Home /News /punjab /

Daily Weather Report: ਧੁੱਪ ਨਿੱਕਲਣ ਨਾਲ ਘੱਟੋ-ਘੱਟ ਤਾਪਮਾਨ `ਚ ਪਿਆ ਫ਼ਰਕ, ਠੰਢ ਤੋਂ ਮਿਲੀ ਕੁੱਝ ਰਾਹਤ

Daily Weather Report: ਧੁੱਪ ਨਿੱਕਲਣ ਨਾਲ ਘੱਟੋ-ਘੱਟ ਤਾਪਮਾਨ `ਚ ਪਿਆ ਫ਼ਰਕ, ਠੰਢ ਤੋਂ ਮਿਲੀ ਕੁੱਝ ਰਾਹਤ

ਮੌਸਮ ਵਿਭਾਗ ਦਾ Alert: 21 ਤੇ 22 ਜਨਵਰੀ ਨੂੰ ਤੇਜ਼ ਹਵਾਵਾਂ ਦੇ ਹਮਲੇ ਲਈ ਪੰਜਾਬ-ਹਰਿਆਣਾ ਵਾਸੀ ਰਹਿਣ ਤਿਆਰ

ਮੌਸਮ ਵਿਭਾਗ ਦਾ Alert: 21 ਤੇ 22 ਜਨਵਰੀ ਨੂੰ ਤੇਜ਼ ਹਵਾਵਾਂ ਦੇ ਹਮਲੇ ਲਈ ਪੰਜਾਬ-ਹਰਿਆਣਾ ਵਾਸੀ ਰਹਿਣ ਤਿਆਰ

ਮੌਸਮ ਵਿਭਾਗ ਦੇ ਮੁਤਾਬਕ 2-3 ਦਿਨ ਕੜਾਕੇ ਦੀ ਧੁੱਪ ਨਿਕਲਣ ਕਰਕੇ ਠੰਢ ਤੋਂ ਥੋੜ੍ਹੀ ਰਾਹਤ ਮਿਲੀ ਹੈ।ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੱਧ ਤੋਂ ਵੱਧ ਤਾਪਮਾਨ 22.6 ਡਿਗਰੀ ਸੈਲਸੀਅਸ (ਬਠਿੰਡਾ) ਦਰਜ ਕੀਤਾ ਗਿਆ ਹੈ। ਜਦਕਿ ਘੱਟੋ ਘੱਟ ਤਾਪਮਾਨ ਆਦਮਪੁਰ ਵਿੱਚ 02.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣੈ ਕਿ ਸੂਬੇ ਦੇ ਬਠਿੰਡਾ, ਆਦਮਪੁਰ ਤੇ ਫ਼ਰੀਦਕੋਟ ‘ਚ ਸੀਤ ਲਹਿਰ ਚਲਣ ਕਰਕੇ ਠੰਢ ਜ਼ਿਆਦਾ ਮਹਿਸੂਸ ਹੋ ਰਹੀ ਹੈ।

ਹੋਰ ਪੜ੍ਹੋ ...
 • Share this:

  ਉੱਤਰ ਭਾਰਤ ਵਿੱਚ ਹਰ ਰੋਜ਼ ਠੰਢ ਆਪਣਾ ਜ਼ੋਰ ਵਧਾ ਰਹੀ ਹੈ। ਖ਼ਾਸ ਕਰਕੇ ਪੰਜਾਬ, ਹਰਿਆਣਾ, ਦਿੱਲੀ ਤੇ ਰਾਜਸਥਾਨ ‘ਚ ਠੰਢ ਨਾਲ ਹਾਲ ਬੇਹਾਲ ਹੈ। ਦਿੱਲੀ ਵਿੱਚ ਤਾਂ ਸਰਦੀ ਦਾ ਕਈ ਸਾਲਾਂ ਦਾ ਰਿਕਾਰਡ ਟੁੱਟਿਆ ਹੈ।ਇਸ ਦੇ ਨਾਲ ਸੀਤ ਲਹਿਰ ਨੇ ਵੀ ਖ਼ੂਬ ਕਹਿਰ ਢਾਹ ਰਹੀ ਹੈ। ਦਰਅਸਲ, ਪਹਾੜਾਂ ‘ਤੇ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਸ਼ਿਮਲਾ ਵਿੱਚ ਘੱਟੋ-ਘੱਟ ਤਾਪਮਾਨ ਮਾਈਨਸ 1 (-1 ਡਿਗਰੀ ਸੈਲਸੀਅਸ) ‘ਤੇ ਪਹੁੰਚ ਗਿਆ ਹੈ। ਤਾਂ ਜ਼ਾਹਰ ਹੈ ਕਿ ਮੈਦਾਨੀ ਇਲਾਕਿਆਂ ਵਿੱਚ ਖ਼ਾਸ ਕਰਕੇ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ, ਰਾਜਸਥਾ, ਪੱਛਮੀ ਉੱਤਰ ਪ੍ਰਦੇਸ਼) ਠੰਢ ਦਾ ਜ਼ੋਰ ਵਧਿਆ ਹੈ।

  ਮੌਸਮ ਵਿਭਾਗ ਦੇ ਮੁਤਾਬਕ 2-3 ਦਿਨ ਕੜਾਕੇ ਦੀ ਧੁੱਪ ਨਿਕਲਣ ਕਰਕੇ ਠੰਢ ਤੋਂ ਥੋੜ੍ਹੀ ਰਾਹਤ ਮਿਲੀ ਹੈ।ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੱਧ ਤੋਂ ਵੱਧ ਤਾਪਮਾਨ 22.6 ਡਿਗਰੀ ਸੈਲਸੀਅਸ (ਬਠਿੰਡਾ) ਦਰਜ ਕੀਤਾ ਗਿਆ ਹੈ। ਜਦਕਿ ਘੱਟੋ ਘੱਟ ਤਾਪਮਾਨ ਆਦਮਪੁਰ ਵਿੱਚ 02.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣੈ ਕਿ ਸੂਬੇ ਦੇ ਬਠਿੰਡਾ, ਆਦਮਪੁਰ ਤੇ ਫ਼ਰੀਦਕੋਟ ‘ਚ ਸੀਤ ਲਹਿਰ ਚਲਣ ਕਰਕੇ ਠੰਢ ਜ਼ਿਆਦਾ ਮਹਿਸੂਸ ਹੋ ਰਹੀ ਹੈ।

  ਹਰਿਆਣਾ ਦੀ ਗੱਲ ਕੀਤੀ ਜਾਏ ਤਾਂ ਇੱਥੇ ਵੱਧ ਤੋਂ ਵੱਧ ਤਾਪਮਾਨ ਨਾਰਨੌਲ ‘ਚ 25.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਘੱਟ ਤੋਂ ਘੱਟ ਤਾਪਮਾਨ 03.0 ਡਿਗਰੀ ਸੈਲਸੀਅਸ (ਹਿਸਾਰ) ‘ਚ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਮੁਤਾਬਕ ਹਿਸਾਰ ਵਿੱਚ ਸੀਤ ਲਹਿਰ ਨੇ ਪੂਰਾ ਕਹਿਰ ਢਾਇਆ ਹੋਇਆ ਹੈ।

  ਆਦਮਪੁਰ ‘ਚ 02.2 ਡਿਗਰੀ ਪਾਰਾ

  ਬੁੱਧਵਾਰ ਸਵੇਰ ਆਦਮਪੁਰ 02.2 ਡਿਗਰੀ ਨਾਲ ਸੂਬੇ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ। ਰਾਜਧਾਨੀ ਚੰਡੀਗੜ੍ਹ ਵਿੱਚ ਘੱਟ ਤੋਂ ਘੱਟ ਪਾਰਾ 5.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਦੂਜੇ ਪਾਸੇ ਫ਼ਰੀਦਕੋਟ ਤੇ ਬਠਿੰਡਾ ਵਰਗੇ ਸ਼ਹਿਰ ਵੀ ਸੀਤ ਲਹਿਰ ਦਾ ਸਾਹਮਣਾ ਕਰ ਰਹੇ ਹਨ। ਦੇਖੋ ਆਪਣੇ ਸ਼ਹਿਰ ਦਾ ਤਾਪਮਾਨ:

  ਹਰਿਆਣਾ ਦਾ ਹਿਸਾਰ ਸਭ ਤੋਂ ਠੰਢਾ ਸ਼ਹਿਰ

  ਗੱਲ ਹਰਿਆਣਾ ਦੀ ਕੀਤੀ ਜਾਏ ਤਾਂ ਇੱਥੇ ਹਿਸਾਰ ਸਭ ਤੋਂ ਠੰਢਾ ਸ਼ਹਿਰ ਰਿਕਾਰਡ ਕੀਤਾ ਜਾ ਰਿਹਾ ਹੈ। ਬੁੱਧਵਾਰ ਨੂੰ ਸ਼ਹਿਰ ਵਿੱਚ 03.0 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਦੇਖੋ ਆਪਣੇ ਸ਼ਹਿਰ ਦਾ ਤਾਪਮਾਨ:

  ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਹਰਿਆਣਾ ਦੇ ਕੁੱਝ ਇਲਾਕਿਆਂ ਵਿੱਚ ਸੰਘਣੀ ਧੁੰਦ ਪਵੇਗੀ।ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਜਤਾਈ ਹੈ।

  Published by:Amelia Punjabi
  First published:

  Tags: Amritsar, Bathinda, Chandigarh, Faridkot, Haryana, Himachal, Jalandhar, Punjab, Shimla, Weather