Home /News /punjab /

ਚਕਰਵਰਤੀ ਤੂਫਾਨ ਨੇ ਪਿੰਡ ਬਨੇਰਾ 'ਚ ਕੀਤਾ ਲੱਖਾਂ ਦਾ ਨੁਕਸਾਨ 

ਚਕਰਵਰਤੀ ਤੂਫਾਨ ਨੇ ਪਿੰਡ ਬਨੇਰਾ 'ਚ ਕੀਤਾ ਲੱਖਾਂ ਦਾ ਨੁਕਸਾਨ 

  • Share this:

ਭੁਪਿੰਦਰ ਸਿੰਘ

ਇੱਕ ਪਾਸੇ ਜਿੱਥੇ ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਾਰਨ ਕੰਮਕਾਰ ਬਿਲਕੁਲ ਠੱਪ ਹੋ ਚੁੱਕੇ ਹਨ, ਉੱਥੇ ਦੂਜੇ ਪਾਸੇ ਕੁਦਰਤ ਦੇ ਕਹਿਰ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਨਾਭਾ ਬਲਾਕ ਦੇ ਪਿੰਡ ਬਨੇਰਾ ਵਿਖੇ ਜਿੱਥੇ  ਬੀਤੇ ਦਿਨ 10 ਮਿੰਟ ਦੇ ਤੇਜ਼ ਤੂਫਾਨ ਨੇ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ। ਜਿਸ ਵਿੱਚ ਪਿੰਡ ਵਿੱਚ ਬਣੇ ਸ਼ੈਲਰ ਵਿੱਚ ਜਿੱਥੇ ਖੜ੍ਹੇ ਟਰੱਕਾਂ ਦਾ ਭਾਰੀ ਨੁਕਸਾਨਾਂ ਉੱਥੇ ਹੀ ਸਾਰੇ ਬਿਲਡਿੰਗ ਢਹਿ ਢੇਰੀ ਕਰ ਦਿੱਤੇ ਅਤੇ ਟੀਨ ਦੀਆਂ ਚਾਦਰਾਂ ਦੋ-ਦੋ ਕਿਲੋਮੀਟਰ ਦੀ ਦੂਰੀ ਤੇ ਜਾ ਕੇ ਡਿੱਗੀਆਂ। ਪਿੰਡ ਵਿੱਚ ਘਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਅਤੇ ਇੱਕ ਘਰ ਦੇ ਉੱਪਰ ਦੋ ਕਿਲੋਮੀਟਰ ਦੂਰੀ ਤੋਂ ਕੁਇੰਟਲਾਂ ਦੀ ਲੋਹੇ ਦੀ ਛੱਤ ਡਿੱਗ ਗਈ ਅਤੇ ਲੋਕ ਵੀ ਇਸ ਚੱਕਰਵਾਤ ਤੂਫਾਨ ਤੋਂ ਕਾਫੀ ਸਹਿਮੇ ਹੋਏ ਹਨ। ਇਹ ਤੂਫਾਨ ਸਿਰਫ ਪਿੰਡ ਬਨੇਰਾ ਦੇ ਦੋ ਕਿਲੋਮੀਟਰ ਏਰੀਏ ਵਿੱਚ ਹੀ ਵੇਖਣ ਨੂੰ ਮਿਲਿਆ।

ਪੰਜਾਬ ਦੇ ਨਾਭਾ ਬਲਾਕ ਦੇ ਪਿੰਡ ਬਨੇਰਾ ਵਿਖੇ ਪਿੰਡ ਦੇ ਦੋ ਕਿਲੋਮੀਟਰ ਵਿੱਚ ਚੱਕਰਵਰਤੀ ਤੂਫਾਨ ਨੇ ਦਹਿਸ਼ਤ ਮਚਾ ਦਿੱਤੀ ਅਤੇ ਜਿੱਥੇ ਪਿੰਡ ਦੇ ਆਲੇ-ਦੁਆਲੇ ਦਰੱਖਤਾਂ ਨੂੰ ਜੜ੍ਹਾਂ ਤੋਂ ਉਖਾੜ ਦਿੱਤਾ। ਉਥੇ ਦੂਜੇ ਪਾਸੇ ਪਿੰਡ ਵਿੱਚ ਬਣੇ ਸ਼ੈਲਰ ਜਿਸਦੀ ਕੀਮਤ 3 ਕਰੋੜ ਦੱਸੀ ਜਾ ਰਹੀ ਹੈ, ਉਸ ਦਾ ਸਾਰਾ ਸਮਾਨ ਤਹਿਸ-ਨਹਿਸ ਕਰ ਦਿੱਤਾ ਅਤੇ ਚੱਦਰਾਂ ਹਵਾ ਵਿੱਚ ਉੱਡਦੀਆਂ ਦੂਰ-ਦੂਰ ਤੱਕ ਡਿੱਗੀਆਂ ਖੇਤਾਂ ਵਿੱਚ ਵਿਖਾਈ ਦਿੱਤੀਆਂ ਅਤੇ ਤੂਫ਼ਾਨ ਏਨਾ ਤੇਜ਼ ਸੀ। ਕਿ ਵੱਡੇ-ਵੱਡੇ ਪਿੱਲਰ ਜੜ੍ਹਾਂ ਵਿੱਚੋਂ ਉਖਾੜ ਦਿੱਤੇ ਅਤੇ ਉੱਥੇ ਖੜ੍ਹੇ ਚਾਰ ਟਰੱਕ ਵੀ ਕਾਫੀ ਨੁਕਸਨੇ ਗਏ ਅਤੇ ਮਸ਼ੀਨਰੀ ਦਾ ਵੀ ਕਾਫੀ ਭਾਰੀ ਨੁਕਸਾਨ ਹੋਇਆ, ਉੱਥੇ ਦੂਜੇ ਪਾਸੇ ਪਿੰਡ ਵਿੱਚ ਵੀ ਕਾਫ਼ੀ ਨੁਕਸਾਨ ਵੇਖਣ ਨੂੰ ਮਿਲਿਆ ਅਤੇ ਪਿੰਡ ਵਿੱਚ ਦੋ ਕਿਲੋਮੀਟਰ ਦੀ ਦੂਰੀ ਤੋਂ ਇੱਕ ਲੋਹੇ ਦੀ ਕੁਆਂਟਲਾਂ ਛੱਤ ਉੱਡ ਕੇ ਘਰ ਉੱਤੇ ਡਿੱਗ ਪਈ ਅਤੇ ਉੱਥੇ ਚਾਹ ਬਣਾ ਰਹੇ ਪਰਿਵਾਰ ਦੇ ਮੈਂਬਰ ਵਾਲ ਵਾਲ ਬਚੇ।

ਇਸ ਮੌਕੇ ਤੇ ਸ਼ੈੱਲਰ ਮਾਲਕ ਲਾਜਪੱਤ ਰਾਏ ਨੇ ਕਿਹਾ ਕਿ ਸਾਨੂੰ ਬਿਲਕੁਲ ਉਮੀਦ ਨਹੀਂ ਸੀ ਅਸੀਂ ਤਿੰਨ ਕਰੋੜ ਦੀ ਲਾਗਤ ਨਾਲ ਇਹ ਸ਼ੈਲਰ ਬਣਾਇਆ ਸੀ ਜੋ ਕਿ ਪਟਿਆਲੇ ਜ਼ਿਲ੍ਹੇ ਵਿੱਚ ਇਸ ਤਰ੍ਹਾਂ ਦਾ ਸ਼ੈਲਰ ਨਹੀਂ ਹੈ ਅਤੇ ਇਸ ਦੀਆਂ ਮਜ਼ਬੂਤ ਕੰਧਾਂ ਤੂਫਾਨ ਨੇ ਉਡਾ ਦਿੱਤੀ ਹੈ ਅਤੇ ਇਸ ਦੀਆਂ ਚਾਦਰਾਂ ਵੀ ਦੂਰੋਂ-ਦੂਰੋਂ ਖੇਤਾਂ ਵਿੱਚ ਡਿੱਗ ਪਈਆਂ ਅਤੇ ਸਾਡੇ ਸ਼ੈਲਰ ਦਾ ਕਰੀਬ 60 ਲੱਖ ਦਾ ਨੁਕਸਾਨ ਹੋ ਗਿਆ ਹੈ ਅਤੇ ਸ਼ੈਲਰ ਵਿੱਚ ਖੜ੍ਹੇ ਟਰੱਕਾਂ ਅਤੇ ਇੱਕ ਬੱਸ ਦਾ ਵੀ ਨੁਕਸਾਨ ਹੋਇਆ ਹੈ ਅਤੇ ਜੇਕਰ ਪੰਜਾਬ ਸਰਕਾਰ ਸਾਨੂੰ ਮਾਲੀ ਮਦਦ ਦੇਵੇਗੀ ਤਾਂ ਹੀ ਅਸੀਂ ਦੁਬਾਰਾ ਖੜ੍ਹੇ ਹੋਵਾਂਗੇ ਕੋਰੋਨਾ ਵਾਇਰਸ ਨਾਲ ਪਹਿਲਾਂ ਹੀ ਕੰਮ ਕਾਜ ਠੱਪ ਹੋ ਚੁੱਕਾ ਹੈ।

ਇਸ ਮੌਕੇ ਤੇ ਪਿੰਡ ਬਨੇਰਾ ਦੇ ਸਰਪੰਚ ਭੀਮ ਸਿੰਘ ਨੇ ਕਿਹਾ ਕਿ ਇਹ ਜੋ ਤੂਫ਼ਾਨ ਹੈ ਸਿਰਫ਼ ਦਸ ਮਿੰਟ ਦਾ ਤੂਫਾਨ ਸੀ ਅਤੇ ਇਸ ਵਿੱਚ ਪਿੰਡ ਦਾ ਅਤੇ ਸ਼ੈਲਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ 25 ਦਿਨ ਪਹਿਲਾਂ ਵੀ ਇਸੇ ਤਰ੍ਹਾਂ ਮੰਜ਼ਰ ਵੇਖਣ ਨੂੰ ਮਿਲਿਆ ਸੀ ਅਤੇ ਜਿਸ ਵਿੱਚ ਬਿਜਲੀ ਦੇ ਟਾਵਰ ਵੀ ਢਹਿ ਢੇਰੀ ਹੋਏ  ਸੀ ਅਤੇ ਹੋਰ ਵੀ ਨੁਕਸਾਨ ਹੋਇਆ ਸੀ।  ਇਸ ਮੌਕੇ ਪਿੰਡ ਦੀਆਂ ਔਰਤਾਂ ਨੇ ਕਿਹਾ ਕਿ ਜੋ ਇਹ ਭਾਰੀ ਤੂਫਾਨ ਹੈ ਇਸ ਨਾਲ ਸਾਡਾ ਕਾਫੀ ਨੁਕਸਾਨ ਹੋਇਆ ਹੈ ਅਤੇ ਅਸੀਂ ਵਾਲ ਵਾਲ ਬਚੇ ਅਤੇ ਸਰਕਾਰ ਸਾਡੀ ਮਦਦ ਕਰੇ।

Published by:Ashish Sharma
First published:

Tags: Cyclone, Nabha