ਧੀ ਨੇ ਮਾਂ ਨੂੰ ਫੋਨ ‘ਤੇ ਕਿਹਾ ਮੇਰੀ ਆਖਰੀ ਕਾਲ ਹੈ, ਫਿਰ ਫਾਹੇ ਨਾਲ ਲਟਕੀ ਮਿਲੀ ਲਾਸ਼

News18 Punjabi | News18 Punjab
Updated: April 8, 2021, 1:39 PM IST
share image
ਧੀ ਨੇ ਮਾਂ ਨੂੰ ਫੋਨ ‘ਤੇ ਕਿਹਾ ਮੇਰੀ ਆਖਰੀ ਕਾਲ ਹੈ, ਫਿਰ ਫਾਹੇ ਨਾਲ ਲਟਕੀ ਮਿਲੀ ਲਾਸ਼
ਧੀ ਨੇ ਮਾਂ ਨੂੰ ਫੋਨ ‘ਤੇ ਕਿਹਾ ਮੇਰੀ ਆਖਰੀ ਕਾਲ ਹੈ, ਫਿਰ ਫਾਹੇ ਨਾਲ ਲਟਕੀ ਮਿਲੀ ਲਾਸ਼

  • Share this:
  • Facebook share img
  • Twitter share img
  • Linkedin share img
ਜਲੰਧਰ ਵਿਚ ਇਕ 25 ਸਾਲਾ ਵਿਆਹੀ ਔਰਤ ਦੀ ਲਾਸ਼ ਲਟਕਦੀ ਮਿਲੀ। ਔਰਤ ਨੇ ਇਸ ਘਟਨਾ ਤੋਂ ਪਹਿਲਾਂ ਆਪਣੀ ਮਾਂ ਨੂੰ  ਫੋਨ ਉਤੇ ਕਿਹਾ ਸੀ ਕਿ ਇਹ ਮੇਰੀ ਆਖਰੀ ਕਾਲ ਹੈ, ਉਹ ਮੈਨੂੰ ਕੁੱਟ ਰਹੇ ਹਨ ਅਤੇ ਮੇਰੇ ਹੱਥ ਬੰਨ੍ਹ ਕੇ ਲਟਕਣਾ ਚਾਹੁੰਦੇ ਹਨ। ਇਸ ਤੋਂ ਬਾਅਦ ਜਦੋਂ ਮਾਂ ਆਪਣੀ ਧੀ ਕੋਲ ਗਈ ਤਾਂ ਉਸ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਦੀ ਪਛਾਣ ਪ੍ਰਵੀਨ ਵਜੋਂ ਹੋਈ ਹੈ। ਮ੍ਰਿਤਕ ਰਾਜਰਾਣੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਲੜਕੀ ਪ੍ਰਵੀਨ ਦਾ ਵਿਆਹ ਸਾਲ 2018 ਵਿੱਚ ਸ਼ਹਿਰ ਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿੱਚ ਸਾਗਰ ਨਾਲ ਹੋਇਆ ਸੀ। ਉਸ ਦਾ ਇੱਕ 13 ਮਹੀਨੇ ਦਾ ਬੇਟਾ ਵੀ ਹੈ। ਰਾਜਰਾਣੀ ਦਾ ਦੋਸ਼ ਹੈ ਕਿ ਉਸ ਦੇ ਸਹੁਰੇ ਉਨ੍ਹਾਂ ਦੀ ਧੀ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਮ੍ਰਿਤਕ ਲੜਕੀ ਦੀ ਮਾਂ ਨੇ ਦੱਸਿਆ ਕਿ ਬੇਟੀ ਦਾ ਬੁੱਧਵਾਰ ਦੁਪਹਿਰ 2 ਵਜੇ ਆਇਆ ਕਿ ਉਸਦੇ ਪਤੀ ਦੀ ਦੋਸਤ ਆਸ਼ੂ ਦੀ ਕੁੜਮਾਈ ਟੁੱਟ ਗਈ ਹੈ, ਜਿਸ ਕਾਰਨ ਸਹੁਰੇ ਉਸ 'ਤੇ ਦੋਸ਼ ਲਗਾ ਰਹੇ ਹਨ। ਇੰਨਾ ਹੀ ਨਹੀਂ ਆਸ਼ੂ ਦੇ ਮਾਪੇ ਵੀ ਉਸ ਨੂੰ ਬੁਰਾ ਕਹਿ ਰਹੇ ਹਨ। ਰਾਜਰਾਨੀ ਨੇ ਕਿਹਾ ਕਿ ਉਸਨੇ ਇਸ ‘ਤੇ ਬੇਟੀ ਨੂੰ ਕਾਫ਼ੀ ਸਮਝਾਇਆ ਸੀ।

ਮਾਂ ਨੇ ਦੱਸਿਆ ਕਿ ਉਸਦੀ ਲੜਕੀ ਪ੍ਰਵੀਨ ਨੇ ਸ਼ਾਮ 4:30 ਵਜੇ ਦੁਬਾਰਾ ਫੋਨ ਕੀਤਾ ਸੀ। ਉਸਨੇ ਕਿਹਾ ਕਿ  ਮੈਨੂੰ ਕੁੱਟ ਰਹੇ ਹਨ, ਤੰਗ ਕਰ ਰਹੇ ਹਨ ਅਤੇ ਹੱਥ ਬੰਨ ਕੇ ਲਟਕਣਾ ਚਾਹੁੰਦੇ ਹਨ। ਇਹ ਮੇਰੀ ਆਖਰੀ ਕਾਲ ਹੈ। ਮੈਨੂੰ ਬਚਾ ਲਓ। ਇਸ ਤੋਂ ਬਾਅਦ ਜਦੋਂ ਉਨ੍ਹਾਂ ਧੀ ਨੂੰ ਮੁੜ ਤੋਂ ਫੋਨ ਮਿਲਾਇਆ ਤਾਂ ਉਸਦਾ ਫੋਨ ਬੰਦ ਆ ਰਿਹਾ ਸੀ। ਉਨ੍ਹਾਂ ਨੇ ਤੁਰੰਤ ਨੀਲਾ ਮਹਿਲ ਵਿਖੇ ਰਹਿੰਦੀ ਵੱਡੀ ਧੀ ਆਂਚਲ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ। ਜਦੋਂ ਉਹ ਆਪਣੀ ਭੈਣ ਪ੍ਰਵੀਨ ਦੇ ਘਰ ਪਹੁੰਚੀ ਤਾਂ ਉਸ ਦੀ ਲਾਸ਼ ਫਾਹੇ ਨਾਲ ਲਟਕ ਰਹੀ ਸੀ।
ਘਰ ਦੇ ਆਸ ਪਾਸ ਲੋਕਾਂ ਦੀ ਭੀੜ ਸੀ। ਪਰਿਵਾਰਕ ਮੈਂਬਰ ਵੀ ਘਰ ਨਹੀਂ ਸਨ। ਐਸਐਚਓ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ 'ਤੇ ਹੀ ਪਤਾ ਚੱਲੇਗਾ ਕਿ ਇਹ ਮਾਮਲਾ ਕਤਲ ਦਾ ਹੈ ਜਾਂ ਆਤਮ ਹੱਤਿਆ ਦਾ।
Published by: Ashish Sharma
First published: April 8, 2021, 1:27 PM IST
ਹੋਰ ਪੜ੍ਹੋ
ਅਗਲੀ ਖ਼ਬਰ