ਦੀਪਕ ਸਿੰਗਲਾ
ਮੋਗਾ ਦੀ ਰਹਿਣ ਵਾਲੀ ਇੱਕ ਲੜਕੀ ਨੇ 11 ਦਸੰਬਰ 2018 ਨੂੰ ਸਾਇਬਰ ਸੈੱਲ ਮੋਹਾਲੀ ਅਤੇ ਮੋਗਾ ਐਸ ਐਸ ਪੀ ਨੂੰ ਦਰਖਾਸਤ ਦਿਤੀ ਅਤੇ ਆਰੋਪ ਲਗਾਏ ਕੀ ਓਹ ਦਸਵੀ ਕਲਾਸ ਵਿਚ ਮੋਗਾ ਦੇ ਇਕ ਸਕੂਲ ਵਿਚ ਪੜਦੀ ਸੀ ਅਤੇ ਉਸ ਤੋ ਬਾਅਦ ਵਿਚ ਉਸਨੇ ਕੁੜਿਆ ਦੇ ਸਕੂਲ ਵਿਚ ਦਾਖਿਲਾ ਲੈ ਲਿਆ ਸੀ। ਪਹਿਲਾ ਉਸ ਨਾਲ ਮੋਗਾ ਦੇ ਜਮੀਤ ਸਿੰਘ ਰੋਡ ਦਾ ਰਹਿਣ ਵਾਲਾ ਗਗਨਦੀਪ ਵੀ ਉਸ ਨਾਲ ਪੜਦਾ ਸੀ ਅਤੇ ਬਾਅਦ ਵਿਚ ਓਹ ਉਸ ਦਾ ਪਿਛਾ ਕਰਨ ਲਾਗ ਪਿਆ ਅਤੇ ਲੜਕੀ ਨੂੰ ਦੋਸਤੀ ਲਈ ਕਿਹਾ ਸੀ। ਲੜਕੀ ਵਲੋ ਜਵਾਬ ਦੇਣ ਤੇ ਉਸ ਨੇ ਲੜਕੀ ਦੇ ਘਰ ਆਪਣਾ ਰਿਸ਼ਤਾ ਵੀ ਭੇਜਿਆ ਪਰ ਲੜਕੀ ਦੇ ਪਰਿਵਾਰ ਨੇ ਵੀ ਉਸ ਨਾਲ ਆਪਣੀ ਲੜਕੀ ਦਾ ਵਿਆਹ ਕਰਨ ਲਈ ਜਵਾਬ ਦੇ ਦਿਤਾ। ਜਿਸ ਕਰਕੇ ਗਗਨਦੀਪ ਲੜਕੀ ਨਾਲ ਈਰਖਾ ਰਖਦਾ ਸੀ ਅਤੇ ਬਾਅਦ ਵਿਚ ਕਨੇਡਾ ਚਲਾ ਗਿਆ ਅਤੇ ਉਥੇ ਜਾ ਕੇ ਉਸ ਨੇ ਯੂਟਿਊਬ ਤੇ ਕਾਲ ਗ੍ਰਲ ਲਿਖ ਕੇ ਉਸਦਾ ਮੋਬਾਇਲ ਨੰਬਰ ਵੀ ਜਨਤਕ ਕਰ ਦਿਤਾ ਅਤੇ ਅਡਲਟ ਵੀਡੀਓ ਅਪਲੋਡ ਕਰ ਦਿਤਾ !
ਲੜਕੀ ਦਾ ਫੋਨ ਨੰਬਰ ਜਨਤਕ ਹੋਣ ਤੋ ਬਾਅਦ ਫੋਨ ਆਉਣੇ ਸ਼ੁਰੂ ਹੋ ਗਏ। ਜਿਸ ਨੂ ਲੈ ਕੇ ਲੜਕੀ ਬਹੁਤ ਪਰੇਸ਼ਾਨ ਰਹਿਣ ਲੱਗੀ ਅਤੇ ਫੋਨ ਨੰਬਰ ਵੀ ਬੰਦ ਕਰਨਾ ਪਿਆ। ਇਸ ਸਬ ਕਰਕੇ ਲੜਕੀ ਡਿਪ੍ਰੇਸ਼ਨ ਦਾ ਸ਼ਿਕਾਰ ਵੀ ਹੋ ਗਈ ਅਤੇ ਛੇ ਮਹੀਨੇ ਤਕ ਲੜਕੀ ਦਾ ਇਲਾਜ਼ ਚੱਲਿਆ । ਇਸ ਤੋਂ ਬਾਅਦ ਵਿਚ ਉਸਨੇ ਮੋਗਾ ਦੇ ਐਸ ਐਸ ਪੀ ਨੂੰ ਦਰਖ਼ਾਸਤ ਦਿਤੀ ਅਤੇ ਸਾਇਬਰ ਸੇਲ ਨੇ ਇਸ ਮਾਮਲੇ ਪੂਰੀ ਜਾਂਚ ਕਰਨ ਤੋ ਬਾਅਦ ਲੜਕੀ ਦੇ ਇਲਜ਼ਾਮ ਸਹੀ ਪਾਏ ਜਾਣ ਤੇ ਲੜਕੇ ਗਗਨਦੀਪ ਤੇ ਧਾਰਾ 66 ਡੀ ਅਤੇ ੬੭ ਏ ਦੇ ਤੇਹਤ ਮਾਮਲਾ ਦਰਜ ਕਰ ਲਿਆ । ਗਗਨਦੀਪ ਕੈਨੇਡਾ ਹੋਣ ਕਰਕੇ ਉਸ ਦੀ ਗ੍ਰਿਫ਼ਤਾਰੀ ਨਹੀ ਹੋ ਸਕੀ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।