Home /News /punjab /

ਪਠਾਨਕੋਟ ਮੁੱਦੇ 'ਤੇ ਪੰਜਾਬ ਦੇ ਸਿਹਤ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ: ਦਲਜੀਤ ਚੀਮਾ

ਪਠਾਨਕੋਟ ਮੁੱਦੇ 'ਤੇ ਪੰਜਾਬ ਦੇ ਸਿਹਤ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ: ਦਲਜੀਤ ਚੀਮਾ

 file photo

file photo

ਉਨ੍ਹਾਂ ਕਿਹਾ ਕਿ  ਸਿਹਤ ਮੰਤਰੀ ਖੁਦ ਕਹਿ ਰਹੇ ਸਨ ਕਿ ਨਾਰਮਲ ਡਿਲੀਵਰੀ ਹੋਈ ਸੀ ਤਾਂ ਇਸ ਦਾ ਵੀ ਪ੍ਰਬੰਧ ਨਹੀਂ ਹੋਇਆ, ਇਸ ਦੀ ਸਹੀ ਜਾਂਚ ਹੋਣੀ ਚਾਹੀਦੀ ਹੈ। ਸਿਹਤ ਮੰਤਰੀ ਦਾ ਤਰਕ  ਗਲਤ ਹੈ।

 • Share this:

  ਚੰਡੀਗੜ੍ਹ- ਅਕਾਲੀ ਆਗੂ ਦਲਜੀਤ ਸਿੰਘ ਨੇ ਪਠਾਨਕੋਟ ਮੁੱਦੇ ਉਤੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦਾ ਅਸਤੀਫਾ ਮੰਗਿਆ ਹੈ। ਉਨ੍ਹਾਂ ਕਿਹਾ ਕਿ  ਸਿਹਤ ਮੰਤਰੀ ਖੁਦ ਕਹਿ ਰਹੇ ਸਨ ਕਿ ਨਾਰਮਲ ਡਿਲੀਵਰੀ ਹੋਈ ਸੀ ਤਾਂ ਇਸ ਦਾ ਵੀ ਪ੍ਰਬੰਧ ਨਹੀਂ ਹੋਇਆ, ਇਸ ਦੀ ਸਹੀ ਜਾਂਚ ਹੋਣੀ ਚਾਹੀਦੀ ਹੈ। ਸਿਹਤ ਮੰਤਰੀ ਦਾ ਤਰਕ  ਗਲਤ ਹੈ।


  ਦੱਸ ਦਈਏ ਕਿ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਫਰਸ਼ 'ਤੇ ਡਿਲੀਵਰੀ ਨੂੰ ਲੈ ਕੇ ਬੇਤੁਕਾ ਬਿਆਨ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਫਰਸ਼ 'ਤੇ ਡਿਲਿਵਰੀ ਇੱਕ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਸੀ। ਇਸ ਦੀ ਵੀਡੀਓ ਬਣਾਉਣ ਵਾਲੇ ਵਿਅਕਤੀ ਨੂੰ ਸ਼ੱਕ ਹੈ ਕਿ ਇਹ ਸਭ ਉਸ ਨੇ ਹੀ ਕੀਤਾ ਹੈ। ਸਿਹਤ ਮੰਤਰੀ ਜੌੜਾਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ ਪਰ ਇਸ ਤੋਂ ਕਿਸੇ ਸਾਜ਼ਿਸ਼ ਦੀ ਬਦਬੂ ਆ ਰਹੀ ਹੈ। ਵੀਡੀਓ ਬਣਾਉਣ ਵਾਲੇ ਨੂੰ ਕਿਵੇਂ ਪਤਾ ਲੱਗਾ ਕਿ ਹਸਪਤਾਲ 'ਚ ਔਰਤ ਦੀ ਡਿਲੀਵਰੀ ਹੋਵੇਗੀ। ਕੀ ਉਹ ਪਹਿਲਾਂ ਹੀ ਕੈਮਰੇ ਲਗਾ ਕੇ ਬੈਠਾ ਸੀ? ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿੱਚ ਜਿਸ ਵਿਅਕਤੀ ਨੇ ਇਹ ਵੀਡੀਓ ਬਣਾਈ ਹੈ, ਉਸ ਦੀ ਵੀ ਜਾਂਚ ਕੀਤੀ ਜਾਵੇਗੀ।

  ਦਲਜੀਤ ਸਿੰਘ ਚੀਮਾ ਨੇ  ਫੌਜਾ ਸਿੰਘ ਨੇ ਸਰਾਰੀ 'ਤੇ ਕਿਹਾ ਕਿ ਆਪ ਦੀ ਕਹਿਣ ਅਤੇ ਕਥਨੀ 'ਚ ਫਰਕ ਹੈ ਕਿ  ਜਿਸ ਦੇ ਖਿਲਾਫ ਕੋਈ ਸਬੂਤ ਨਹੀਂ ਸੀ lਤਾਂ ਵਿਜੇ ਸਿੰਗਲਾ ਨੇ ਉਸ ਨੂੰ ਜ਼ਬਰਦਸਤੀ ਫੜ ਕੇ ਅੰਦਰ ਕਰ ਦਿੱਤਾ। ਹੁਣ ਉਹ ਵੀ ਪਾਰਟੀ ਅਤੇ ਉਨ੍ਹਾਂ ਦੀਆਂ ਮੀਟਿੰਗਾਂ ਵਿੱਚ ਸ਼ਾਮਿਲ ਹੋ ਰਹੇ ਹਨ। ਜਿਸ ਦੇ ਖਿਲਾਫ  ਸਬੂਤ ਮਿਲੇ ਹਨ, ਉਸ ਪਾਰਟੀ 'ਤੇ ਕਾਰਵਾਈ ਨਹੀਂ ਕੀਤੀ ਜਾ ਰਹੀ।

  Published by:Ashish Sharma
  First published:

  Tags: Akali Dal, Chetan Singh Jaudamajra, Daljit Cheema, Fauja singh