ਦੀਵਾਲੀ ਵਾਲੇ ਦਿਨ ਪੀਜੀਆਈ 'ਚ ਆਏ ਪਟਾਕਿਆਂ ਨਾਲ ਜ਼ਖਮੀ ਹੋਣ ਦੇ 27 ਮਾਮਲੇ


Updated: November 8, 2018, 4:44 PM IST
ਦੀਵਾਲੀ ਵਾਲੇ ਦਿਨ ਪੀਜੀਆਈ 'ਚ ਆਏ ਪਟਾਕਿਆਂ ਨਾਲ ਜ਼ਖਮੀ ਹੋਣ ਦੇ 27 ਮਾਮਲੇ
ਦੀਵਾਲੀ ਵਾਲੇ ਦਿਨ ਪੀਜੀਆਈ 'ਚ ਆਏ ਪਟਾਕਿਆਂ ਨਾਲ ਜ਼ਖਮੀ ਹੋਣ ਦੇ 27 ਮਾਮਲੇ

Updated: November 8, 2018, 4:44 PM IST
ਦੀਵਾਲੀ ਵਾਲੇ ਦਿਨ ਹਰ ਕੋਈ ਪਟਾਕੇ ਚਲਾ ਰਿਹਾ ਸੀ ਬੇਸ਼ੱਕ ਕਾਨੂੰਨ ਨੇ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਸੀ ਪਰ ਇਸ ਦੇ ਬਾਵਜੂਦ ਲੋਕਾਂ ਨੇ ਖੂਬ ਪਟਾਕੇ ਚਲਾਏ। ਦੀਵਾਲੀ ਵਾਲੇ ਦਿਨ ਪੀਜੀਆਈ ਚੰਡੀਗੜ੍ਹ ਵਿੱਚ ਪਟਾਕਿਆਂ ਨਾਲ ਜ਼ਖਮੀ ਹੋਣ ਦੇ ਕੁੱਲ 27 ਮਾਮਲੇ ਸਾਹਮਣੇ ਹਨ।

ਜਿਨ੍ਹਾਂ ਵਿੱਚ 17 ਮਾਮਲੇ ਟ੍ਰਾਈਸਿਟੀ  ਜਿਸ ਵਿੱਚ ਧਨਾਸ, ਮੋਹਾਲੀ, ਪੰਚਕੁਲਾ ਤੇ ਜ਼ੀਰਕਪੁਰ ਤੋਂ ਹਨ, ਉੱਥੇ ਹੀ 10 ਮਾਮਲੇ ਚੰਡੀਗੜ੍ਹ ਦੇ ਨਾਲ ਲੱਗਦੇ ਹਰਿਆਣਾ, ਉੱਤਰ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ਤੋਂ ਹਨ।

ਇਸ ਸਭ ਵਿੱਚ 20 ਮਾਮਲੇ ਪੁਰਸ਼ਾਂ ਤੇ 7 ਮਹਿਲਾਵਾਂ ਦੇ ਹਨ। ਡਾਕਟਰ ਨੇ ਦੱਸਿਆ ਕਿ ਪੀਜੀਆਈ ਹਸਪਤਾਲ ਵਿੱਚ ਆਏ ਇਹ ਸਾਰੇ ਮਾਮਲਿਆਂ ਵਿੱਚ ਪਟਾਕਿਆਂ ਨਾਲ ਜ਼ਖਮੀ ਹੋਏ ਜ਼ਖਮੀਆਂ ਵਿੱਚ 16 ਬਾਈਸਟੈਂਡਰਸ ਹਨ ਤੇ 12 ਦਾ ਮੇਜਰ ਆੱਪਰੇਸ਼ਨ ਕਰਨਾ ਪੈ ਰਿਹਾ ਹੈ ਤੇ ਇਸ ਸਭ ਲਈ 2 ਟੀਮਾਂ ਲਗਾਈਆਂ ਗਈਆਂ ਹਨ।

ਦੀਵਾਲੀ ਵਾਲੇ ਦਿਨ ਪੀਜੀਆਈ ਚੰਡੀਗੜ੍ਹ ਵਿੱਚ ਪਟਾਕਿਆਂ ਨਾਲ ਜ਼ਖਮੀ ਹੋਣ ਦੇ ਕੁੱਲ 27 ਮਾਮਲੇ ਸਾਹਮਣੇ ਹਨ।


ਡਾਕਟਰ ਨੇ ਦੱਸਿਆ ਕਿ ਪਿਛਲੇ ਸਾਲ ਦੀਵਾਲੀ ਤੇ ਕੁੱਲ 28 ਮਾਮਲੇ ਆਏ ਸਨ।
First published: November 8, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ