Football World Cup 2018

ਦਸੂਹਾ 'ਚ ਨਕਾਬਪੋਸ਼ ਲੁਟੇਰਿਆਂ ਨੇ ਪੈਟਰੋਲ ਪੰਪ ਲੁੱਟਿਆ


Updated: June 13, 2018, 7:04 PM IST
ਦਸੂਹਾ 'ਚ ਨਕਾਬਪੋਸ਼ ਲੁਟੇਰਿਆਂ ਨੇ ਪੈਟਰੋਲ ਪੰਪ ਲੁੱਟਿਆ

Updated: June 13, 2018, 7:04 PM IST
ਦਸੂਹਾ ਮਿਆਣੀ ਮਾਰਗ ਉਤੇ ਪਿੰਡ ਪੰਡੋਰੀ ਅਰਾਈਆਂ ਨੇੜੇ ਮੋਟਰਸਾਈਕਲ ਸਵਾਰ ਚਾਰ ਨਕਾਬਪੋਸ਼ ਲੁਟੇਰਿਆਂ ਨੇ ਸਾਹੀ ਫਿਲਿੰਗ ਸਟੇਸ਼ਨ ਉਤੇ ਪਿਸਤੌਲ ਦੇ ਜ਼ੋਰ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਤਿੰਨ ਮੋਟਰਸਾਈਕਲਾਂ ਉਤੇ ਆਏ ਚਾਰ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਕਰਿੰਦੇ ਰਾਜੂ ਗੁਪਤਾ ਉਤੇ ਪਿਸਤੌਲ ਤਾਣ ਲਈ ਤੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਲੁਟੇਰਿਆਂ ਨੇ ਕਰਿੰਦੇ ਨੂੰ ਪਿਸਤੌਲ ਵਿਖਾ ਕੇ ਪੰਪ ਦੀ ਤਿਜੋਰੀ ਵਿੱਚੋਂ 2 ਲੱਖ 11 ਹਜ਼ਾਰ ਰੁਪਏ ਲੁੱਟ ਲਏ। ਦਸੂਹਾ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
First published: June 13, 2018
ਹੋਰ ਪੜ੍ਹੋ
ਅਗਲੀ ਖ਼ਬਰ