Home /News /punjab /

Bathinda: ਗੈਂਗਸਟਰ ਸੁਖਪ੍ਰੀਤ ਬੁੱਢਾ ਦੇ ਨਾਂਅ 'ਤੇ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼, 2 ਕਾਬੂ

Crime News: ਸੀਆਈਏ ਸਟਾਫ-1 ਬਠਿੰਡਾ (Bathinda Police) ਦੀ ਟੀਮ ਅਤੇ ਥਾਣਾ ਨੇਹੀਆਂਵਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ, ਜਦੋਂ ਗੋਨਿਆਣਾ ਮੰਡੀ, ਭੁੱਚੋ ਮੰਡੀ ਅਤੇ ਸ਼ਹਿਰ ਦੇ ਜਵੈਲਰਜ਼ ਮਾਲਕਾਂ ਤੋਂ ਡਰਾ ਧਮਕਾ ਕੇ ਫਿਰੌਤੀਆਂ ਮੰਗਣ ਵਾਲੇ ਗਿਰੋਹ (Gang) ਦਾ ਪਰਦਾਫਾਸ਼ ਕਰਦੇ ਹੋਏ 2 ਕਥਿਤ ਦੋਸ਼ੀਆਂ ਨੂੰ ਕਰੰਸੀ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ, ਜਦੋਂਕਿ ਇਨ੍ਹਾਂ ਦਾ ਤੀਜਾ ਸਾਥੀ ਹਾਲੇ ਗ੍ਰਿਫ਼ਤ ਤੋਂ ਬਾਹਰ ਹੈ।

ਹੋਰ ਪੜ੍ਹੋ ...
  • Share this:

ਪ੍ਰੈੱਸ ਕਾਨਫਰੰਸ ਦੌਰਾਨ ਡੀਐਸਪੀ ਭੁੱਚੋ ਹਰਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਪਛਾਣ ਹਰਪ੍ਰੀਤ ਕੌਰ ਉਰਫ ਕਿਰਨ ਪਤਨੀ ਤਰਸੇਮ ਸਿੰਘ ਉਰਫ਼ ਸੇਮਾ ਵਾਸੀ ਪਿੰਡ ਨਿਉਰ ਹਾਲ ਆਬਾਦ ਗਲੀ ਨੰਬਰ 6 ਹਜੂਰਾ ਕਪੂਰਾ ਕਲੋਨੀ ਅਤੇ ਰਾਜਦੀਪ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਨਿਉਰ ਦੇ ਤੌਰ ਤੇ ਹੋਈ ਹੈ, ਜੋ ਮਾਂ-ਪੁੱਤ ਹਨ ਅਤੇ ਇਹ ਜਵੈਲਰੀ ਸ਼ਾਪ ਦੇ ਮਾਲਕਾਂ ਨੂੰ ਡਰਾ ਧਮਕਾ ਕੇ ਫਿਰੌਤੀ ਦੀ ਮੰਗ ਕਰਦੇ ਸਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਨੇ ਮਿਤੀ 18 ਮਾਰਚ 22 ਨੂੰ  ਸੁਖਵਿੰਦਰ ਸਿੰਘ ਉਰਫ਼ ਲੱਕੀ ਪੁੱਤਰ ਨਸੀਬ ਸਿੰਘ ਲੱਕੀ ਜਵੈਲਰਜ਼ ਗੋਨਿਆਣਾ ਮੰਡੀ ਤੋਂ ਪੈਸਿਆਂ ਦੀ ਮੰਗ ਕੀਤੀ ਸੀ ਤੇ ਉਸ ਨੇ ਡਰਦੇ ਮਾਰੇ 50 ਹਜ਼ਾਰ ਰੁਪਏ ਗੂਗਲ ਪੇ ਕਰਵਾ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਐੱਸਪੀ (ਡੀ)  ਤਰੁਣ ਰਤਨ ਦੀਆਂ ਹਦਾਇਤਾਂ ਤੇ ਸੀਆਈਏ ਸਟਾਫ-1 ਦੇ ਇੰਚਾਰਜ ਤਰਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਨਾਕਾਬੰਦੀ ਕਰਕੇ ਮੁਕੱਦਮਾ ਨੰਬਰ 48 ਮਿਤੀ 19 ਮਾਰਚ 22 ਥਾਣਾ ਨੇਹੀਆਂਵਾਲਾ ਦਰਜ ਮੁਕੱਦਮੇ ਤਹਿਤ ਤਰਸੇਮ ਸਿੰਘ ਸੇਮਾ ਅਤੇ ਉਸਦੀ ਪਤਨੀ ਹਰਪ੍ਰੀਤ ਕੌਰ ਤੇ ਬੇਟੇ ਰਾਜਦੀਪ ਸਿੰਘ ਖ਼ਿਲਾਫ਼ ਪਰਚਾ ਦਰਜ ਕੀਤਾ ਸੀ।

ਇਸ ਮਾਮਲੇ ਵਿੱਚ ਹੁਣ ਦੋ ਕਥਿਤ ਦੋਸ਼ੀ ਹਰਪ੍ਰੀਤ ਕੌਰ ਅਤੇ ਰਾਜਦੀਪ ਸਿੰਘ ਨੂੰ 39500 ਰੁਪਏ ਕਰੰਸੀ ਅਤੇ ਮੋਟਰਸਾਈਕਲ ਨੰਬਰ ਪੀਬੀ 03 ਏਐੈੱਲ 2715 ਤਹਿਤ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਇਨ੍ਹਾਂ ਦਾ ਮੁੱਖ ਦੋਸ਼ੀ ਤਰਸੇਮ ਸਿੰਘ ਸੇਮੀ ਉਰਫ ਵਿੱਕੀ ਪੁਲੀਸ ਦੀ ਪਕੜ ਤੋਂ ਬਾਹਰ ਹੈ, ਜਿਸ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਏਗੀ ਕਿਉਂਕਿ ਇਨ੍ਹਾਂ ਵੱਲੋਂ ਕੀਤੀਆਂ ਹੋਰ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Published by:Krishan Sharma
First published:

Tags: Bathinda, Crime news, Gangster, Gangsters, Punjab Police