ਦਰਬਾਰਾ ਸਿੰਘ ਸਿਉਣਾ ਕਤਲ ਕਾਂਡ ਦੀ ਸੁਲਝੀ ਗੁੱਥੀ, ਦੋ ਮੁਲਜ਼ਮ ਗ੍ਰਿਫ਼ਤਾਰ

Gurwinder Singh
Updated: October 11, 2018, 8:44 PM IST
ਦਰਬਾਰਾ ਸਿੰਘ ਸਿਉਣਾ ਕਤਲ ਕਾਂਡ ਦੀ ਸੁਲਝੀ ਗੁੱਥੀ, ਦੋ ਮੁਲਜ਼ਮ ਗ੍ਰਿਫ਼ਤਾਰ
Gurwinder Singh
Updated: October 11, 2018, 8:44 PM IST
ਪੰਜਾਬ ਪੁਲਿਸ ਦੇ ਸੰਸਥਾਗਤ ਕ੍ਰਾਇਮ ਕੰਟਰੋਲ ਯੂਨਿਟ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਦਰਬਾਰਾ ਸਿੰਘ ਸਿਉਣਾ ਦੇ ਸਨਸਨੀਖ਼ੇਜ਼ ਕਤਲ ਕਾਂਡ ਦੀ ਗੁੱਥੀ ਸੁਲਝਾ ਲਈ ਹੈ, ਜਿਸ ਦੀ 12-09-2008 ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਸਬੰਧੀ ਕੇਸ ਥਾਣਾ ਸਿਵਲ ਲਾਇਨਜ਼, ਪਟਿਆਲਾ ਵਿਖੇ ਦਰਜ ਕੀਤਾ ਗਿਆ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਕੁੰਵਰ ਵਿਜੈ ਪ੍ਰਤਾਪ ਸਿੰਘ, ਆਈ.ਜੀ.ਪੀ. ਇੰਟੈਲੀਜੈਂਸ ਨੇ ਦੱਸਿਆ ਕਿ ਪਿਛਲੇ ਦਸ ਸਾਲਾਂ ਤੋਂ ਪੰਜਾਬ ਪੁਲਿਸ ਦੀਆਂ ਵੱਖ-ਵੱਖ ਯੂਨਿਟਾਂ ਵੱਲੋਂ ਇਸ ਮਾਮਲੇ ਸਬੰਧੀ ਪੜਤਾਲ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਦਰਬਾਰਾ ਸਿੰਘ ਇਕ ਪੰਜਾਬੀ ਲੇਖਕ ਅਤੇ ਸ਼੍ਰੋਮਣੀ ਅਕਾਲੀ ਦਲ, ਕੌਮਾਂਤਰੀ ਦਾ ਜਨਰਲ ਸਕੱਤਰ ਸੀ। ਤਾਜ਼ਾ ਜਾਂਚ ਦੌਰਾਨ, ਓ.ਸੀ.ਸੀ.ਯੂ.ਟੀਮ ਨੂੰ ਇਹ ਪਤਾ ਲੱਗਿਆ ਕਿ ਇਸ ਕਤਲ ਦੇ ਪਿੱਛੇ ਪਰਿਵਾਰਕ ਝਗੜਾ ਸੀ। ਸਾਲ 2008 ਵਿਚ ਦਰਬਾਰਾ ਸਿੰਘ ਸਿਉਣਾ ਵੱਲੋਂ ਇਕ ਅਖ਼ਬਾਰ ਵਿੱਚ ਇੱਕ ਵਿਵਾਦ ਪੂਰਨ ਲੇਖ ਲਿਖਿਆ ਸੀ, ਇਸ ਲਈ ਮੁੱਢਲੀ ਜਾਂਚ ਤੋਂ ਇਸ ਕਤਲ ਵਿਚ ਕੁਝ ਕੱਟੜਪੰਥੀਆਂ ਦਾ ਹੱਥ ਹੋਣ ਦਾ ਖਦਸ਼ਾ ਸੀ।

ਸਥਾਨਕ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਕੀਤੀ ਗਈ ਸਾਰੀ ਪੜਤਾਲ ਅਤੇ ਵੱਖ ਵੱਖ ਸਮੇਂ 'ਤੇ ਗਠਿਤ ਕੀਤੀਆਂ ਗਈਆਂ ਵਿਸ਼ੇਸ਼ ਜਾਂਚ ਟੀਮਾਂ ਵੀ ਕਿਸੇ ਸਿੱਟੇ ਉਤੇ ਨਾ ਪਹੁੰਚ ਸਕਿਆ। ਉਪਰੰਤ ਮੁਕੱਦਮਾ ਅਦਾਲਤ ਵਿਚ ਵੀ ਅਣਸੁਲਝੀ ਰਿਪੋਰਟ ਦਾਖਲ ਕਰਵਾਈ ਗਈ ਸੀ, ਪਰ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਾਊਂ ਜਾਂਚ ਦੇ ਹੁਕਮ ਦਿੱਤੇ ਗਏ। ਇਸ ਬਾਅਦ, ਓ.ਸੀ.ਸੀ.ਯੂ. ਟੀਮ ਵੱਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ। ਦੋ ਸ਼ੱਕੀਆਂ ਦਲਜੀਤ ਸਿੰਘ ਉਰਫ ਡੀ.ਐਲ.ਪੁੱਤਰ ਮੇਘ ਸਿੰਘ ਨਿਵਾਸੀ ਮਕਾਨ ਨੰ. 51, ਗੁਰਮਤ ਕਾਲੋਨੀ ਸੁਲਾਰ ਰੋਡ ਪਟਿਆਲਾ ਅਤੇ ਪੁਸ਼ਪਿੰਦਰ ਸਿੰਘ ਤਾਊ ਪੁੱਤਰ ਮਹਿਲ ਸਿੰਘ ਨਿਵਾਸੀ ਪਿੰਡ ਨਿਮਨਾਬਾਦ ਥਾਣਾ ਸਫੀਦੋਂ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਪੁੱਛਗਿੱਛ ਕੀਤੀ ਗਈ ਜਿਨ੍ਹਾਂ ਆਪਣਾ ਜੁਰਮ ਕਬੂਲਿਆ ਅਤੇ ਹੋਰ ਦੋਸ਼ੀਆਂ ਦੇ ਨਾਵਾਂ ਦਾ ਖ਼ੁਲਾਸਾ ਕੀਤਾ ਜਿਨ੍ਹਾਂ ਵਿਚ ਅਮਨਪ੍ਰੀਤ ਸਿੰਘ ਉਰਫ ਜੀਤਾ ਜਲੰਧਰੀਆ ਪੁੱਤਰ ਜਤਿੰਦਰ ਸਿੰਘ।
First published: October 11, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ