• Home
  • »
  • News
  • »
  • punjab
  • »
  • DAILY WEATHER REPORT MAUSAM KA MIZAJ BONE CHILLING COLD IN PUNJAB HARYANA AND CHANDIGARH DUE TO RAIN AP KS

Weather Report: ਪੰਜਾਬ-ਹਰਿਆਣਾ ਤੇ ਚੰਡੀਗੜ੍ਹ ‘ਚ ਮੀਂਹ ਕਾਰਨ ਵਧੀ ਠੰਢ, 7 ਤੇ 8 ਜਨਵਰੀ ਨੂੰ ਫ਼ਿਰ ਹੋਵੇਗੀ ਭਾਰੀ ਬਰਸਾਤ

ਮੌਸਮ ਵਿਭਾਗ ਦਾ ਕਹਿਣੈ ਕਿ 7 ਤੇ 8 ਜਨਵਰੀ ਨੂੰ ਪੰਜਾਬ ਹਰਿਆਣਾ ਤੇ ਚੰਡੀਗੜ੍ਹ `ਚ ਭਾਰੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ। ਜਿਸ ਤੋਂ ਬਾਅਦ ਠੰਢ ਹੋਰ ਵਧੇਗੀ। ਇਸ ਦਾ ਕਾਰਨ ਪੱਛਮੀ ਦਬਾਅ ਦਾ ਜ਼ੋਰ ਵਧਣਾ ਦਸਿਆ ਜਾ ਰਿਹਾ ਹੈ। ਪੱਛਮੀ ਗੜਬੜੀ ਕਰਕੇ ਉੱਤਰ ਭਾਰਤ ;`ਚ ਮੌਸਮ ਵਿਗੜਿਆ ਹੈ। ਪਹਾੜੀ ਸੂਬਿਆਂ `ਚ ਭਾਰੀ ਬਰਫ਼ਬਾਰੀ ਹੋ ਰਹੀ ਹੈ। ਖ਼ਾਸ ਕਰਕੇ ਹਿਮਾਚਲ ਤੇ ਜੰਮੂ ਕਸ਼ਮੀਰ ਦੀਆਂ ਸੜਕਾਂ ਬਰਫ਼ ਦੀ ਸਫ਼ੇਦ ਚਾਦਰ ਨਾਲ ਢਕੀਆਂ ਨਜ਼ਰ ਆ ਰਹੀਆਂ ਹਨ।

Weather Report: ਪੰਜਾਬ-ਹਰਿਆਣਾ ਤੇ ਚੰਡੀਗੜ੍ਹ ‘ਚ ਮੀਂਹ ਕਾਰਨ ਵਧੀ ਠੰਢ, 7 ਤੇ 8 ਜਨਵਰੀ ਨੂੰ ਫ਼ਿਰ ਹੋਵੇਗੀ ਭਾਰੀ ਬਰਸਾਤ

  • Share this:
    ਨਵੇਂ ਸਾਲ ਦੇ ਪਹਿਲੇ ਮਹੀਨੇ ਜਨਵਰੀ ;ਚ ਠੰਢ ਦਾ ਪ੍ਰਕੋਪ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਲਗਾਤਾਰ 2 ਦਿਨ ਪਏ ਮੀਂਹ ਕਾਰਨ ਠੰਢ ਕਾਫ਼ੀ ਵਧ ਗਈ ਹੈ। ਹਾਲਾਂਕਿ ਮੀਹ ਤੋਂ ਥੋੜ੍ਹੀ ਰਾਹਤ ਮਿਲਣ ਤੋਂ ਬਾਅਦ ਵੀਰਵਾਰ ਨੂੰ ਧੁੱਪ ਨਿਕਲੀ, ਪਰ ਇਹ ਧੁੱਪ ਠੰਢ ਤੋਂ ਨਿਜਾਤ ਨਹੀਂ ਦਿਵਾ ਸਕੀ।ਵੱਧ ਤੋਂ ਵੱਧ ਪਾਰਾ ਹੇਠਾਂ ਡਿੱਗ ਕੇ 17 ਡਿਗਰੀ `ਤੇ ਆ ਪੁੱਜਿਆ ਹੈ। ਮੌਸਮ ਵਿਭਾਗ ਦੇ ਮੁਤਾਬਕ ਵੀਰਵਾਰ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ `ਚ ਮੀਂਹ ਤੋਂ ਰਾਹਤ ਰਹੇਗੀ। ਪਰ ਠੰਢ ਦਾ ਜ਼ੋਰ ਹੋਰ ਵਧ ਸਕਦਾ ਹੈ। ਸੀਤ ਲਹਿਰ ਪੂਰੇ ਜ਼ੋਰ ਨਾਲ ਚੱਲੇਗੀ।

    ਮੌਸਮ ਵਿਭਾਗ ਦਾ ਕਹਿਣੈ ਕਿ 7 ਤੇ 8 ਜਨਵਰੀ ਨੂੰ ਪੰਜਾਬ ਹਰਿਆਣਾ ਤੇ ਚੰਡੀਗੜ੍ਹ `ਚ ਭਾਰੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ। ਜਿਸ ਤੋਂ ਬਾਅਦ ਠੰਢ ਹੋਰ ਵਧੇਗੀ। ਇਸ ਦਾ ਕਾਰਨ ਪੱਛਮੀ ਦਬਾਅ ਦਾ ਜ਼ੋਰ ਵਧਣਾ ਦਸਿਆ ਜਾ ਰਿਹਾ ਹੈ। ਪੱਛਮੀ ਗੜਬੜੀ ਕਰਕੇ ਉੱਤਰ ਭਾਰਤ ;`ਚ ਮੌਸਮ ਵਿਗੜਿਆ ਹੈ। ਪਹਾੜੀ ਸੂਬਿਆਂ `ਚ ਭਾਰੀ ਬਰਫ਼ਬਾਰੀ ਹੋ ਰਹੀ ਹੈ। ਖ਼ਾਸ ਕਰਕੇ ਹਿਮਾਚਲ ਤੇ ਜੰਮੂ ਕਸ਼ਮੀਰ ਦੀਆਂ ਸੜਕਾਂ ਬਰਫ਼ ਦੀ ਸਫ਼ੇਦ ਚਾਦਰ ਨਾਲ ਢਕੀਆਂ ਨਜ਼ਰ ਆ ਰਹੀਆਂ ਹਨ।

    3 ਜਨਵਰੀ ਦੀ ਰਾਤ ਤੋਂ ਹੀ ਅਸਮਾਨ ਵਿੱਚ ਬੱਦਲ ਬਣਨੇ ਸ਼ੁਰੂ ਹੋ ਗਏ ਸੀ। ਇਸ ਤੋਂ ਬਾਅਦ 4 ਜਨਵਰੀ ਨੂੰ ਪੰਜਾਬ, ਹਰਿਆਣਾ ਦੇ ਕਈ ਇਲਾਕਿਆਂ ਵਿੱਚ ਮੰਗਲਵਾਰ ਨੂੰ ਮੀਂਹ ਪਿਆ। ਇਸ ਦੇ ਨਾਲ ਹੀ ਚੰਡੀਗੜ੍ਹ ਵਿਚ ਵੀ ਮੀਂਹ ਦੇਖਣ ਨੂੰ ਮਿਲਿਆ। ਗੱਲ ਬੁੱਧਵਾਰ ਯਾਨਿ 5 ਜਨਵਰੀ ਦੀ ਕੀਤੀ ਜਾਏ ਤਾਂ ਇੱਥੇ ਅੱਜ ਸਵੇਰ ਤੋਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ‘ਚ ਸਵੇਰ ਤੋਂ ਝੜੀ ਲੱਗੀ ਹੋਈ ਹੈ। ਜਿਸ ਕਾਰਨ ਠੰਢ ਹੋਰ ਵਧ ਗਈ ਹੈ।

    ਤਾਪਮਾਨ ਵਿੱਚ ਭਾਰੀ ਗਿਰਾਵਟ

    ਪੰਜਾਬ ਦੀ ਗੱਲ ਕੀਤੀ ਜਾਏ ਤਾਂ ਸੋਮਵਾਰ ਤੱਕ ਇੱਥੇ ਮੌਸਮ ਕਾਫ਼ੀ ਸੁਹਾਵਨਾ ਰਿਹਾ, ਪਰ ਮੰਗਲਵਾਰ ਯਾਨਿ 4 ਜਨਵਰੀ ਤੋਂ ਮੌਸਮ ਨੇ ਕਰਵਟ ਬਦਲੀ ਅਤੇ ਲਗਾਤਾਰ (4 ਤੇ 5 ਜਨਵਰੀ) ਨੂੰ ਪਹਾੜਾਂ `ਤੇ ਬਰਫ਼ ਪੈਣ ਕਾਰਨ ਮੈਦਾਨੀ ਇਲਾਕਿਆਂ `ਚ ਮੀਂਹ ਪੈਂਦਾ ਰਿਹਾ। ਮੀਂਹ ਕਰਕੇ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 5 ਡਿਗਰੀ ਹੇਠਾਂ ਡਿੱਗ ਕੇ 17 ਡਿਗਰੀ ‘ਤੇ ਆ ਗਿਆ।



    ਤਾਜ਼ਾ ਤਾਪਮਾਨ ਦੀ ਗੱਲ ਕੀਤੀ ਜਾਏ ਤਾਂ ਵੀਰਵਾਰ ਨੂੰ ਪੰਜਾਬ ‘ਚ ਵੱਧ ਤੋਂ ਵੱਧ ਤਾਪਮਾਨ 18 ਡਿਗਰੀ (ਚੰਡੀਗੜ੍ਹ) ਦਰਜ ਦਰਜ ਕੀਤਾ ਗਿਆ। ਜਦਕਿ ਘੱਟੋ ਘੱਟੋ ਤਾਪਮਾਨ 12 ਡਿਗਰੀ ਰਿਕਾਰਡ ਕੀਤਾ ਗਿਆ।



    ਹਰਿਆਣਾ ਦੀ ਗੱਲ ਕੀਤੀ ਜਾਏ ਤਾਂ ਵੀਰਵਾਰ ਨੂੰ ਇਥੇ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ (ਫ਼ਰੀਦਾਬਾਦ) ਦਰਜ ਕੀਤਾ ਗਿਆ, ਜਦਕਿ ਘੱਟੋ ਘੱਟ ਤਾਪਮਾਨ 13 ਡਿਗਰੀ ਦਰਜ ਕੀਤਾ ਗਿਆ। ਲਗਾਤਾਰ 2 ਦਿਨ ਮੀਂਹ ਪੈਣ ਕਰਕੇ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

    ਹਿਮਾਚਲ ਦੇ ਪਹਾੜੀ ਇਲਾਕਿਆਂ ‘ਚ ਹੋ ਰਹੀ ਬਰਫ਼ਬਾਰੀ

    ਹਿਮਚਾਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ‘ਚ ਨਵੇਂ ਸਾਲ ਦੀ ਪਹਿਲੀ ਬਰਫ਼ਬਾਰੀ ਦੇਖਣ ਨੂੰ ਮਿਲੀ ਹੈ। ਅਟਲ ਟਨਲ ਰੋਹਤਾਂਗ ਵਿੱਚ ਬਰਫ਼ ਦੀ ਮੋਟੀ ਚਾਦਰ ਵਿਛੀ ਨਜ਼ਰ ਆ ਰਹੀ ਹੈ। ਜਦਕਿ ਕੁੱਲੂ ਮਨਾਲੀ, ਕੁਫ਼ਰੀ ਦੀਆਂ ਸੜਕਾਂ ਵੀ ਬਰਫ਼ ਦੀ ਚਾਦਰ ਨਾਲ ਢਕੀਆਂ ਹੋਈਆਂ ਹਨ। ਉੱਧਰ ਹਿਮਾਚਲ ਦੀ ਰਾਜਧਾਨੀ ਸ਼ਿਮਲਾ ਦੀ ਗੱਲ ਕੀਤੀ ਜਾਏ ਤਾਂ ਮੰਗਲਵਾਰ ਤੋਂ ਹੀ ਇਥੇ ਭਾਰੀ ਪੈ ਰਿਹਾ ਹੈ। ਜਿਸ ਕਾਰਨ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਮੌਸਮ ਨੇ ਕਰਵਟ ਲਈ ਹੈ।

    ਕਾਬਿਲੇਗ਼ੌਰ ਹੈ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 3 ਜਨਵਰੀ ਤੋਂ ਉੱਤਰ ਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਹੋਣੀ ਸੀ। ਜਦਕਿ ਮੈਦਾਨੀ ਇਲਾਕਿਆਂ ਵਿੱਚ 3 ਜਨਵਰੀ ਤੋਂ ਮੀਂਹ ਦੀ ਸੰਭਾਵਨਾ ਦਸੀ ਗਈ ਸੀ। ਮੌਸਮ ਵਿਭਾਗ ਦਾ ਕਹਿਣੈ ਕਿ ਬਰਸਾਤ ਦਾ ਸਿਲਸਿਲਾ 8 ਜਨਵਰੀ ਤੱਕ ਇਸੇ ਤਰ੍ਹਾਂ ਚਲਦਾ ਰਹੇਗਾ। ਪਰ 6 ਤਰੀਕ ਨੂੰ ਮੌਸਮ ਸਾਫ਼ ਰਹਿਣ ਦੀ ਵੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਬਾਅਦ 7 ਤੇ 8 ਜਨਵਰੀ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਦਾ ਕਹਿਣੈ ਕਿ 9 ਜਨਵਰੀ ਤੋਂ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ।

    ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ

    ਇਸ ਦੇ ਨਾਲ ਹੀ ਮੌਸਮ ਨੇ ਇੱਕ ਅਡਵਾਈਜ਼ਰੀ ਜਾਰੀ ਕਰ ਮੀਂਹ ਦੌਰਾਨ ਲੋਕਾਂ ਨੂੰ ਵਾਹਨ ਸੰਭਲ ਕੇ ਚਲਾਉਣ ਦੀ ਚੇਤਾਵਨੀ ਦਿਤੀ ਹੈ। ਕਿਉਂਕਿ ਪਹਾੜਾਂ ‘ਤੇ ਭਾਰੀ ਬਰਫ਼ਬਾਰੀ ਹੋਵੇਗੀ। ਜਿਸ ਕਾਰਨ ਮੈਦਾਨੀ ਇਲਾਕਿਆਂ ਵਿਚ ਬਰਸਾਤ ਹੋਵੇਗੀ। ਇਸ ਦੌਰਾਨ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

    ਕਿਸਾਨਾਂ ਲਈ ਅਲਰਟ

    ਕਿਸਾਨਾਂ ਲਈ ਮੌਸਮ ਵਿਭਾਗ ਦਾ ਕਹਿਣੈ ਕਿ ਕਿਸਾਨ ਇਸ ਦੌਰਾਨ ਆਪਣੀਆਂ ਪੱਕੀਆਂ ਫ਼ਸਲਾਂ ਨੂੰ ਅਜਿਹੀ ਥਾਂ ‘ਤੇ ਸੰਭਾਲ ਕੇ ਰੱਖਣ ਜਿਥੇ ਬਰਸਾਤੀ ਪਾਣੀ ਉਨ੍ਹਾਂ ਨੂੰ ਖ਼ਰਾਬ ਨਾ ਕਰ ਸਕੇ। ਇਸ ਦੇ ਨਾਲ ਬਰਸਾਤ ਦੇ ਮੌਸਮ ਵਿਚ ਕਿਸਾਨਾਂ ਨੂੰ ਖੇਤਾਂ ਵਿਚ ਸਿੰਚਾਈ ਕਰਨ ਜਾਂ ਫ਼ਸਲਾਂ ‘ਤੇ ਕਿਸੇ ਵੀ ਤਰ੍ਹਾਂ ਦੀ ਦਵਾਈ ਛਿੜਕਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
    Published by:Amelia Punjabi
    First published: