Home /News /punjab /

ਦਲੇਰ ਮਹਿੰਦੀ ਅੱਖਾਂ ਦੇ ਅਪਰੇਸ਼ਨ ਲਈ ਹਸਪਤਾਲ ਦਾਖ਼ਲ

ਦਲੇਰ ਮਹਿੰਦੀ ਅੱਖਾਂ ਦੇ ਅਪਰੇਸ਼ਨ ਲਈ ਹਸਪਤਾਲ ਦਾਖ਼ਲ

ਦਲੇਰ ਮਹਿੰਦੀ ਅੱਖਾਂ ਦੇ ਅਪਰੇਸ਼ਨ ਲਈ ਹਸਪਤਾਲ ਦਾਖ਼ਲ (ਫਾਇਲ ਫੋਟੋ)

ਦਲੇਰ ਮਹਿੰਦੀ ਅੱਖਾਂ ਦੇ ਅਪਰੇਸ਼ਨ ਲਈ ਹਸਪਤਾਲ ਦਾਖ਼ਲ (ਫਾਇਲ ਫੋਟੋ)

ਪੌਪ ਗਾਇਕ ਦਲੇਰ ਮਹਿੰਦੀ ਮੁਹਾਲੀ ਦੇ ਹਸਪਤਾਲ ’ਚ ਦਾਖਲ ਹੈ। ਸੂਤਰਾਂ ਮੁਤਾਬਕ ਉਸ ਦੀ ਇਕ ਅੱਖ ਦਾ ਅਪਰੇਸ਼ਨ ਹੋ ਗਿਆ ਹੈ ਜਦਕਿ ਦੂਸਰੀ ਅੱਖ ਦਾ ਅਪਰੇਸ਼ਨ ਹੋਣ ਦੀ ਸੰਭਾਵਨਾ ਹੈ। ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ ਦਲੇਰ ਮਹਿੰਦੀ ਨੇ ਜੇਲ੍ਹ ਡਾਕਟਰ ਕੋਲ ਅੱਖਾਂ ’ਚ ਧੁੰਦਲੇਪਣ ਦੀ ਸ਼ਿਕਾਇਤ ਕੀਤੀ ਸੀ ਜਿਸ ਮਗਰੋਂ ਡਾਕਟਰਾਂ ਦਾ ਮੈਡੀਕਲ ਬੋਰਡ ਬਣਾਇਆ ਗਿਆ।

ਹੋਰ ਪੜ੍ਹੋ ...
 • Share this:

  ਡਾਕਟਰਾਂ ਦੀ ਸਿਫ਼ਾਰਸ਼ ’ਤੇ ਉਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਹ ਪਤਾ ਲੱਗਾ ਹੈ ਕਿ ਦਲੇਰ ਮਹਿੰਦੀ ਨੂੰ ਪੰਜ ਦਿਨ ਪਹਿਲਾਂ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਪਰ ਇਸ ਦੀ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ।

  ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਵਧਦੀ ਉਮਰ ਕਾਰਨ ਪੇਸ਼ ਆ ਰਹੀਆਂ ਦਿੱਕਤਾਂ ਕਾਰਨ ਮਹਿੰਦੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਇਸ ਬਾਰੇ ਜੇਲ੍ਹ ਪ੍ਰਸ਼ਾਸਨ ਵੱਲੋਂ ਕੋਈ ਪੁਸ਼ਟੀ ਜਾਂ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਸੂਤਰਾਂ ਅਨੁਸਾਰ ਦਿਲੇਰ ਮਹਿੰਦੀ ਨੂੰ 8 ਅਗਸਤ ਨੂੰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਭੇਜਿਆ ਗਿਆ ਸੀ ਪਰ ਅੱਜ ਮੀਡੀਆ ਨੂੰ ਇਸ ਦੀ ਜਾਣਕਾਰੀ ਮਿਲੀ।
  Published by:Gurwinder Singh
  First published:

  Tags: Daler Mehndi

  ਅਗਲੀ ਖਬਰ