• Home
  • »
  • News
  • »
  • punjab
  • »
  • DAILY WEATHER REPORT SUN TAKES DOWN COLD WAVES IN PUNJAB PATIALA RECORDED HIGHEST 29 6 MAX TEMPRATURE AP

Daily Weather Report: ਪੰਜਾਬ ‘ਚ ਧੁੱਪ ਨਿਕਲਣ ਕਾਰਨ ਠੰਢ ਤੋਂ ਰਾਹਤ, ਪਟਿਆਲਾ ਰਿਹਾ ਸਭ ਤੋਂ ਗਰਮ ਸ਼ਹਿਰ

ਉੱਤਰ ਭਾਰਤ ਵਿੱਚ ਮੌਸਮ ‘ਚ ਉਤਾਰ ਚੜ੍ਹਾਅ ਜਾਰੀ ਹੈ। ਇੱਕ ਪਾਸੇ ਜਿੱਥੇ ਸ਼ੁੱਕਰਵਾਰ ਯਾਨਿ 3 ਦਸੰਬਰ ਨੂੰ ਪੰਜਾਬ ‘ਚ ਕਈ ਥਾਵਾਂ ‘ਤੇ ਹਲਕੀ ਬੂੰਦਾ ਬਾਂਦੀ ਹੋਈ, ਨਾਲ ਹੀ ਧੁੰਦ ਨੇ ਕਾਫ਼ੀ ਪਰੇਸ਼ਾਨ ਕੀਤਾ। ਪਰ ਸ਼ਨੀਵਾਰ ਯਾਨਿ 4 ਦਸੰਬਰ ਨੂੰ ਧੁੱਪ ਨਿਕਲਣ ਕਾਰਨ ਠੰਢ ਤੋਂ ਕਾਫ਼ੀ ਰਾਹਤ ਮਿਲੀ।

Daily Weather Report: ਪੰਜਾਬ ‘ਚ ਧੁੱਪ ਨਿਕਲਣ ਕਾਰਨ ਠੰਢ ਤੋਂ ਰਾਹਤ, ਪਟਿਆਲਾ ਰਿਹਾ ਸਭ ਤੋਂ ਗਰਮ ਸ਼ਹਿਰ

  • Share this:
ਉੱਤਰ ਭਾਰਤ ਵਿੱਚ ਮੌਸਮ ‘ਚ ਉਤਾਰ ਚੜ੍ਹਾਅ ਜਾਰੀ ਹੈ। ਇੱਕ ਪਾਸੇ ਜਿੱਥੇ ਸ਼ੁੱਕਰਵਾਰ ਯਾਨਿ 3 ਦਸੰਬਰ ਨੂੰ ਪੰਜਾਬ ‘ਚ ਕਈ ਥਾਵਾਂ ‘ਤੇ ਹਲਕੀ ਬੂੰਦਾ ਬਾਂਦੀ ਹੋਈ, ਨਾਲ ਹੀ ਧੁੰਦ ਨੇ ਕਾਫ਼ੀ ਪਰੇਸ਼ਾਨ ਕੀਤਾ। ਪਰ ਸ਼ਨੀਵਾਰ ਯਾਨਿ 4 ਦਸੰਬਰ ਨੂੰ ਧੁੱਪ ਨਿਕਲਣ ਕਾਰਨ ਠੰਢ ਤੋਂ ਕਾਫ਼ੀ ਰਾਹਤ ਮਿਲੀ।

ਜਿਵੇਂ ਕਿ ਮੌਸਮ ਵਿਭਾਗ ਨੇ ਭਵਿੱਖਵਾਣੀ ਕੀਤੀ ਸੀ ਕਿ 1 ਦਸੰਬਰ ਤੋਂ ਪਹਾੜਾਂ ‘ਤੇ ਬਰਫ਼ਬਾਰੀ ਹੋਵੇਗੀ, ਜਿਸ ਕਾਰਨ ਮੈਦਾਨੀ ਇਲਾਕਿਆਂ ‘ਚ ਠੰਢ ਵਧੇਗੀ।ਹਾਲਾਂਕਿ ਪਹਾੜਾਂ ‘ਤੇ ਹੋ ਰਹੀ ਬਰਫ਼ਬਾਰੀ ਹੋ ਰਹੀ ਹੈ। ਹਾਲਾਂਕਿ ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਇਲਾਕਿਆਂ ‘ਤੇ ਬਰਫ਼ਬਾਰੀ ਹੋ ਰਹੀ ਹੈ, ਪਰ ਸ਼ਿਮਲਾ ਵਿੱਚ ਹਾਲੇ ਤੱਕ ਬਰਫ਼ਬਾਰੀ ਨਹੀਂ ਹੋਈ ਹੈ। ਪਰ ਮੌਸਮ ਵਿਭਾਗ ਦਾ ਕਹਿਣੈ ਕਿ 4 ਦਸੰਬਰ ਨੂੰ ਹਿਮਾਚਲ ਦੇ ਕਈ ਇਲਾਕਿਆਂ ਵਿੱਚ ਬਰਫ਼ਬਾਰੀ ਹੋ ਸਕਦੀ ਹੈ।

ਪੱਛਮੀ ਗੜਬੜੀ ਕਾਰਣ ਇਸ ਵੇਲੇ ਸਮੁੰਦਰੀ ਸਤ੍ਹਾ ਤੋਂ 5.8 ਕਿਲੋਮੀਟਰ ਦੀ ਉਚਾਈ ਉੱਤੇ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ, ਜਿਸ ਦੇ ਚੱਲਦੇ ਪਹਾੜਾਂ ‘ਤੇ ਬਰਫ਼ਬਾਰੀ ਹੋ ਰਹੀ ਹੈ। ਹਾਲੇ ਉੱਚੇ ਪਹਾੜੀ ਇਲਾਕਿਆਂ ਵਿੱਚ ਹੀ ਬਰਫ਼ਬਾਰੀ ਹੋਣ ਲੱਗੀ ਹੈ। ਕਿਉਂਕਿ ਪੱਛਮੀ ਹਵਾਵਾਂ ਦਾ ਦਬਾਅ ਇਸ ਸਮੇਂ ਇਨ੍ਹਾਂ ਜ਼ਿਆਦਾ ਨਹੀਂ ਹੈ ਕਿ ਨਿਚਲੇ ਹਿੱਸਿਆਂ ਵਿੱਚ ਬਰਫ਼ਬਾਰੀ ਹੋਵੇ। ਇਸ ਸਮੇਂ ਲਾਹੌਲ ਸਪੀਤੀ ਦੀਆਂ ਸੜਕਾਂ ਬਰਫ਼ੀਲੀ ਚਾਦਰ ਨੇ ਢਕੀਆਂ ਹੋਈਆਂ ਹਨ। ਹਾਲੇ ਪੱਛਮੀ ਇਲਾਕਿਆਂ ‘ਚ ਸਮੁੰਦਰ ਤਲ ਦੇ ਉੱਪਰ ਹਵਾ ਦਾ ਦਬਾਅ ਜ਼ਿਆਦਾ ਨਹੀਂ ਬਣਿਆ, ਜਿਸ ਕਾਰਨ ਹਾਲੇ ਠੰਡ ਨੇ ਜ਼ਿਆਦਾ ਜ਼ੋਰ ਨਹੀਂ ਦਿਖਾਇਆ ਹੈ।

ਇਸ ਦੇ ਨਾਲ ਹੀ ਮੌਸਮ ਵਿਭਾਗ ਦਾ ਕਹਿਣੈ ਕਿ ਪੱਛਮੀ ਗੜਬੜੀ ਹਿਮਾਲਯ ਦੀ ਚੋਟੀ ਦੇ ਪੱਛਮੀ ਹਿੱਸੇ ‘ਚ ਵੀ ਦਬਾਅ ਬਣਾਏਗੀ। ਜਿਸ ਕਾਰਨ ਹਿਮਾਲਯ ਦੀ ਚੋਟੀ ‘ਤੇ 8-9 ਦਸੰਬਰ ਨੂੰ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਜਿਸ ਤੋਂ ਬਾਅਦ ਮੈਦਾਨੀ ਇਲਾਕਿਆਂ, ਖ਼ਾਸ ਕਰਕੇ ਉੱਤਰ ਭਾਰਤ ‘ਤੇ ਠੰਢ ਦਾ ਜ਼ੋਰ ਵਧ ਸਕਦਾ ਹੈ।

ਗੱਲ ਪੰਜਾਬ ਦੀ ਕਰੀਏ ਤਾਂ ਇੱਥੇ ਪਹਿਲੀ ਦਸੰਬਰ ਤੋਂ ਹੀ ਠੰਢ ਨੇ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਸੀ, ਪਰ ਸ਼ਨੀਵਾਰ ਦੀ ਸਵੇਰ ਧੁੱਪ ਨਿਕਲਣ ਕਰਕੇ ਠੰਢ ਤੋਂ ਕਾਫ਼ੀ ਰਾਹਤ ਮਿਲੀ। ਧੁੱਪ ਨਿਕਲਣ ਕਾਰਨ ਸੂਬੇ ‘ਚ ਵੱਧ ਤੋਂ ਵੱਧ ਤਾਪਮਾਨ ਵਿੱਚ ਥੋੜ੍ਹਾ ਵਾਧਾ ਦਰਜ ਕੀਤਾ ਗਿਆ। ਤਾਪਮਾਨ ਦੀ ਗੱਲ ਕੀਤੀ ਜਾਏ ਤਾਂ ਸਭ ਤੋਂ ਵੱਧ ਤਾਪਮਾਨ ਪਟਿਆਲਾ (29.6 ਡਿਗਰੀ ਸੈਲਸੀਅਸ) ‘ਚ ਰਿਕਾਰਡ ਕੀਤਾ ਗਿਆ। ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕੀਤੀ ਜਾਏ ਤਾਂ ਸੋਨੀਪਤ ਦੇ ਜਗਦੀਸ਼ਪੁਰ ‘ਚ ਸਭ ਤੋਂ ਜ਼ਿਆਦਾ 28.3 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ।
Published by:Amelia Punjabi
First published: