Home /News /punjab /

Daily Weather Report: ਪੱਛਮੀ ਹਿੱਸਿਆਂ ‘ਚ ਘਟਿਆ ਚੱਕਰਵਾਤੀ ਤੂਫ਼ਾਨ ਦਾ ਦਬਾਅ, ਕੁੱਝ ਦਿਨ ਪੈਂਦੀ ਰਹੇਗੀ ਸੁੱਕੀ ਠੰਢ

Daily Weather Report: ਪੱਛਮੀ ਹਿੱਸਿਆਂ ‘ਚ ਘਟਿਆ ਚੱਕਰਵਾਤੀ ਤੂਫ਼ਾਨ ਦਾ ਦਬਾਅ, ਕੁੱਝ ਦਿਨ ਪੈਂਦੀ ਰਹੇਗੀ ਸੁੱਕੀ ਠੰਢ

Daily Weather Report: ਪੰਜਾਬ ‘ਚ ਧੁੱਪ ਨਿਕਲਣ ਕਾਰਨ ਠੰਢ ਤੋਂ ਰਾਹਤ, ਪਟਿਆਲਾ ਰਿਹਾ ਸਭ ਤੋਂ ਗਰਮ ਸ਼ਹਿਰ

Daily Weather Report: ਪੰਜਾਬ ‘ਚ ਧੁੱਪ ਨਿਕਲਣ ਕਾਰਨ ਠੰਢ ਤੋਂ ਰਾਹਤ, ਪਟਿਆਲਾ ਰਿਹਾ ਸਭ ਤੋਂ ਗਰਮ ਸ਼ਹਿਰ

ਆਦਮਪੁਰ ‘ਚ ਅੱਜ ਸਵੇਰੇ 7.8 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਉੱਧਰ ਰੋਪੜ ਤੇ ਫ਼ਰੀਦਕੋਟ ਵਿੱਚ ਪਾਰਾ 7.2 ਡਿਗਰੀ ਦਰਜ ਕੀਤਾ ਗਿਆ। ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਤਾਪਮਾਨ 8-9 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ।

  • Share this:

ਉੱਤਰ ਭਾਰਤ ਵਿੱਚ ਮੌਸਮ ਹਰ ਦਿਨ ਠੰਢਾ ਹੁੰਦਾ ਜਾ ਰਿਹਾ ਹੈ। ਠੰਢੀਆਂ ਹਵਾਵਾਂ ਚੱਲਣ ਕਰਕੇ ਦਿਨ ਤੇ ਰਾਤ ਦਾ ਪਾਰਾ 2-3 ਡਿਗਰੀ ਹੋਰ ਹੇਠਾਂ ਆ ਗਿਆ ਹੈ। ਹੁਣ ਦਿਨ ਦੇ ਸਮੇਂ ਵੱਧ ਤੋਂ ਵੱਧ ਔਸਤਨ ਤਾਪਮਾਨ 27 ਡਿਗਰੀ ਦੇ ਕਰੀਬ ਪਹੁੰਚ ਗਿਆ ਹੈ, ਜਦਕਿ ਘੱਟੋ ਘੱਟ ਪਾਰਾ 7 ਡਿਗਰੀ ‘ਤੇ ਖਿਸਕ ਗਿਆ ਹੈ।

ਕੇਂਦਰੀ ਪਾਕਿਸਤਾਨ ਤੇ ਇਸ ਦੇ ਨੇੜਲੇ ਇਲਾਕਿਆਂ ‘ਚ ਜੋ ਚੱਕਰਵਾਤੀ ਦਬਾਅ ਬਣ ਰਿਹਾ ਸੀ, ਉਸ ਦਾ ਪ੍ਰਭਾਵ ਹੁਣ ਕੁੱਝ ਘੱਟ ਹੁੰਦਾ ਨਜ਼ਰ ਆ ਰਿਹਾ ਹੈ। ਪਰ ਮੌਸਮ ਵਿਭਾਗ ਨੇ ਇਸ ਤੇ ਕੁੱਝ ਵੀ ਸਾਫ਼ ਜਾਣਕਾਰੀ ਨਹੀਂ ਦਿੱਤੀ, ਪਰ ਇਸ ਤੋਂ ਇੱਕ ਗੱਲ ਸਾਫ਼ ਹੈ ਕਿ ਅਗਲੇ ਕੁੱਝ ਹੋਰ ਦਿਨ ਸੂਬੇ ਵਿੱਚ ਸੁੱਕੀ ਠੰਢ ਹੀ ਪੈਂਦੀ ਰਹੇਗੀ। ਇਸ ਦੇ ਨਾਲ ਹੀ ਚੱਕਰਵਾਤੀ ਤੂਫ਼ਾਨ ਦਾ ਦਬਾਅ ਸਮੁੰਦਰੀ ਤਲ ਦੀ ਉਚਾਈ ਤੋਂ 1.5 ਕਿਲੋਮੀਟਰ ਦੀ ਉਚਾਈ 'ਤੇ ਬਣ ਰਿਹਾ ਹੈ, ਉਸ ਬਾਰੇ ਹਾਲੇ ਕੁਝ ਵੀ ਵਰਨਣਯੋਗ ਨਹੀਂ ਹੈ

ਮੌਸਮ ਵਿਭਾਗ ਦੀ ਰਿਪੋਰਟ ਦੇ ਮੁਤਾਬਕ ਇੱਥੇ ਪੰਜਾਬ ‘ਚ ਆਦਮਪੁਰ ਸਭ ਤੋਂ ਠੰਢਾ ਇਲਾਕਾ ਦੱਸਿਆ ਜਾ ਰਿਹਾ ਹੈ। ਆਦਮਪੁਰ ‘ਚ ਅੱਜ ਸਵੇਰੇ 7.8 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਉੱਧਰ ਰੋਪੜ ਤੇ ਫ਼ਰੀਦਕੋਟ ਵਿੱਚ ਪਾਰਾ 7.2 ਡਿਗਰੀ ਦਰਜ ਕੀਤਾ ਗਿਆ। ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਤਾਪਮਾਨ 8-9 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਸੂਬੇ ਦੇ ਕਈ ਇਲਾਕੇ ਜਿਵੇਂ ਰੋਪੜ, ਲੁਧਿਆਣਾ, ਅੰਮ੍ਰਿਤਸਰ ਜਲੰਧਰ, ਆਦਮਪੁਰ ਵਰਗੇ ਸ਼ਹਿਰਾਂ ‘ਚ ਹਲਕੀ ਧੁੰਦ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਦੱਸਿਆ ਕਿ ਸੂਬੇ ‘ਚ ਅਗਲੇ ਹਫ਼ਤੇ ਤੱਕ ਮੀਂਹ ਪੈਣ ਦੇ ਕੋਈ ਆਸਾਰ ਨਹੀਂ ਹਨ।

ਦੂਜੇ ਪਾਸੇ ਗੁਆਂਢੀ ਸੂਬਾ ਹਰਿਆਣਾ ਪੰਜਾਬ ਨਾਲੋਂ ਥੋੜ੍ਹਾ ਗਰਮ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 29.8 ਡਿਗਰੀ (ਨਾਰਨੌਲ), ਜਦਕਿ ਘੱਟੋ ਘੱਟ ਤਾਪਮਾਨ 8.2 ਡਿਗਰੀ (ਹਿਸਾਰ) ਦਰਜ ਕੀਤਾ ਗਿਆ। ਇੱਥੇ ਸਭ ਤੋਂ ਜ਼ਿਆਦਾ ਠੰਢ ਪੰਚਕੁਲਾ, ਹਿਸਾਰ, ਅੰਬਾਲਾ ਤੇ ਫ਼ਤਿਹਾਬਾਦ ‘ਚ ਮਹਿਸੂਸ ਕੀਤੀ ਗਈ। ਅੱਜ ਸਵੇਰੇ ਪੰਚਕੁਲਾ ਤੇ ਹਿਸਾਰ ‘ਚ ਤਾਪਮਾਨ 8.2 ਡਿਗਰੀ ਰਿਕਾਰਡ ਕੀਤਾ ਗਿਆ। ਇਸ ਦੇ ਨਾਲ ਹੀ ਅੰਬਾਲਾ ਤੇ ਫ਼ਤਿਹਾਬਾਦ ‘ਚ 8.2 ਤੇ 8.4 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਮੰਨੀ ਜਾਏ ਤਾਂ ਹਰਿਆਣਾ ‘ਚ ਅਗਲੇ 5-6 ਦਿਨ ਸੁੱਕੀ ਠੰਢ ਦਾ ਸਾਹਮਣਾ ਹੀ ਕਰਨਾ ਪਵੇਗਾ।

ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣੈ ਕਿ ਪੱਛਮੀ ਇਲਾਕਿਆਂ ‘ਚ ਹਾਲੇ ਠੰਡੀਆਂ ਹਵਾਵਾਂ ਦਾ ਜ਼ੋਰ ਨਹੀਂ ਵਧਿਆ ਹੈ। ਪਹਾੜਾਂ ‘ਤੇ ਹਲਕੀ ਬਰਫ਼ਬਾਰੀ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਪਹਾੜਾਂ ‘ਤੇ ਬਰਫ਼ਬਾਰੀ ਹੋਣ ਨਾਲ ਮੈਦਾਨੀ ਇਲਾਕਿਆਂ ‘ਤੇ ਠੰਢ ਹੋਰ ਵਧੇਗੀ। ਪਹਾੜਾਂ ‘ਤੇ ਬਰਫ਼ਬਾਰੀ ਹੋਣ ਨਾਲ ਹੀ ਮੈਦਾਨੀ ਇਲਾਕਿਆਂ ‘ਚ ਸੁੱਕੀ ਠੰਢ ਤੋਂ ਰਾਹਤ ਮਿਲ ਸਕਦੀ ਹੈ।

Published by:Amelia Punjabi
First published:

Tags: Ambala, Faridkot, Haryana, Jalandhar, Ludhiana, Panchkula, Punjab, Rain, Ropar, Snowfall, Weather, Winters