Home /News /punjab /

ਕਿਸਾਨਾਂ ਦੇ ਸਮਰਥਨ 'ਚ ਆਈ ਦੋਧੀ ਡੇਅਰੀ ਯੂਨੀਅਨ, 'ਪੰਜਾਬ ਬੰਦ' 'ਚ ਹੋਵੇਗੀ ਸ਼ਾਮਲ

ਕਿਸਾਨਾਂ ਦੇ ਸਮਰਥਨ 'ਚ ਆਈ ਦੋਧੀ ਡੇਅਰੀ ਯੂਨੀਅਨ, 'ਪੰਜਾਬ ਬੰਦ' 'ਚ ਹੋਵੇਗੀ ਸ਼ਾਮਲ

ਕਿਸਾਨਾਂ ਦੇ ਸਮਰਥਨ 'ਚ ਆਈ ਦੋਧੀ ਡੇਅਰੀ ਯੂਨੀਅਨ, 'ਪੰਜਾਬ ਬੰਦ' 'ਚ ਹੋਵੇਗੀ ਸ਼ਾਮਲ

ਕਿਸਾਨਾਂ ਦੇ ਸਮਰਥਨ 'ਚ ਆਈ ਦੋਧੀ ਡੇਅਰੀ ਯੂਨੀਅਨ, 'ਪੰਜਾਬ ਬੰਦ' 'ਚ ਹੋਵੇਗੀ ਸ਼ਾਮਲ

ਦੋਧੀ ਡੇਅਰੀ ਯੂਨੀਅਨ, ਪੰਜਾਬ ਨੇ ਦੇਸ਼ ਦੇ 31 ਕਿਸਾਨ ਯੂਨੀਅਨਾਂ ਵੱਲੋਂ ਕੇਂਦਰ ਦੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਯੂਨੀਅਨ ਦੀ ਹਮਾਇਤ ਜ਼ਾਹਰ ਕਰਦਿਆਂ ਕਿਹਾ ਕਿ 25 ਸਤੰਬਰ ਨੂੰ ਹੋਏ ਬੰਦ ਵਿੱਚ ਦੋਧੀ ਡੇਅਰੀ ਯੂਨੀਅਨ ਦੇ ਆਗੂ ਵੀ ਸ਼ਾਮਿਲ ਹੋਣਗੇ।

 • Share this:
  ਚੰਡੀਗੜ੍ਹ : ਪੰਜਾਬ ਭਰ ਖੇਤੀ ਬਿੱਲਾਂ ਦਾ ਵਿਰੋਧ ਪੂਰੇ ਜੋਰਾਂ ਉਤੇ ਚੱਲ ਰਿਹਾ ਹੈ। ਇਸ ਦੌਰਾਨ ਕਿਸਾਨਾਂ ਦੇ ਨਾਲ ਬਹੁਤ ਸਾਰੀਆ ਜਥੇਬੰਦੀਆ ਸਮਰਥਨ ਦੇ ਰਹੀਆ ਹਨ। ਉਥੇ ਹੀ ਦੋਧੀ ਡੇਅਰੀ ਯੂਨੀਅਨ ਪੰਜਾਬ ਨੇ ਕੇਂਦਰ ਸਰਕਾਰ ਦੇ ਕਾਲੇ ਬਿੱਲਾਂ ਦਾ ਵਿਰੋਧ ਕਰਦੇ ਪੰਜਾਬ ਬੰਦ ਦੌਰਾਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਦੋਧੀ ਡੇਅਰੀ ਯੂਨੀਅਨ, ਪੰਜਾਬ ਨੇ ਦੇਸ਼ ਦੇ 31 ਕਿਸਾਨ ਯੂਨੀਅਨਾਂ ਵੱਲੋਂ ਕੇਂਦਰ ਦੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਬੰਦ ਦੇ ਸੱਦੇ ਦੇ ਮੱਦੇਨਜ਼ਰ ਯੂਨੀਅਨ ਦੀ ਹਮਾਇਤ ਜ਼ਾਹਰ ਕਰਦਿਆਂ ਕਿਹਾ ਕਿ 25 ਸਤੰਬਰ ਨੂੰ ਹੋਏ ਬੰਦ ਵਿੱਚ ਦੋਧੀ ਡੇਅਰੀ ਯੂਨੀਅਨ ਦੇ ਆਗੂ ਵੀ ਸ਼ਾਮਿਲ ਹੋਣਗੇ। ਯੂਨੀਅਨ ਦੇ ਆਗੂ ਹਰਜਿੰਦਰ ਜੀਤ ਸਿੰਘ ਨੇ ਕਿਹਾ ਕਿ 25 ਸਤੰਬਰ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਦੋਧੀ ਡੇਅਰੀ ਯੂਨੀਅਨ ਪੰਜਾਬ ਵੱਲੋਂ ਵੀ ਸਾਰੇ ਸ਼ਹਿਰਾਂ ਵਿਚ ਕਿਸਾਨ ਭਰਾਵਾ ਨੂੰ ਸਮਰਥਨ ਕਰਾਂਗੇ। ਉਥੇ ਹੀ ਫਗਵਾੜਾ ਦੇ ਦੋਧੀ ਡੇਅਰੀ ਯੂਨੀਅਨ ਦੇ ਵੱਲੋ ਵੀ ਕਿਸਾਨਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।  ਦੋਧੀ ਡੇਅਰੀ ਯੂਨੀਅਨ ਪੰਜਾਬ ਦੇ ਨੁਮਾਇੰਦਿਆਂ ਹਰਜਿੰਦਰ ਜੀਤ ਸਿੰਘ ਪਟਿਆਲਾ, ਚੰਦਨ ਯਾਦਵ, ਕੁਲਵਿੰਦਰ ਕੁਮਾਰ ਨੇ ਦੋਧੀ ਡੇਅਰੀ ਯੂਨੀਅਨ ਦੇ ਚੇਅਰਮੈਨ ਸੁੱਚਾ ਰਾਮ, ਚੇਅਰਮੈਨ ਰਣਜੀਤ ਮੱਲ੍ਹਣ ਅਤੇ ਕੈਸ਼ੀਅਰ ਸੁਨੀਲ ਬੇਦੀ ਨਾਲ ਮੁਲਾਕਾਤ ਕਰਕੇ ਕਿਸਾਨਾਂ ਦੇ ਬੰਦ ਨੂੰ ਸਮਰਥਨ ਦੇਣ ਦੀ ਗੱਲ ਕੀਤੀ। ਯੂਨੀਅਨ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦਾ ਵਿਰੋਧ ਬਿੱਲ ਪਾਸ ਕਰ ਦਿੱਤਾ ਹੈ ਅਤੇ ਸਰਮਾਏਦਾਰਾਂ ਨਾਲ ਖੇਡਿਆ ਹੈ। ਇਸ ਦੇ ਜ਼ਰੀਏ ਸਰਕਾਰ ਨੇ ਸਾਰੇ ਕਾਰਪੋਰੇਟ ਵੱਡੀਆਂ ਕਾਰਪੋਰੇਸ਼ਨਾਂ ਦੇ ਹੱਥਾਂ ਵਿਚ ਦੇਣ ਦਾ ਪ੍ਰੋਗਰਾਮ ਬਣਾਇਆ ਹੈ, ਜਿਸ ਤੋਂ ਬਾਅਦ ਖੇਤੀ ਦਾ ਸਾਰਾ ਕਾਰੋਬਾਰ ਪ੍ਰੇਸ਼ਾਨ ਹੋ ਜਾਵੇਗਾ ਅਤੇ ਸਹਿਯੋਗੀ ਕਾਰੋਬਾਰ ਵੀ ਤਬਾਹੀ ਦੇ ਟੋਏ ਵਿਚ ਪੈ ਜਾਣਗੇ।
  Published by:Sukhwinder Singh
  First published:

  Tags: Agriculture, Protest, Punjab farmers

  ਅਗਲੀ ਖਬਰ