Home /News /punjab /

ਚਚੇਰੇ ਭਰਾ ਜ਼ਮੀਨੀ ਵਿਵਾਦ ਦੇ ਚੱਲਦਿਆਂ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ, 3 ਖਿਲਾਫ ਪਰਚਾ

ਚਚੇਰੇ ਭਰਾ ਜ਼ਮੀਨੀ ਵਿਵਾਦ ਦੇ ਚੱਲਦਿਆਂ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ, 3 ਖਿਲਾਫ ਪਰਚਾ

ਮ੍ਰਿਤਕ ਦੀ ਫਾਈਲ ਫੋਟੋ

ਮ੍ਰਿਤਕ ਦੀ ਫਾਈਲ ਫੋਟੋ

  • Share this:
ਬਰਨਾਲਾ ਦੇ ਪਿੰਡ ਧੌਲਾ ਵਿਖੇ ਦੋ ਚਚੇਰੇ ਕਿਸਾਨ ਭਰਾਵਾਂ ਦਰਮਿਆਨ ਜ਼ਮੀਨੀ ਲੜਾਈ ਦੇ ਵਿਵਾਦ ਕਾਰਨ ਇੱਕ  ਵਿਅਕਤੀ ਵੱਲੋਂ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਮ੍ਰਿਤਕ ਦਾ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਉਧਰ ਪੁਲਿਸ ਵਲੋਂ ਇਸ ਮਾਮਲੇ ਵਿੱਚ ਮ੍ਰਿਤਕ ਦਾ ਪੋਸਟਮਾਰਟਮ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਬਰਨਾਲਾ ਦੇ ਪਿੰਡ ਧੌਲਾ ਵਿਖੇ ਦੋ ਸਕੇ ਚਚੇਰੇ ਭਰਾਵਾਂ ਦਰਮਿਆਨ ਜ਼ਮੀਨਾ ਦਾ ਝਗੜਾ ਏਨਾ ਵਧ ਗਿਆ ਕਿ ਇੱਕ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਗੁਰਦੀਪ ਕੁਮਾਰ ਵਜੋਂ ਹਈ ਹੈ। ਜ਼ਮੀਨ ਵਿਵਾਦ ਨੂੰ ਲੈ ਕੇ ਰਿਸ਼ਤੇਦਾਰੀ ਵਿੱਚ ਵੱਡੇ ਭਰਾ ਵਲੋਂ ਛੋਟੇ ਭਰਾ ਨਾਲ ਲੜਾਈ ਕੀਤੀ ਗਈ। ਜਿਸਦੇ ਚੱਲਦੇ   ਗੁਰਦੀਪ ਕੁਮਾਰ ਨੇ ਪ੍ਰੇਸ਼ਾਨੀ ਦੇ ਚੱਲਦੇ ਬਾਜ਼ਾਰ ਤੋਂ ਜ਼ਹਿਰ ਖ਼ਰੀਦ ਕੇ ਨਿਗਲ ਕੇ ਜੀਵਨ ਲੀਲਾ ਖ਼ੁਦ ਹੀ ਸਮਾਪਤ ਕਰ ਲਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜ਼ਮੀਨੀ ਝਗੜੇ ਕਾਰਨ ਹੀ ਇਹ ਮੌਤ ਹੋਈ ਹੈ। ਜਿਸ ਕਰਕੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਸਖ਼ਤ ਤੋਂ ਸਖ਼ਤ ਕੀਤੀ ਜਾਵੇ।

ਮਾਮਲੇ ਵਿੱਚ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਵਲੋਂ ਮ੍ਰਿਤਕ ਗੁਰਦੀਪ ਕੁਮਾਰ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਜਾਂਚ ਪੁਲਿਸ ਅਧਿਕਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਦੇ ਚੱਲਦੇ ਦੋਵਾਂ ਵਿੱਚ ਝਗੜਾ ਚੱਲ ਰਿਹਾ ਸੀ। ਜਿਸਦੇ ਚੱਲਦੇ ਗੁਰਦੀਪ ਕੁਮਾਰ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਨਾਲ ਉਸਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਮਿ੍ਰਤਕ ਦਾ ਪੋੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ਼ ਕਰਕੇ 3 ਮੁਲਜ਼ਮਾਂ ਵਿਰੁੱਧ ਧਾਰਾ 306 ਅਧੀਨ ਮਾਮਲਾ ਦਰਜ਼ ਕਰ ਲਿਆ ਹੈ।
Published by:Ashish Sharma
First published:

Tags: Barnala, Suicide

ਅਗਲੀ ਖਬਰ