ਦਲ ਖ਼ਾਲਸਾ ਦੀ ਜਥੇਦਾਰ ਨੂੰ ਰਾਮ ਮੰਦਿਰ ਉਤੇ ਚਿੱਠੀ...

ਦਲ ਖ਼ਾਲਸਾ ਦੀ ਜਥੇਦਾਰ ਨੂੰ ਰਾਮ ਮੰਦਿਰ ਉਤੇ ਚਿੱਠੀ... (ਪੁਰਾਣੀ ਫੋਟੋ)

 • Share this:
  YADWINDER SINGH

  ਅੰਮ੍ਰਿਤਸਰ: ਦਲ ਖਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ  ਸ੍ਰੀ ਅਕਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਖਤ ਲਿਖ ਕੇ ਕਿਹਾ ਹੈ ਕਿ ਅਯੋਧਿਆ ਵਿਖੇ ਪੰਜ ਅਗਸਤ ਨੂੰ ਰਾਮ ਮੰਦਿਰ ਦੇ ਨਿਰਮਾਣ ਲਈ ਰੱਖੇ ਗਏ ਸਮਾਰੋਹ ਵਿੱਚ ਸਿੱਖਾਂ ਦੀਆਂ ਧਾਰਮਿਕ ਅਤੇ ਕੌਮੀ ਸੰਸਥਾਵਾਂ ਦੀ ਲੀਡਰਸ਼ਿਪ ਨੂੰ ਸ਼ਾਮਿਲ ਹੋਣ ਤੋਂ ਵਰਜਿਆ ਜਾਵੇ।

  ਉਹਨਾਂ ਕਿਹਾ ਕਿ ਸਾਡੀ ਜਾਣਕਾਰੀ ਅਨੁਸਾਰ ਸਮਾਰੋਹ ਦੇ ਪ੍ਰਬੰਧਕ ਸਿੱਖਾਂ ਦੇ ਪੰਜ ਤਖਤਾਂ ਦੇ ਜਥੇਦਾਰਾਂ ਨੂੰ 'ਮਹਿਮਾਨ' ਵਜੋ ਸੱਦਾ ਦੇਣ ਦਾ ਫੈਸਲਾ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਸਿੱਖ ਇਸ ਖ਼ਿੱਤੇ ਦਾ ਮਾਨਤਾ-ਪ੍ਰਾਪਤ ਧਰਮ ਹੈ ਅਤੇ ਸਿੱਖਾਂ ਵੱਲੋਂ ਇਕ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਲੂੰਧਰ ਕੇ ਦੂਜੇ ਧਰਮ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਣਾ ਘਾਤਕ ਹੀ ਨਹੀਂ ਗ਼ੈਰ-ਸਿਧਾਂਤਿਕ ਵੀ ਹੈ। ਸਾਡੇ ਲਈ ਦੋਨਾਂ ਧਰਮਾਂ (ਹਿੰਦੂ ਅਤੇ ਮੁਸਲਿਮ) ਨਾਲ ਰਿਸ਼ਤਾ ਬਰਾਬਰ 'ਤੇ ਰੱਖਣਾ ਅਤੇ ਨਿਭਾਉਣਾ ਹੀ ਕੌਮੀ ਹਿਤ ਵਿੱਚ ਹੈ। ਸਿੱਖ ਲਈ ਦੋਨਾਂ ਧਰਮਾਂ ਵਿਚਾਲੇ ਵਿਵਾਦ ਵਿੱਚ ਧਿਰ ਬਣਨਾ ਬੇਸਮਝੀ ਅਤੇ ਬੇਲੋੜਾ ਹੋਵੇਗਾ।

  ਟਾਂਡਾ ਨੇ ਕਿਹਾ ਕਿ ਅਸੀਂਂ ਸਭ ਜਾਣਦੇ ਹਾ ਕਿ ਰਾਮ ਮੰਦਿਰ ਦੇ ਹੱਕ ਵਿੱਚ ਅਦਾਲਤ ਦਾ ਇਕਪਾਸੜ ਫੈਸਲਾ ਰਾਜਨੀਤੀ ਤੋ ਪ੍ਰੇਰਿਤ ਸੀ। ਮੰਦਿਰ ਦਾ ਉਦਘਾਟਨੀ ਸਮਾਰੋਹ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਜਬਰੀ ਖੋਹਣ ਦੀ ਪਹਿਲੀ ਬਰਸੀ ਮੌਕੇ ਆਯੋਜਿਤ ਕਰਨਾ ਇਤਫ਼ਾਕਨ ਨਹੀਂ ਹੈ।

  ਹਿੰਦੁਤਵ ਤਾਕਤਾਂ ਅਤੇ ਦਿੱਲੀ ਦੀ ਫਾਸੀਵਾਦੀ ਸਰਕਾਰ ਵੱਲੋਂ 5 ਤਾਰੀਕ ਸੋਚ ਸਮਝ ਕੇ ਨਿਸਚਿਤ ਕੀਤੀ ਗਈ ਹੈ ਤਾਂ ਜੋ ਮੁਸਲਮਾਨ ਭਾਈਚਾਰੇ ਦੇ ਨਾਲ-ਨਾਲ ਕਸ਼ਮੀਰੀ ਅਵਾਮ ਦੇ ਜ਼ਖ਼ਮਾਂ 'ਤੇ ਵੀ ਲੂਣ ਮਲ਼ਿਆ ਜਾ ਸਕੇ। ਉਹਨਾਂ ਮੰਗ ਕੀਤੀ ਕਿ ਬਤੌਰ ਜਥੇਦਾਰ ਅਕਾਲ ਤਖਤ ਸਾਹਿਬ, ਆਪ ਜੀ ਯਕੀਨੀ ਬਣਾਉ ਕਿ ਕੋਈ ਵੀ ਸਿੱਖ, ਖ਼ਾਲਸਾ ਪੰਥ ਦੇ ਨੁਮਾਇੰਦੇ ਦੀ ਹੈਸੀਅਤ ਵਿਚ ਅਯੋਧਿਆ ਜਸ਼ਨਾਂ ਵਿਚ ਹਿੱਸਾ ਲੈਣ ਨਾ ਜਾਵੇ।
  Published by:Gurwinder Singh
  First published:
  Advertisement
  Advertisement