home
  • »
  • News
  • »
  • punjab
  • »
  • CONVICTS STILL GUILTY AFTER 4 YEARS HARPAL CHEEMA BHUPINDER SINGH NABHA AK

4 ਸਾਲ ਬੀਤ ਜਾਣ ਤੋਂ ਬਾਅਦ ਵੀ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ : ਹਰਪਾਲ ਚੀਮਾ

ਕਿਹਾ, ਸਾਫ਼ ਜ਼ਾਹਰ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਾਦਲ ਪਰਿਵਾਰ ਨੂੰ ਬਚਾ ਰਹੇ ਹਨ ਅਤੇ ਤਾਂ ਹੀ ਉਨ੍ਹਾਂ  ਨਿਰਪੱਖ ਜਾਂਚ ਨਹੀਂ ਕੀਤੀ ।

4 ਸਾਲ ਬੀਤ ਜਾਣ ਤੋਂ ਬਾਅਦ ਵੀ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ : ਚੀਮ

4 ਸਾਲ ਬੀਤ ਜਾਣ ਤੋਂ ਬਾਅਦ ਵੀ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ : ਚੀਮ

  • Share this:
    ਭੁਪਿੰਦਰ ਸਿੰਘ ਨਾਭਾ

    ਪੰਜਾਬ ਵਿੱਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜਿੱਥੇ ਹਰ ਪਾਰਟੀ ਪੱਬਾਂ ਭਾਰ ਹੈ ਉਥੇ ਹੀ ਇਸ ਵਾਰ ਪੰਜਾਬ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਚਾਰ ਪਾਰਟੀਆਂ ਆਹਮਣੇ ਸਾਹਮਣੇ ਹੋਣਗੀਆਂ  । ਕਿਉਂਕਿ ਕਾਫੀ ਲੰਬੇ ਅਰਸੇ ਤੋਂ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਹੀ ਨਗਰ ਕੌਂਸਲ ਚੋਣਾਂ ਲੜਦੀਆਂ ਸਨ  । ਇਸ ਵਾਰ ਚਾਰ ਪਾਰਟੀਆਂ ਮੈਦਾਨ ਵਿੱਚ ਹੋਣਗੀਆਂ ਜਿਸ ਵਿੱਚ  ਅਕਾਲੀ ਦਲ ,ਕਾਂਗਰਸ, ਬੀਜੇਪੀ ਅਤੇ ਆਪ ਪਾਰਟੀ ਮੈਦਾਨ ਵਿੱਚ ਆਪਣੇ ਆਪਣੇ ਨਗਰ ਕੌਂਸਲ ਚੋਣਾਂ ਦੇ ਉਮੀਦਵਾਰ ਮੈਦਾਨ ਵਿਚ ਉਤਰਨਗੀਆਂ।

    ਇਸ ਮੌਕੇ ਜਰਨੈਲ ਸਿੰਘ ਪੰਜਾਬ ਇੰਚਾਰਜ  ਨੇ ਕਿਹਾ ਕਿ ਅਸੀਂ ਨਗਰ ਕੌਂਸਲ ਦੀਆਂ ਚੋਣਾਂ  ਜਿੱਤ ਕੇ 2022 ਦੀਆਂ ਚੋਣਾਂ ਵੀ ਜਿੱਤਾਂਗੇ ਜਰਨੈਲ ਸਿੰਘ ਨੇ ਬੀਜੇਪੀ ਤੇ ਤੰਜ ਕੱਸਦਿਆਂ ਕਿਹਾ ਕਿ ਬੀਜੇਪੀ ਨਗਰ ਕੌਂਸਲ ਚੋਣਾਂ ਕਿਸ ਤਰ੍ਹਾਂ ਲੜੇਗੀ ਕਿਉਂਕਿ ਉਨ੍ਹਾਂ ਨੇ ਜੋ ਕਿਸਾਨੀ ਬਿਲਾਂ ਦੇ ਕੰਡੇ ਬੀਜੇ ਹਨ  ਉਹ ਬਾਹਰ ਕਿਵੇਂ ਨਿਕਲਣਗੇl  41 ਦਿਨ ਤੋਂ ਕਿਸਾਨ ਬੀਜੇਪੀ ਦੇ ਬੀਜੇ ਕੰਡਿਆਂ ਕਾਰਨ ਦਿੱਲੀ ਵਾਡਰਾ ਤੇ ਬੈਠੇ ਹਨ ਪਰ ਬੀਜੇਪੀ ਜੋ ਦਿੱਲੀ ਵਿਖੇ ਕੰਮ ਕੀਤੇ ਹਨ ਉਨ੍ਹਾਂ ਨੂੰ ਕਰਕੇ ਵਿਖਾਵੇ।ਪੰਜਾਬ ਦੇ ਲੋਕ ਸੋਚ ਰਹੇ ਹਨ ਜੇਕਰ ਦਿੱਲੀ ਵਰਗੀ ਸਰਕਾਰ ਪੰਜਾਬ ਵਿੱਚ ਬਣੀ ਹੁੰਦੀ ਤਾਂ ਸਾਰੀ ਸਹੂਲਤਾਂ ਪੰਜਾਬ ਨੂੰ ਮਿਲਦੀਆਂ ਜਰਨੈਲ ਸਿੰਘ ਨੇ ਕਿਹਾ ਕਿ ਜੋ ਆਪ ਪਾਰਟੀ ਤੋਂ ਰੁੱਸੇ ਹੋਏ ਹਨ ਉਹ ਆਪਣਾ ਸਵਾਰਥ ਛੱਡ ਕੇ ਪਾਰਟੀ ਵਿੱਚ ਸ਼ਾਮਲ ਹੋਣ  ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ ।

    ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ  2017 ਵਿੱਚ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਰੜੇ ਸ਼ਬਦਾਂ ਵਿੱਚ ਕਿਹਾ ਸੀ ਕਿ ਜੋ ਵਿਅਕਤੀਆਂ ਨੇ ਬੇਅਦਬੀ ਕੀਤੀ ਹੈ  ਉਨ੍ਹਾਂ ਨੂੰ ਜਲਦੀ ਹੀ ਸਜ਼ਾਵਾਂ ਦਿੱਤੀਆਂ ਜਾਣਗੀਆਂ ਪਰ ਚਾਰ ਸਾਲ ਬੀਤਣ ਤੇ ਵੀ ਜਿਉਂ ਦੀ ਤਿਉਂ ਸਥਿਤੀ ਬਣੀ ਹੋਈ ਹੈ । ਸਾਰੇ ਬੇਅਦਬੀ ਦੇ ਕੇਸ ਕਦੇ ਹਾਈ ਕੋਰਟ ਚਲੇ ਗਏ ਕਦੇ ਸੁਪਰੀਮ ਕੋਰਟ ਕਦੇ ਸੀਬੀਆਈ ਕੋਰਟ ਚਲੇ ਗਏ  ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਾਰਟੀ ਵਰਕਰਾਂ ਨੂੰ ਬਚਾ ਰਹੇ ਹਨ। ਅਜੇ ਤੱਕ ਚਲਾਨ ਅਦਾਲਤ ਵਿੱਚ ਪੇਸ਼ ਨਹੀਂ ਹੋਏ ਅਜੇ ਤਕ ਇਨਵੈਸਟੀਗੇਸ਼ਨ ਤੇ ਇਨਵੈਸਟ ਇਨਵੈਸਟੀਗੇਸ਼ਨ ਹੀ ਚੱਲੀ ਜਾ ਰਹੀ ਹੈ  ਅਜੇ ਤਕ ਕਿਸੇ ਵੀ ਸਿੱਟੇ ਤੇ ਨਹੀਂ ਪਹੁੰਚਿਆ।  ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਾਦਲ ਪਰਿਵਾਰ ਨੂੰ ਬਚਾ ਰਹੇ ਹਨ ਅਤੇ ਤਾਂ ਹੀ ਅਜੇ ਤਕ ਕੈਪਟਨ ਨੇ  ਨਿਰਪੱਖ ਜਾਂਚ ਨਹੀਂ ਕੀਤੀ ।
    Published by:Ashish Sharma
    First published: