ਸਿਲੰਡਰ ਫੱਟਣ ਨਾਲ ਇੱਕ ਮਹਿਲਾ ਸਮੇਤ 3 ਬੱਚੇ ਬੁਰੀ ਤਰ੍ਹਾਂ ਝੁਲਸੇ


Updated: September 12, 2018, 8:21 PM IST
ਸਿਲੰਡਰ ਫੱਟਣ ਨਾਲ ਇੱਕ ਮਹਿਲਾ ਸਮੇਤ 3 ਬੱਚੇ ਬੁਰੀ ਤਰ੍ਹਾਂ ਝੁਲਸੇ
ਸਿਲੰਡਰ ਫੱਟਣ ਨਾਲ ਇੱਕ ਮਹਿਲਾ ਸਮੇਤ 3 ਬੱਚੇ ਬੁਰੀ ਤਰ੍ਹਾਂ ਝੁਲਸੇ

Updated: September 12, 2018, 8:21 PM IST
Surinder Kamboj

ਜਲੰਧਰ ਦੇ ਟੈਗੋਰ ਨਗਰ ਵਿਖੇ ਸਿਲੰਡਰ ਫੱਟਣ ਨਾਲ ਭਾਰੀ ਧਮਾਕਾ ਹੋਇਆ ਤੇ 4 ਲੋਕ ਬੁਰੀ ਤਰ੍ਹਾਂ ਝੁਲਸ ਗਏ ਜਿਸ ਨਾਲ ਆਲੇ-ਦੁਆਲੇ ਹੜਕੰਪ ਮੱਚ ਗਿਆ। ਜਾਣਕਾਰੀ ਮੁਤਾਬਕ ਇਲਾਕੇ ਵਿੱਚ ਚੱਲ ਰਹੀ ਗੈਸ ਏਜੰਸੀ ਦੇ ਨਾਲ ਵਾਲੇ ਕੁਆਰਟਰਾਂ ਵਿੱਚ ਏਜੰਸੀ ਦਾ ਕਰਿੰਦਾ ਗੈਸ ਚੋਰੀ ਕਰ ਰਿਹਾ ਸੀ ਜਿਸ ਦੌਰਾਨ ਇੱਕ ਧਮਾਕੇ ਨਾਲ ਗੈਸ ਸਿਲੰਡਰ ਫੱਟ ਗਿਆ ਤੇ ਮਹਿਲਾ ਤੇ ਬੱਚੇ ਸਮੇਤ 4 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਭਾਰਗਵ ਕੈਂਪ ਦੀ ਪੁਲਿਸ ਮੌਕੇ ਉੱਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ।

ਮੌਕੇ ਉੱਤੇ ਮੌਜੂਦ ਸੁਮਿਤਰਾ ਨੇ ਦੱਸਿਆ ਕਿ ਗੈਸ ਏਜੰਸੀ ਦੇ ਨਾਲ ਲੱਗਦੇ ਕੁਆਰਟਰਾਂ ਵਿੱਚ ਏਜੰਸੀ ਦੇ ਕਰਮਚਾਰੀ ਲੰਬੇ ਸਮੇਂ ਤੋਂ ਗੈਸ ਚੋਰੀ ਕਰਦੇ ਹਨ ਉਨ੍ਹਾਂ ਨੇ ਇਸ ਬਾਰੇ ਏਜੰਸੀ ਦੇ ਮਾਲਿਕਾਂ ਨੂੰ ਵੀ ਕਿਹਾ ਪਰ ਉਹ ਨਹੀਂ ਮੰਨੇ ਤੇ ਅੱਜ ਇਹ ਹਾਦਸਾ ਹੋ ਗਿਆ। ਅਚਾਨਕ ਜਦੋਂ ਧਮਾਕੇ ਦੀ ਆਵਾਜ਼ ਸੁਣੀ ਤਾਂ ਦੇਖਿਆ ਕਿ ਸਿਲੰਡਰ ਫੱਟਣ ਨਾਲ ਮਹਿਲਾ ਸਮੇਤ 3 ਬੱਚੇ ਬੁਰੀ ਤਰ੍ਹਾਂ ਸੜ ਗਏ ਤੇ ਮਹਿਲਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਸਭ ਵਿੱਚ ਗੈਸ ਏਜੰਸੀ ਦਾ ਕਰਿੰਦਾ ਸੰਦੀਪ ਵੀ ਬੁਰੀ ਤਰ੍ਹਾਂ ਝੁਲਸ ਗਿਆ ਹੈ।

ਉੱਧਰ ਜ਼ਖਮੀ ਕਰਿੰਦੇ ਨੇ ਕਿਹਾ ਕਿ ਉਹ ਕੁਆਰਟਰਾਂ ਵਿੱਚ ਗੈਸ ਲੀਕ ਹੋ ਰਹੀ ਸੀ ਉਹ ਉਨ੍ਹਾਂ ਨੂੰ ਠੀਕ ਕਰਨ ਗਿਆ ਜਦਕਿ ਕੁਆਰਟਰਾਂ ਵਿੱਚ ਰਹਿਣ ਵਾਲੇ ਲੋਕ ਚੂਲ੍ਹਿਆਂ ਉੱਤੇ ਰੋਟੀ ਬਣਾਉਂਦੇ ਨਜ਼ਰ ਆਏ। ਥਾਣਾ ਭਾਰਗਵ ਕੈਂਪ ਦੇ ਇੰਚਾਰਜ ਬਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰਨਗੇ।

 
First published: September 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...