Home /News /punjab /

ਟਾਈਟਲਰ ਦੀ ਟੀ-ਸ਼ਰਟ ਪਾ ਕੇ ਦਰਬਾਰ ਸਾਹਿਬ 'ਚ ਫੋਟੋ ਖਿਚਵਾਉਣ ਵਾਲੇ ਕਰਮਜੀਤ ਗਿੱਲ ਖਿਲਾਫ FIR

ਟਾਈਟਲਰ ਦੀ ਟੀ-ਸ਼ਰਟ ਪਾ ਕੇ ਦਰਬਾਰ ਸਾਹਿਬ 'ਚ ਫੋਟੋ ਖਿਚਵਾਉਣ ਵਾਲੇ ਕਰਮਜੀਤ ਗਿੱਲ ਖਿਲਾਫ FIR

ਟਾਈਟਲਰ ਦੀ ਟੀ-ਸ਼ਰਟ ਪਾ ਕੇ ਦਰਬਾਰ ਸਾਹਿਬ 'ਚ ਫੋਟੋ ਖਿਚਵਾਉਣ ਵਾਲੇ ਕਰਮਜੀਤ ਗਿੱਲ ਖਿਲਾਫ ਦਰਜ FIR ਦੀ ਕਾਪੀ

ਟਾਈਟਲਰ ਦੀ ਟੀ-ਸ਼ਰਟ ਪਾ ਕੇ ਦਰਬਾਰ ਸਾਹਿਬ 'ਚ ਫੋਟੋ ਖਿਚਵਾਉਣ ਵਾਲੇ ਕਰਮਜੀਤ ਗਿੱਲ ਖਿਲਾਫ ਦਰਜ FIR ਦੀ ਕਾਪੀ

ਜਗਦੀਸ਼ ਟਾਈਟਲਰ ਦੀ ਟੀ-ਸ਼ਰਟ ਪਾ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਖਿਚਵਾਉਣ ਦਾ ਮਾਮਲਾ- ਐਸਜੀਪੀਸੀ  ਨੇ ਕਿਹਾ ਕਿ ਜੇਕਰ ਕਰਮਜੀਤ ਸਾਡੇ ਹੱਥ ਲੱਗਾ  ਤਾਂ ਸਿੱਖ ਮਰਿਆਦਾ ਅਨੁਸਾਰ ਸਜ਼ਾ ਦਿੱਤੀ ਜਾਵੇਗੀ। ਪੁਲਿਸ ਉਸ ਨੂੰ ਫੜ ਕੇ ਸਜ਼ਾ ਦੇਵੇ, ਨਹੀਂ ਤਾਂ ਸ਼੍ਰੋਮਣੀ ਕਮੇਟੀ ਕਾਨੂੰਨ ਆਪਣੇ ਹੱਥਾਂ ਵਿਚ ਲਵੇਗੀ ਅਤੇ ਉਸ ਨੂੰ ਸਜ਼ਾ ਦਿੱਤੀ ਜਾਵੇਗੀ।

ਹੋਰ ਪੜ੍ਹੋ ...
 • Share this:
  ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਗਦੀਸ਼ ਟਾਈਟਲਰ (Jagdish Tytler) ਦੀ ਤਸਵੀਰ ਵਾਲੀ ਟੀ-ਸ਼ਰਟ ਪਹਿਨ ਫੋਟੋਆਂ ਖਿਚਵਾ ਕੇ ਵਾਇਰਲ (Viral) ਕਰਨ ਵਾਲੇ ਕਰਮਜੀਤ ਗਿੱਲ ਖਿਲਾਫ ਐਫਆਈਆਰ ਦਰਜ ਕਰ ਲਈ ਹੈ।

  ਸ਼੍ਰੋਮਣੀ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਬੀਤੇ ਦਿਨੀਂ ਇਸ ਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਸੀ ਕਿ ਜਿਸ ਵਿਅਕਤੀ ਨੇ ਇਹ ਹਰਕਤ ਕੀਤੀ ਹੈ, ਉਸ ਖਿਲਾਫ ਕਾਰਵਾਈ ਲਈ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ ਜਾਵੇਗੀ।

  ਇਸ ਮੌਕੇ ਕਰਮਜੀਤ ਸਿੰਘ ਬਾਰੇ SGPC ਦੀ ਵੱਡੀ ਚੇਤਾਵਨੀ ਦਿੱਤੀ ਹੈ। ਪ੍ਰਤਾਪ ਸਿੰਘ ਸੈਕਟਰੀ ਐਸਜੀਪੀਸੀ  ਨੇ ਕਿਹਾ ਕਿ ਜੇਕਰ ਕਰਮਜੀਤ ਸਾਡੇ ਹੱਥ ਲੱਗਾ  ਤਾਂ ਸਿੱਖ ਮਰਿਆਦਾ ਅਨੁਸਾਰ ਸਜ਼ਾ ਦਿੱਤੀ ਜਾਵੇਗੀ। ਪੁਲਿਸ ਉਸ ਨੂੰ ਫੜ ਕੇ ਸਜ਼ਾ ਦੇਵੇ, ਨਹੀਂ ਤਾਂ ਸ਼੍ਰੋਮਣੀ ਕਮੇਟੀ ਕਾਨੂੰਨ ਆਪਣੇ ਹੱਥਾਂ ਵਿਚ ਲਵੇਗੀ ਅਤੇ ਉਸ ਨੂੰ ਸਜ਼ਾ ਦਿੱਤੀ ਜਾਵੇਗੀ। ਦੱਸ ਦਈਏ ਕਿ ਬੀਤੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਗਦੀਸ਼ ਟਾਈਟਲਰ ਦੀ ਟੀ-ਸ਼ਰਟ ਪਹਿਨ ਕੇ ਕਰਮਜੀਤ ਸਿੰਘ ਦੀ ਫੋਟੋ ਖਿਚਵਾਈ ਗਈ। ਜਗਦੀਸ਼ ਟਾਈਟਲਰ ਸਿੱਖ ਕਤਲੇਆਮ ਦਾ ਦੋਸ਼ੀ ਹੈ।
  Published by:Ashish Sharma
  First published:

  Tags: Amritsar, Fir, Punjab Congress, Punjab Police, SGPC

  ਅਗਲੀ ਖਬਰ