ਕੋਰੋਨਾ ਪਾਬੰਦੀਆਂ ਸਿਰਫ ਆਮ ਲੋਕਾਂ ਲਈ!, ਵਿਆਹ ਸਮਾਗਮ 'ਚ ਭੰਗੜਾ ਪਾਉਂਦੇ ਕਾਂਗਰਸੀ ਵਿਧਾਇਕ ਦੀ ਵੀਡੀਓ ਵਾਇਰਲ....

News18 Punjabi | News18 Punjab
Updated: April 25, 2021, 2:13 PM IST
share image
ਕੋਰੋਨਾ ਪਾਬੰਦੀਆਂ ਸਿਰਫ ਆਮ ਲੋਕਾਂ ਲਈ!, ਵਿਆਹ ਸਮਾਗਮ 'ਚ ਭੰਗੜਾ ਪਾਉਂਦੇ ਕਾਂਗਰਸੀ ਵਿਧਾਇਕ ਦੀ ਵੀਡੀਓ ਵਾਇਰਲ....

  • Share this:
  • Facebook share img
  • Twitter share img
  • Linkedin share img
ਪੰਜਾਬ ਸਰਕਾਰ ਵੱਲੋਂ ਕੋਰੋਨਾ ਕਾਰਨ ਵਿਗੜੇ ਹਾਲਾਤ ਦੇ ਮੱਦੇਨਜ਼ਰ ਸੂਬੇ ਵਿਚ ਸਖਤ ਪਾਬੰਦੀਆਂ ਦਾ ਐਲਾਨ ਕੀਤਾ ਹੋਇਆ ਹੈ। ਇਸ ਤਹਿਤ ਪੁਲਿਸ ਵੱਲੋਂ ਨਿੱਤ ਵੱਡੀ ਗਿਣਤੀ ਵਿਚ ਲੋਕਾਂ ਦੇ ਚਲਾਨ ਕੀਤੇ ਜਾ ਰਹੇ ਹਨ। ਪਰ ਇਸ ਦੌਰਾਨ ਸਿਆਸੀ ਰਸੂਖ ਵਾਲੇ ਲੋਕਾਂ, ਇਥੋਂ ਤੱਕ ਕਿ ਵਿਧਾਇਕਾਂ ਵੱਲੋਂ ਕਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੀਆਂ ਵੀਡੀਓ ਲਗਾਤਾਰ ਵਾਇਰਲ ਹੋ ਰਹੀਆਂ ਹਨ, ਜੋ ਵੱਡੇ ਸਵਾਲ ਖੜ੍ਹੇ ਕਰਦੀਆਂ ਹਨ।

ਹੁਣ ਫਰਗਾੜਾ ਤੋਂ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਦੀ ਵੀਡੀਓ ਵਾਇਰਲ ਹੋ ਰਹੀ ਹਨ ਜਿਸ ਵਿਚ ਉਹ ਵਿਆਹ ਸਮਾਗਮ ਉਤੇ ਭੰਗੜੇ ਪਾ ਰਹੇ ਹਨ। ਇਸ ਸਮਾਗਮ ਵਿਚ ਬਿਨਾਂ ਕਿਸੇ ਸਾਵਧਾਨੀ ਤੋਂ ਵੱਡੀ ਗਿਣਤੀ ਲੋਕ ਸ਼ਾਮਲ ਹੋਏ ਸਨ।
ਵੀਡੀਓ ਵਿਚ ਸਾਫ ਦਿੱਸ ਰਿਹਾ ਹੈ ਕਿ ਕਿਸੇ ਵੀ ਨਿਯਮ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਜਦੋਂ ਕਿ ਸਰਕਾਰ ਵੱਲੋਂ ਵਿਆਹ ਸਮਾਗਮਾਂ ਵਿਚ ਸ਼ਾਮਲ ਹੋਣ ਦੀ ਗਿਣਤੀ ਤੈਅ ਕੀਤੀ ਹੋਈ ਹੈ। ਹੁਣ ਸਵਾਲ ਹੈ ਕਿ ਇਹ ਨਿਯਮ ਸਿਰਫ ਆਮ ਲੋਕਾਂ ਲਈ ਹੀ ਹਨ।
Published by: Gurwinder Singh
First published: April 25, 2021, 1:17 PM IST
ਹੋਰ ਪੜ੍ਹੋ
ਅਗਲੀ ਖ਼ਬਰ