ਪੰਜਾਬ 'ਚ ਕੋਰੋਨਾ ਵਾਇਰਸ! ਚੰਡੀਗੜ੍ਹ PGI 'ਚ ਦਾਖਲ ਹੋਇਆ ਮੋਹਾਲੀ ਦਾ ਸ਼ੱਕੀ ਨੌਜਵਾਨ..

News18 Punjabi | News18 Punjab
Updated: January 28, 2020, 11:41 AM IST
share image
ਪੰਜਾਬ 'ਚ ਕੋਰੋਨਾ ਵਾਇਰਸ! ਚੰਡੀਗੜ੍ਹ PGI  'ਚ ਦਾਖਲ ਹੋਇਆ ਮੋਹਾਲੀ ਦਾ ਸ਼ੱਕੀ ਨੌਜਵਾਨ..
ਚੰਡੀਗੜ੍ਹ PGI ’ਚ ਇਕ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਵਿਅਕਤੀ ਨੂੰ ਦਾਖਿਲ ਕੀਤਾ ਗਿਆ ਹੈ। ਸ਼ੱਕੀ ਨੌਜਵਾਨ ਹਾਲ ਹੀ ’ਚ ਚੀਨ ਤੋਂ ਪਰਤਿਆ ਹੈ। ਨੌਜਵਾਨ ਮੁਹਾਲੀ ਦਾ ਰਹਿਣ ਵਾਲਾ ਹੈ। ਸੰਕੇਤਕ ਤਸਵੀਰ (twitter/XHNews)

ਚੰਡੀਗੜ੍ਹ PGI ’ਚ ਇਕ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਵਿਅਕਤੀ ਨੂੰ ਦਾਖਿਲ ਕੀਤਾ ਗਿਆ ਹੈ। ਸ਼ੱਕੀ ਨੌਜਵਾਨ ਹਾਲ ਹੀ ’ਚ ਚੀਨ ਤੋਂ ਪਰਤਿਆ ਹੈ। ਨੌਜਵਾਨ ਮੁਹਾਲੀ ਦਾ ਰਹਿਣ ਵਾਲਾ ਹੈ।

  • Share this:
  • Facebook share img
  • Twitter share img
  • Linkedin share img
ਚੀਨ ’ਚ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ 80 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਜੇ ਤੱਕ ਇਸ ਵਾਇਰਸ ਨੂੰ ਖਤਮ ਕਰਨ ਦਾ ਕੋਈ ਰਸਤਾ ਨਹੀਂ ਮਿਲਿਆ ਹੈ। ਨੈਸ਼ਨਲ ਇੰਸਟੀਚਿਊਟ ਆਫ  ਵਾਇਰੋਲੋਜੀ ਪੂਣੇ ਭੇਜੇ ਗਏ ਹਨ। ਪਰ ਕੋਰੋਨਾ ਵਾਇਰਸ ਹੁਣ ਮੁਹਾਲੀ ’ਚ ਵੀ ਦਾਖਿਲ ਹੋ ਗਿਆ ਹੈ। ਦੱਸ ਦਈਏ ਕਿ ਮੁਹਾਲੀ ਦਾ ਰਹਿਣ ਵਾਲਾ 28 ਸਾਲਾ ਨੌਜਵਾਨ ਹਾਲ ’ਚ ਹੀ ਚੀਨ ਤੋਂ ਵਾਪਸ ਆਇਆ ਹੈ। ਖੈਰ ਸ਼ੱਕੀ ਮਰੀਜ ਦੇ ਬਲੱਡ ਸੈਂਪਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮਰੀਜ ਨੂੰ ਚੰਡੀਗੜ੍ਹ PGI  ’ਚ ਕੋਰੋਨਾ ਵਾਇਰਸ ਦਾ ਸੱਕੀ ਨੂੰ ਦਾਖਿਲ ਕੀਤਾ ਗਿਆ ਹੈ।

ਪੀਜੀਆਈ 'ਚ ਸੋਮਵਾਰ ਨੂੰ ਕੋਰੋਨਾਵਾਇਰਸ ਦਾ ਸ਼ਕੀ ਮਰੀਜ ਦਾਖਿਲ ਹੋਇਆ ਹੈ। ਲੱਛਣਾ ਅਤੇ ਟਰੈਵਲ ਰਿਕਾਰਡ ਨੂੰ ਦੇਖਦੇ ਹੋਏ ਮਰੀਜ ਨੂੰ ਜਲਦ ਆਈਸੋਲੇਟਡ ਵਾਰਡ ਚ ਸ਼ਿਫਟ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਿਕ 28 ਸਾਲ ਦਾ ਇਹ ਨੌਜਵਾਨ ਕੁਝ ਦਿਨ ਪਹਿਲਾਂ ਹੀ ਚੀਨ ਤੋਂ ਵਾਪਸ ਆਇਆ ਸੀ। ਸਵੇਰ 10 ਤੋਂ 11 ਵਜੇ ਦੇ ਦਰਮਿਆਨ ਦਾਖਿਲ ਹੋਏ ਮਰੀਜ ਦੇ ਘਰ ਵਾਲਿਆਂ ਨੂੰ ਵੀ ਆਈਸੋਲੇਟਡ ਕੀਤਾ ਗਿਆ ਹੈ। ਪਰ ਪੀਜੀਆਈ ਦੇ ਅਧਿਕਾਰੀ ਇਸ ਗੱਲ ਨੂੰ ਟਾਲਦੇ ਹੋਏ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹ ਪੰਜਾਬ ਦਾ ਮਾਮਲਾ ਹੈ।

ਪੰਜਾਬ ਦਾ ਹੈਲਥ ਡਿਪਾਰਟਮੈਂਟ ਹੀ ਆਈਸੋਲੇਟ ਕਰੇਗਾ। ਬੇਸ਼ਕ ਸਿਹਤ ਵਿਭਾਗ ਦੋ ਦਿਨ ਪਹਿਲਾਂ ਹੀ ਇਸ   ਬਾਰੇ ਐਡਵਾਇਜਰੀ ਜਾਰੀ ਕਰ ਚੁੱਕਿਆ ਹੈ ਕਿ ਸ਼ਕੀ ਮਰੀਜਾਂ ਦੀ ਜਾਣਕਾਰੀ ਜਲਦ ਡਿਪਾਰਟਮੈਂਟ ਨੂੰ ਦਿੱਤੀ ਜਾਵੇ, ਪਰ ਪੀਜੀਆਈ ਨੇ ਹੁਣ ਤੱਕ ਇਸ ਬਾਰੇ ਚ ਜਾਣਕਾਰੀ ਸਿਹਤ ਵਿਭਾਗ ਨੂੰ ਨਹੀਂ ਦਿੱਤੀ ਹੈ। ਮਰੀਜ ਦਾ ਸੈਂਪਲ ਲੈ ਕੇ ਨੈਸ਼ਨਲ ਵਾਇਰੋਲਾਜੀ ਇੰਸਟੀਚਿਊਟ ਪੁਣੇ ਭੇਜ ਦਿੱਤਾ ਗਿਆ ਹੈ। ਸੂਤਰਾਂ ਮੁਤਾਬਿਕ ਮੋਹਾਲੀ ਦੇ ਇਸ ਮਰੀਜ ਬਾਰੇ ਕੋਈ ਵੀ ਜਾਣਕਾਰੀ ਨਾ ਦੇਣ ਲਈ ਸਟਾਫ ਮੈਂਬਰਾਂ ਨੂੰ ਸਖਤ ਹਿਦਾਇਤ ਦਿੱਤੀ ਗਈ ਹੈ।

ਚੰਡੀਗੜ੍ਹ ਚ ਹਨ ਇਹ ਇੰਤਜਾਮ


ਡਾਇਰੈਕਟਰ ਹੈਲਥ ਡਾ. ਜੀ ਦੀਵਾਨ ਨੇ ਦੱਸਿਆ ਕਿ ਯੂਟੀ ਦੇ ਸਾਰੇ ਸਰਕਾਰੀ ਹਸਪਤਾਲਾਂ ਚ ਇਕ ਆਈਸੋਲੇਟ ਵਾਰਡ ਤਿਆਰ ਕੀਤਾ ਗਿਆ ਹੈ। ਸਵਾਇਨ ਫਲੂ ਦੇ ਕਾਰਨ ਇਹ ਵਾਰਡ ਪਹਿਲਾਂ ਤੋਂ ਹੀ ਬਣਾਏ ਗਏ ਹਨ।

ਮੋਹਾਲੀ – 104 ਨੰਬਰ ਦੀ ਹੈਲਪਲਾਈਨ ਸ਼ੁਰੂ ਹੋ ਗਈ ਹੈ। ਕੋਈ ਤਕਲੀਫ ਹੋਵੇ ਤਾਂ ਇੱਥੇ ਕਾਲ ਕਰ ਸਕਦੇ ਹੋ। ਫੇਜ-6 ਦੇ ਸਿਵਲ ਹਸਪਤਾਲ ਚ ਆਈਸੋਲੇਸ਼ਨ ਵਾਰਡ ਬਣਾਏ ਹੋਏ ਹਨ।

ਪੰਚਕੂਲਾ – ਜਨਰਲ ਹਸਪਤਾਲ ਚ ਨਾ ਤਾਂ ਅਲੱਗ ਤੋਂ ਆਈਸੋਲੇਸ਼ਨ ਵਾਰਡ ਤਿਆਰ ਕੀਤਾ ਗਿਆ ਹੈ ਅਤੇ ਨਾ ਜਾਗਰੂਕ ਕਰਨ ਲਈ ਕੋਈ ਕੰਮ ਕੀਤਾ ਜਾ ਰਿਹਾ ਹੈ। ਸਿਰਫ ਟੀਮਾਂ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ।

 

 ਟੈਸਟਿੰਗ ਸਿਰਫ ਐਨਆਈਵੀ ਪੁਣੇ ਚ


ਸਵਾਇਨ ਫਲੂ ਦੀ ਟੈਸਟਿੰਗ ਤਾਂ ਪੀਜੀਆਈ ਚ ਮੌਜੂਦ ਹੈ, ਪਰ ਕੋਰੋਨਾਵਾਇਰਸ ਦੀ ਟੈਸਟਿੰਗ ਸਿਰਫ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ (ਐਨਆਈਵੀ) ਚ ਹੀ ਹੋ ਸਕਦੀ ਹੈ। ਇਸਦੀ ਟੈਸਟਿੰਗ ਲਈ ਸੈਂਪਲ ਚੰਡੀਗੜ੍ਹ ਤੋਂ ਪੈਕ ਹੋ ਕੇ ਫਲਾਈਟ ਰਾਹੀਂ ਐਨਆਈਵੀ ਭੇਜਿਆ ਜਾਵੇਗਾ। ਇਕ ਦਿਨ ਦੇ ਅੰਦਰ ਇਸਦੀ ਰਿਪੋਰਟ ਆ ਜਾਵੇਗਾ।

-ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਕਿਹਾ ਕਿ ਮਰੀਜ਼ ਸ਼ਕੀ ਹੈ ਅਤੇ ਡਾਕਟਰਾਂ ਦੀ ਨਿਗਰਾਨੀ ਚ ਹੈ। 28 ਸਾਲ ਦਾ ਇਕ ਨੌਜਵਾਨ ਖਾਂਸੀ-ਜੂਕਾਮ ਅਤੇ ਤੇਜ ਬੂਖਾਰ ਦੀ ਸ਼ਿਕਾਇਤ ਤੋਂ ਬਾਅਦ ਦਾਖਿਲ ਹੋਇਆ ਹੈ। ਉਸਨੂੰ ਆਈਸੋਲੇਟਰ ਵਾਰਡ ਚ ਰੱਖਿਆ ਗਿਆ ਹੈ। ਨੌਜਵਾਨ ਮੋਹਾਲੀ ਦਾ ਰਹਿਣ ਵਾਲਾ ਹੈ। ਹਜੇ ਤੱਕ ਕੋਰੋਨਾਵਾਇਰਸ ਦੀ ਪੁਸ਼ਟੀ ਨਹੀਂ ਹੋਈ ਹੈ।

ਬਿਮਾਰੀ ਤੋਂ ਇਸ ਤਰਾਂ ਬਚ ਸਕਦੇ ਹੋ


- ਕੋਰੋਨਾਵਾਇਰਸ ਦੀ ਹੁਣ ਤੱਕ ਕੋਈ ਵੈਕਸੀਨ ਮੌਜੂਦ ਨਹੀਂ ਹੈ, ਪਰ ਫੈਲਣ ਤੋਂ ਰੋਕ ਸਕਦੇ ਹੋ।

- ਹੱਥ ਮਿਲਾਉਣ, ਗਲੇ ਮਿਲਣ ਤੋਂ ਬਚੋ।

- ਕਫ ਦੇ ਦੌਰਾਨ ਹਾਈਜੀਨ ਦਾ ਧਿਆਨ ਰੱਖੋ।

- ਆਪਣੇ ਹੱਥ ਸਾਬਣ ਅਤੇ ਪਾਨੀ ਨਾਲ ਧੋਂਦੇ ਰਹੋ।

- ਬਿਨਾ ਹੱਥ ਧੋਏ ਅੱਖ, ਨੱਕ ਜਾਂ ਮੁੰਹ ਨਾ ਛੂਵੋ।

- ਬਿਮਾਰ ਲੋਕਾਂ ਦੇ ਨੇੜੇ ਜਾਣ ਤੋਂ ਬਚੋ।

- ਗਲਾ ਨਾ ਸੁੱਕਣ ਦੇਵੋ, ਥੋੜੀ-ਥੋੜੀ ਦੇਰ ‘ਚ ਗਰਮ ਪਾਣੀ ਪੀਓ।
First published: January 28, 2020
ਹੋਰ ਪੜ੍ਹੋ
ਅਗਲੀ ਖ਼ਬਰ