
(ਫੋਟੋ ਕੈ. ਇੰਸਟਾਗ੍ਰਾਮ: @navjotsinghsidhu/@archanapuranshingh)
ਪੰਜਾਬ ਵਿਧਾਨ ਸਭਾ ਚੋਣਾਂ 'ਚ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਹਾਰ ਤੋਂ ਬਾਅਦ ਹੁਣ 'ਦਿ ਕਪਿਲ ਸ਼ਰਮਾ ਸ਼ੋਅ' (The Kapil Sharma Show) ਫੇਮ ਅਰਚਨਾ ਪੂਰਨ ਸਿੰਘ (Archana Puran Singh) ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਸਿੱਧੂ ਦੇ ਚੋਣ ਹਾਰਦੇ ਹੀ ਸੋਸ਼ਲ ਮੀਡੀਆ 'ਤੇ ਅਰਚਨਾ ਪੂਰਨ ਸਿੰਘ 'ਤੇ ਮੀਮਜ਼ ਦਾ ਹੜ੍ਹ ਆ ਗਿਆ ਹੈ।
ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ 'ਚ ਨਵਜੋਤ ਸਿੰਘ ਸਿੱਧੂ ਦੀ ਹਾਰ ਤੋਂ ਬਾਅਦ ਹੁਣ ਅਰਚਨਾ ਪੂਰਨ ਸਿੰਘ ਦੀ ਕੁਰਸੀ ਖਤਰੇ 'ਚ ਹੈ।
ਨੇਟੀਜ਼ੈਂਸ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਸਿੱਧੂ ਜਲਦ ਹੀ 'ਦਿ ਕਪਿਲ ਸ਼ਰਮਾ ਸ਼ੋਅ' 'ਚ ਵਾਪਸੀ ਕਰ ਸਕਦੇ ਹਨ। ਅਜਿਹੇ 'ਚ ਹੁਣ ਖੁਦ ਅਰਚਨਾ ਪੂਰਨ ਸਿੰਘ ਨੇ ਇਨ੍ਹਾਂ ਮੀਮਜ਼ 'ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਖੁਦ ਸ਼ੋਅ ਤੋਂ ਬਾਹਰ ਜਾਣ ਦੀ ਗੱਲ ਕਹੀ ਹੈ।
ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ, ਜਿੱਥੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨ ਜੋਤੀ ਕੌਰ ਨੇ ਉਨ੍ਹਾਂ ਨੂੰ ਹਰਾਇਆ ਹੈ। ਸਿੱਧੂ ਦੇ ਚੋਣ ਹਾਰਦੇ ਹੀ ਚਰਚਾ ਸ਼ੁਰੂ ਹੋ ਗਈ ਹੈ ਕਿ ਇਹ ਸਿਆਸਤਦਾਨ ਜਲਦੀ ਹੀ ਕਪਿਲ ਸ਼ਰਮਾ ਸ਼ੋਅ ਵਿਚ ਅਰਚਨਾ ਦੀ ਸੀਟ ਵਾਪਸ ਲੈ ਸਕਦੇ ਹਨ। ਹੁਣ ਅਰਚਨਾ ਪੂਰਨ ਸਿੰਘ ਨੇ ਆਪਣੇ 'ਤੇ ਬਣੇ ਟ੍ਰੋਲ ਅਤੇ ਮੀਮਜ਼ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਟਾਈਮਜ਼ ਆਫ ਇੰਡੀਆ ਨੂੰ ਦਿੱਤੇ ਇੰਟਰਵਿਊ ਵਿੱਚ ਅਰਚਨਾ ਨੇ ਕਿਹਾ ਕਿ ਮੀਮਜ਼ ਉਸ ਲਈ ਕੋਈ ਨਵੀਂ ਚੀਜ਼ ਨਹੀਂ ਹੈ। ਉਨ੍ਹਾਂ ਨੇ ਕਿਹਾ- 'ਮੈਂ ਇਨ੍ਹਾਂ ਮੀਮਜ਼ ਤੋਂ ਪ੍ਰਭਾਵਿਤ ਨਹੀਂ ਹੁੰਦੀ ਹਾਂ। ਕਿਉਂਕਿ ਇਹ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਹੈ। ਮੈਂ ਹੈਰਾਨ ਹਾਂ ਕਿ ਜਿਸ ਨੇ ਸ਼ੋਅ ਛੱਡ ਦਿੱਤਾ ਤੇ ਰਾਜਨੀਤੀ ਨਾਲ ਜੁੜ ਗਿਆ, ਉਹ ਅਜੇ ਵੀ ਉਸ ਸ਼ੋਅ ਨਾਲ ਜੁੜਿਆ ਹੋਇਆ ਹੈ ਜੋ ਮੈਂ ਕਰ ਰਹੀ ਹਾਂ। ਜਦੋਂ ਕਿ ਮੈਂ ਕਦੇ ਰਾਜਨੀਤੀ ਵਿੱਚ ਸ਼ਾਮਲ ਨਹੀਂ ਹੋਈ।''
ਦੱਸ ਦਈਏ ਕਿ 2017 'ਚ 'ਦਿ ਕਪਿਲ ਸ਼ਰਮਾ ਸ਼ੋਅ' 'ਚ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਅਰਚਨਾ ਪੂਰਨ ਸਿੰਘ ਨੇ ਸਥਾਈ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ। ਇਸ ਤੋਂ ਬਾਅਦ ਸ਼ੋਅ ਦੇ ਹੋਸਟ ਕਪਿਲ ਸ਼ਰਮਾ ਨੂੰ ਵੀ ਕਈ ਵਾਰ ਇਸ ਗੱਲ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ।
ਅਰਚਨਾ ਪੂਰਨ ਸਿੰਘ ਨੇ ਇਹ ਵੀ ਕਿਹਾ ਕਿ ਉਹ ਨਹੀਂ ਸੋਚਦੀ ਕਿ ਉਹ ਹਮੇਸ਼ਾ 'ਦਿ ਕਪਿਲ ਸ਼ਰਮਾ ਸ਼ੋਅ' ਦਾ ਹਿੱਸਾ ਰਹੇਗੀ। ਉਸ ਨੇ ਕਿਹਾ- 'ਪਤਾ ਨਹੀਂ ਲੋਕ ਕਿਉਂ ਮਹਿਸੂਸ ਕਰਦੇ ਹਨ ਕਿ ਮੇਰੇ ਕੋਲ ਇਸ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈ। ਜੇਕਰ ਕਦੇ ਸਿੱਧੂ ਸ਼ੋਅ 'ਤੇ ਵਾਪਸੀ ਕਰਨ ਦਾ ਫੈਸਲਾ ਕਰਦਾ ਹੈ ਅਤੇ ਚੈਨਲ ਜਾਂ ਨਿਰਮਾਤਾ ਮੈਨੂੰ ਸਿੱਧੂ ਜੀ ਨੂੰ ਸ਼ੋਅ 'ਚ ਵਾਪਸ ਲਿਆਉਣਾ ਚਾਹੁੰਦੇ ਹਨ, ਤਾਂ ਮੈਂ ਯਕੀਨੀ ਤੌਰ 'ਤੇ ਸ਼ੋਅ ਛੱਡ ਕੇ ਕਿਸੇ ਹੋਰ ਪ੍ਰੋਜੈਕਟ 'ਤੇ ਹੱਥ ਅਜ਼ਮਾਉਣ ਲਈ ਤਿਆਰ ਹਾਂ।'
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।