Coronavirus update :ਪੰਜਾਬ 'ਚ ਅੱਜ 507 ਨਵੇਂ ਕੋਰੋਨਾ ਮਰੀਜ਼, 26 ਮਰੀਜ਼ਾਂ ਦੀ ਮੌਤ

News18 Punjabi | News18 Punjab
Updated: October 16, 2020, 9:02 PM IST
share image
Coronavirus update :ਪੰਜਾਬ 'ਚ ਅੱਜ 507 ਨਵੇਂ ਕੋਰੋਨਾ ਮਰੀਜ਼, 26 ਮਰੀਜ਼ਾਂ ਦੀ ਮੌਤ
Coronavirus update :ਪੰਜਾਬ 'ਚ ਅੱਜ 507 ਨਵੇਂ ਕੋਰੋਨਾ ਮਰੀਜ਼ (ਫਾਈਲ ਫੋਟੋ)

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਤੋਂ 54, ਲੁਧਿਆਣਾ 68, ਮੁਹਾਲੀ ਤੋਂ 42, ਬਠਿੰਡਾ 43, ਅੰਮ੍ਰਿਤਸਰ ਤੋਂ 40,ਪਟਿਆਲਾ 60 ਤੇ ਗੁਰਦਾਸਪੁਰ ਤੋਂ 25 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ

  • Share this:
  • Facebook share img
  • Twitter share img
  • Linkedin share img
ਅੱਜ ਪੰਜਾਬ 'ਚ 507 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 126737 ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 116165 ਮਰੀਜ਼ ਠੀਕ ਹੋ ਚੁੱਕੇ, ਬਾਕੀ 6592 ਮਰੀਜ ਇਲਾਜ਼ ਅਧੀਨ ਹਨ। ਅੱਜ 979 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 147 ਮਰੀਜ਼ ਆਕਸੀਜਨ ਅਤੇ 21 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਜਲੰਧਰ ਤੋਂ 54, ਲੁਧਿਆਣਾ 68, ਮੁਹਾਲੀ ਤੋਂ 42, ਬਠਿੰਡਾ 43, ਅੰਮ੍ਰਿਤਸਰ ਤੋਂ 40,ਪਟਿਆਲਾ 60 ਤੇ ਗੁਰਦਾਸਪੁਰ ਤੋਂ 25 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 3980 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 26 ਮੌਤਾਂ 'ਚ 1 ਮੋਹਾਲੀ, 5 ਲੁਧਿਆਣਾ, 2 ਹੁਸ਼ਿਆਰਪੁਰ, 2 ਰੋਪੜ, 2 ਤਰਨਤਾਰਨ, 3 ਜਲੰਧਰ , 6 ਅੰਮ੍ਰਿਤਸਰ, 1 ਬਠਿੰਡਾ, 2 ਫਿਰੋਜ਼ਪੁਰ,  1 ਗੁਰਦਾਸਪੁਰ, 1 ਪਠਾਨਕੋਟ ਤੋਂ ਰਿਪੋਰਟ ਹੋਈਆਂ ਹਨ।
ਭਾਰਤ 'ਚ ਹੁਣ ਤੱਕ 73 ਲੱਖ, 84 ਹਜ਼ਾਰ, 104 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 64 ਲੱਖ , 66 ਹਜ਼ਾਰ, 336 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 1 ਲੱਖ, 12 ਹਜ਼ਾਰ, 357 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 3 ਕਰੋੜ, 92 ਲੱਖ, 98 ਹਜ਼ਾਰ, 954 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 2 ਕਰੋੜ, 94 ਲੱਖ, 54 ਹਜ਼ਾਰ, 260 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 11 ਲੱਖ, 4 ਹਜ਼ਾਰ, 798 ਲੋਕਾਂ ਦੀ ਜਾਨ ਜਾ ਚੁੱਕੀ ਹੈ।
Published by: Ashish Sharma
First published: October 16, 2020, 9:00 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading