ਚੰਡੀਗੜ੍ਹ- ਚੰਡੀਗੜ੍ਹ ਯੂਨੀਵਰਸਿਟੀ ਅਸ਼ਲੀਲ ਵੀਡੀਓ ਕਾਂਡ (CU MMS Case) ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਪੰਜਾਬ ਪੁਲਿਸ ਇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਵੀਡੀਓ ਕਾਂਡ ਦੇ ਖੁਲਾਸੇ ਤੋਂ ਬਾਅਦ ਹੰਗਾਮਾ ਹੋਣ ਕਾਰਨ ਹੁਣ ਪੁਲਿਸ ਨੇ ਕੈਂਪਸ ਵਿੱਚੋਂ 23 ਸੀਸੀਟੀਵੀ ਕਲਿੱਪ ਵੀ ਬਰਾਮਦ ਕੀਤੇ ਹਨ। ਪੁਲਿਸ ਨੇ 17 ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਬੇਹੋਸ਼ ਹੋ ਕੇ ਹਸਪਤਾਲ ਪਹੁੰਚੀਆਂ ਛੇ ਵਿਦਿਆਰਥਣਾਂ ਦੇ ਸੈਂਪਲ ਵੀ ਲਏ ਹਨ।
ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਕ ਡੀਜੀਪੀ ਗੌਰਵ ਯਾਦਵ ਨੇ ਮਾਮਲੇ ਦੀ ਜਾਂਚ ਲਈ ਸਮਾਨੰਤਰ ਟੀਮ ਵੀ ਬਣਾਈ ਹੈ। ਫਿਲਹਾਲ ਮੁੱਢਲੀ ਜਾਂਚ ਵਿੱਚ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਨਾ ਹੀ ਕਿਸੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ 'ਚ ਪਤਾ ਲੱਗਾ ਹੈ ਕਿ ਵੀਡੀਓ ਵਾਇਰਲ ਹੋਣ ਦੀ ਖਬਰ ਤੋਂ ਬਾਅਦ ਕੁਝ ਵਿਦਿਆਰਥਣਾਂ ਬੇਹੋਸ਼ ਹੋ ਗਈਆਂ ਸਨ, ਜਿਨ੍ਹਾਂ ਨੂੰ ਐਂਬੂਲੈਂਸ 'ਚ ਹਸਪਤਾਲ ਲਿਜਾਇਆ ਗਿਆ।
ਪੁਲਿਸ ਨੇ ਦੋਸ਼ੀ ਲੜਕੀ ਦੇ ਮੋਬਾਇਲ ਅਤੇ ਗ੍ਰਿਫਤਾਰ ਰੰਕਜ ਅਤੇ ਸੰਨੀ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ। ਪੁਲਿਸ ਮੋਬਾਈਲ ਤੋਂ ਡਿਲੀਟ ਕੀਤਾ ਡਾਟਾ ਬਰਾਮਦ ਕਰਨਾ ਚਾਹੁੰਦੀ ਹੈ।
ਦੱਸਣਯੋਗ ਹੈ ਕਿ ਮੁਲਜ਼ਮ ਸੰਨੀ ਕੋਲੋਂ ਬਰਾਮਦ ਹੋਏ ਦੋ ਮੋਬਾਈਲ ਅਤੇ ਮੁਲਜ਼ਮ ਰੰਕਜ ਦਾ ਇੱਕ ਮੋਬਾਈਲ ਸੋਮਵਾਰ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ।
ਕੁੜੀ ਨੇ ਆਪਣੀ ਵੀਡੀਓ ਬਣਾ ਕੇ ਸ਼ੇਅਰ ਕੀਤੀ
ਐਸਆਈਟੀ ਇੰਚਾਰਜ ਰੁਪਿੰਦਰ ਕੌਰ ਭੱਟੀ ਨੇ ਕਿਹਾ ਕਿ ਉਹ ਖੋਜਾਂ 'ਤੇ ਕੰਮ ਕਰ ਰਹੇ ਹਨ ਅਤੇ ਜਾਂਚ ਨੂੰ ਫੋਰੈਂਸਿਕ ਡੇਟਾ ਨਾਲ ਪੁਸ਼ਟੀ ਕੀਤੀ ਜਾਣੀ ਹੈ। ਹਾਲਾਂਕਿ, ਪੁਲਿਸ ਨੇ ਨਾ ਤਾਂ ਪੁਸ਼ਟੀ ਕੀਤੀ ਅਤੇ ਨਾ ਹੀ ਇਸ ਗੱਲ ਤੋਂ ਇਨਕਾਰ ਕੀਤਾ ਕਿ ਫੋਟੋ/ਵੀਡੀਓ ਵਿੱਚ ਇਤਰਾਜ਼ਯੋਗ ਸਮੱਗਰੀ ਹੈ। ਭੱਟੀ ਨੇ ਦੱਸਿਆ ਕਿ ਮੁਲਜ਼ਮ ਲੜਕੀ ਤੋਂ ਇਲਾਵਾ ਮੋਹਾਲੀ ਪੁਲੀਸ ਨੇ ਸ਼ਿਮਲਾ ਤੋਂ ਉਸ ਦੇ ਦੋ ਸਾਥੀਆਂ 31 ਸਾਲਾ ਰੰਕਜ ਵਰਮਾ ਅਤੇ 23 ਸਾਲਾ ਸੰਨੀ ਮਹਿਤਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
SIT ਨੇ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਅਤੇ ਲੜਕੀ ਨੇ ਸੰਨੀ ਨਾਲ ਆਪਣੀ ਵੀਡੀਓ ਬਣਾਉਣ ਅਤੇ ਸ਼ੇਅਰ ਕਰਨ ਦੀ ਗੱਲ ਕਬੂਲ ਕੀਤੀ। ਰੰਕਜ ਉਸ ਦੇ ਫੋਨ ਨੰਬਰ 'ਤੇ ਕਾਲ ਕਰ ਰਿਹਾ ਸੀ ਅਤੇ ਫੋਟੋਆਂ ਅਤੇ ਵੀਡੀਓ ਮੰਗ ਰਿਹਾ ਸੀ। ਅਸੀਂ ਜਾਂਚ ਦੇ ਨਾਲ ਇਸ ਦੀ ਪੁਸ਼ਟੀ ਲਈ ਫੋਰੈਂਸਿਕ ਰਿਪੋਰਟ ਦੀ ਉਡੀਕ ਕਰ ਰਹੇ ਹਾਂ।
-ਰਿਪੋਰਟ-ਐਸ. ਸਿੰਘ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Chandigarh University, MMS, Punjab, Punjab Police