Coronavirus update : ਪੰਜਾਬ 'ਚ ਅੱਜ 2160 ਨਵੇਂ ਮਰੀਜ਼, ਅੰਕੜਾ 98 ਹਜ਼ਾਰ ਦੇ ਨੇੜੇ

News18 Punjabi | News18 Punjab
Updated: September 20, 2020, 9:31 PM IST
share image
Coronavirus update : ਪੰਜਾਬ 'ਚ ਅੱਜ 2160 ਨਵੇਂ ਮਰੀਜ਼, ਅੰਕੜਾ 98 ਹਜ਼ਾਰ ਦੇ ਨੇੜੇ
ਪੰਜਾਬ 'ਚ ਅੱਜ ਕੋਰੋਨਾ ਦੇ 2160 ਨਵੇਂ ਮਰੀਜ਼ ਮਿਲੇ

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਫਿਰੋਜ਼ਪੁਰ ਤੋਂ 256, ਮੁਹਾਲੀ 225, ਲੁਧਿਆਣਾ  ਤੋਂ 212, ਜਲੰਧਰ 197 ਤੇ ਪਟਿਆਲਾ ਤੋਂ 183 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ। 

  • Share this:
  • Facebook share img
  • Twitter share img
  • Linkedin share img
ਅੱਜ ਪੰਜਾਬ 'ਚ 2160 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 97689  ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 72598 ਮਰੀਜ਼ ਠੀਕ ਹੋ ਚੁੱਕੇ, ਬਾਕੀ 22278 ਮਰੀਜ ਇਲਾਜ਼ ਅਧੀਨ ਹਨ। ਅੱਜ 1910 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 490 ਮਰੀਜ਼ ਆਕਸੀਜਨ ਅਤੇ 67 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਫਿਰੋਜ਼ਪੁਰ ਤੋਂ 256, ਮੁਹਾਲੀ 225, ਲੁਧਿਆਣਾ  ਤੋਂ 212, ਜਲੰਧਰ 197 ਤੇ ਪਟਿਆਲਾ ਤੋਂ 183 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 2813 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 56 ਮੌਤਾਂ 'ਚ 6 ਅੰਮ੍ਰਿਤਸਰ, 6 ਫਤਿਹਗੜ੍ਹ ਸਾਹਿਬ, 5 ਲੁਧਿਆਣਾ, 1 ਬਠਿੰਡਾ, 1 ਬਰਨਾਲਾ, 8 ਜਲੰਧਰ, 4 ਪਟਿਆਲਾ, 4 ਰੋਪੜ, 3 ਤਰਨਤਾਰਨ, 3 ਮਾਨਸਾ, 2 ਕਪੂਰਥਲਾ, 2 ਫਰੀਦਕੋਟ, 2 ਫਿਰੋਜ਼ਪੁਰ, 1 ਗੁਰਦਾਸਪੁਰ, 1 ਸੰਗਰੂਰ, 1 ਨਵਾਂ ਸ਼ਹਿਰ, 4 ਹੁਸ਼ਿਆਰਪੁਰ, 2 ਪਠਾਨਕੋਟ ਤੋਂ ਰਿਪੋਰਟ ਹੋਈਆਂ ਹਨ।
ਭਾਰਤ 'ਚ ਹੁਣ ਤੱਕ 54 ਲੱਖ, 18 ਹਜ਼ਾਰ, 681 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 43 ਲੱਖ , 14 ਹਜ਼ਾਰ, 606 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 86926 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 3 ਕਰੋੜ, 10 ਲੱਖ, 61 ਹਜ਼ਾਰ, 962 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 2 ਕਰੋੜ, 26 ਲੱਖ, 55 ਲੱਖ,515 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 9 ਲੱਖ, 62 ਹਜ਼ਾਰ, 587 ਲੋਕਾਂ ਦੀ ਜਾਨ ਜਾ ਚੁੱਕੀ ਹੈ।
Published by: Ashish Sharma
First published: September 20, 2020, 9:31 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading