Home /News /punjab /

ਫ਼ਰੀਦਕੋਟ ਰਿਆਸਤ ਦੇ ਸ਼ਾਹੀ ਪਰਿਵਾਰ ਦੀ ਦੇਖੋ ਝਲਕ, 30 ਸਾਲਾਂ ਬਾਅਦ ਧੀਆਂ ਨੂੰ ਮਿਲਿਆ ਹੱਕ

ਫ਼ਰੀਦਕੋਟ ਰਿਆਸਤ ਦੇ ਸ਼ਾਹੀ ਪਰਿਵਾਰ ਦੀ ਦੇਖੋ ਝਲਕ, 30 ਸਾਲਾਂ ਬਾਅਦ ਧੀਆਂ ਦੇ ਹੱਕ 'ਚ ਆਇਆ ਫੈਸਲਾ

ਪੰਜਾਬ 'ਚ 30 ਸਾਲਾਂ ਬਾਅਦ ਜਾਇਦਾਦ ਨੂੰ ਲੈ ਕੇ ਅੱਜ ਵਿਵਾਦ ਖਤਮ ਹੋ ਗਿਆ। ਇਹ ਵਿਵਾਦ ਫਰੀਦਕੋਟ ਦੇ ਮਹਾਰਾਜਾ ਸਰ ਹਰਿੰਦਰ ਸਿੰਘ ਬਰਾੜ ਦੀ ਸ਼ਾਹੀ ਜਾਇਦਾਦ ਬਾਰੇ ਹੈ। ਸੁਪਰੀਮ ਕੋਰਟ ਨੇ ਇਸ ਫ਼ਰੀਦਕੋਟ ਰਿਆਸਤ ਦੀ ਸਾਰੀ ਜਾਇਦਾਦ ਨੂੰ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਪਰਿਵਾਰ ਵਿਚ ਵੰਡਣ ਦੇ ਆਦੇਸ਼ ਦਿੱਤੇ ਹਨ। ਦੱਸ ਦਈਏ ਕਿ 25 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੁਣ ਤੱਕ ਮਹਾਰਾਵਲ ਖੇਵਾ ਜੀ ਟਰੱਸਟ ਸਾਂਭ ਰਿਹਾ ਸੀ।

ਹੋਰ ਪੜ੍ਹੋ ...
  • Share this:

ਪੰਜਾਬ 'ਚ 30 ਸਾਲਾਂ ਬਾਅਦ ਫਰੀਦਕੋਟ ਦੇ ਮਹਾਰਾਜਾ ਸਰ ਹਰਿੰਦਰ ਸਿੰਘ ਬਰਾੜ ਦੀ ਸ਼ਾਹੀ ਜਾਇਦਾਦ ਨੂੰ ਲੈ ਕੇ ਅੱਜ ਵਿਵਾਦ ਖਤਮ ਹੋ ਗਿਆ। ਸੁਪਰੀਮ ਕੋਰਟ ਨੇ ਇਸ ਫ਼ਰੀਦਕੋਟ ਰਿਆਸਤ ਦੀ ਸਾਰੀ ਜਾਇਦਾਦ ਨੂੰ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਪਰਿਵਾਰ ਵਿਚ ਵੰਡਣ ਦੇ ਆਦੇਸ਼ ਦਿੱਤੇ ਹਨ। (ਸੰਕੇਤਕ ਫੋਟੋ)
ਪੰਜਾਬ 'ਚ 30 ਸਾਲਾਂ ਬਾਅਦ ਫਰੀਦਕੋਟ ਦੇ ਮਹਾਰਾਜਾ ਸਰ ਹਰਿੰਦਰ ਸਿੰਘ ਬਰਾੜ ਦੀ ਸ਼ਾਹੀ ਜਾਇਦਾਦ ਨੂੰ ਲੈ ਕੇ ਵਿਵਾਦ ਅੱਜ ਖਤਮ ਹੋ ਗਿਆ। ਸੁਪਰੀਮ ਕੋਰਟ ਨੇ ਇਸ ਫ਼ਰੀਦਕੋਟ ਰਿਆਸਤ ਦੀ ਸਾਰੀ ਜਾਇਦਾਦ ਨੂੰ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਪਰਿਵਾਰ ਵਿਚ ਵੰਡਣ ਦੇ ਆਦੇਸ਼ ਦਿੱਤੇ ਹਨ। (ਸੰਕੇਤਕ ਫੋਟੋ)

 ਤੁਹਾਨੂੰ ਦੱਸ ਦੇਈਏ ਕਿ ਸਾਲ 1918 ਵਿੱਚ ਸਿਰਫ ਤਿੰਨ ਸਾਲ ਦੀ ਉਮਰ ਵਿੱਚ ਹਰਿੰਦਰ ਸਿੰਘ ਬਰਾੜ ਨੂੰ ਮਹਾਰਾਜਾ ਬਣਾਇਆ ਗਿਆ ਸੀ, ਜੋ ਉਸ ਸਮੇਂ ਦੇ ਰਿਆਸਤ ਦੇ ਆਖਰੀ ਵੰਸ਼ਜ ਹਨ। ਬਰਾੜ ਅਤੇ ਉਨ੍ਹਾਂ ਦੀ ਪਤਨੀ ਨਰਿੰਦਰ ਕੌਰ ਦੀਆਂ ਤਿੰਨ ਬੇਟੀਆਂ ਸਨ, ਜਿਨ੍ਹਾਂ ਦਾ ਨਾਮ ਅੰਮ੍ਰਿਤ ਕੌਰ, ਦੀਪਇੰਦਰ ਕੌਰ ਅਤੇ ਮਹੀਪਇੰਦਰ ਕੌਰ ਸੀ। ਉਹਨਾਂ ਦਾ ਇੱਕ ਪੁੱਤਰ ਵੀ ਸੀ ਜਿਸਦਾ ਨਾਮ ਟਿੱਕਾ ਹਰਮੋਹਿੰਦਰ ਸਿੰਘ ਸੀ। ਪਰ ਸਾਲ 1981 ਵਿੱਚ ਉਸ ਦੇ ਪੁੱਤਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।

ਇਸ ਦੇ ਨਾਲ ਹੀ 2001 ਵਿੱਚ ਇੱਕ ਭੈਣ ਮਹੀਪਿੰਦਰ ਦੀ ਸ਼ਿਮਲਾ ਵਿੱਚ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਚੰਡੀਗੜ੍ਹ ਦੀ ਰਹਿਣ ਵਾਲੀ ਅੰਮ੍ਰਿਤ ਕੌਰ ਨੇ 1992 ਵਿੱਚ ਵਸੀਅਤ ਨੂੰ ਚੁਣੌਤੀ ਦਿੱਤੀ ਅਤੇ ਸਥਾਨਕ ਜ਼ਿਲ੍ਹਾ ਅਦਾਲਤ ਵਿੱਚ ਮੁਕੱਦਮਾ ਦਾਇਰ ਕੀਤਾ। ਉਸ ਦੀ ਦਲੀਲ ਸੀ ਕਿ ਉਨ੍ਹਾਂ ਦੀ ਪਿਤਾ ਕਾਨੂੰਨੀ ਤੌਰ 'ਤੇ ਆਪਣੀ ਸਾਰੀ ਜਾਇਦਾਦ ਟਰੱਸਟ ਨੂੰ ਨਹੀਂ ਦੇ ਸਕਦੇ ਕਿਉਕਿ ਇਹ ਉਨ੍ਹਾਂ ਦੀ ਜੱਦੀ ਜਾਇਦਾਦ ਸੀ।

ਦੱਸ ਦੇਈਏ ਕਿ ਮਹਾਰਾਵਲ ਖੇਵਾਜੀ ਟਰੱਸਟ ਵਸੀਅਤ ਦੇ ਆਧਾਰ 'ਤੇ ਇਸ 'ਤੇ ਆਪਣਾ ਹੱਕ ਰੱਖਦਾ ਸੀ। ਪਰ 2013 ਵਿੱਚ ਹੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਇਸ ਵਸੀਅਤ ਨੂੰ ਗ਼ੈਰ-ਕਾਨੂੰਨੀ ਕਰਾਰ ਦਿੰਦਿਆਂ ਧੀਆਂ ਨੂੰ ਜਾਇਦਾਦ ਦੇਣ ਦਾ ਫੈਸਲਾ ਕੀਤਾ ਸੀ। ਜਿਸ ਤੋਂ ਬਾਅਦ ਇਹ ਮਾਮਲਾ ਹਾਈਕੋਰਟ 'ਚ ਲਿਜਾਇਆ ਗਿਆ, ਜਿੱਥੇ 2020 'ਚ ਜ਼ਿਲਾ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਹਾਲਾਂਕਿ ਅਦਾਲਤ ਨੇ ਕਿਹਾ ਸੀ ਕਿ ਧੀਆਂ ਦੇ ਨਾਲ-ਨਾਲ ਉਨ੍ਹਾਂ ਦੇ ਭਰਾ ਦੇ ਪਰਿਵਾਰਾਂ ਨੂੰ ਵੀ ਹਿੱਸਾ ਦਿੱਤਾ ਜਾਣਾ ਚਾਹੀਦਾ ਹੈ।

ਮਹਾਰਾਜ ਹਰਿੰਦਰ ਸਿੰਘ ਬਰਾੜ ਦੀ ਜਾਇਦਾਦ ਦੀ ਗੱਲ ਕਰੀਏ ਤਾਂ 300 ਏਕੜ ਜ਼ਮੀਨ, ਫਰੀਦਕੋਟ ਦਾ ਇੱਕ ਹਵਾਈ ਅੱਡਾ, ਤਿੰਨ ਜਹਾਜ਼, ਦੋ ਕਿਲੇ, ਫਰੀਦਕੋਟ ਦਾ ਪੈਲੇਸ ਕੰਪਲੈਕਸ, ਕੋਪਰਨਿਕਸ ਰੋਡ, ਨਵੀਂ ਦਿੱਲੀ ਵਿਖੇ ਫਰੀਦਕੋਟ ਹਾਊਸ, ਮਨੀਮਾਜਰਾ, ਚੰਡੀਗੜ੍ਹ ਦਾ ਕਿਲਾ, ਸੋਨਾ, ਹੀਰਾ ਅਤੇ ਹੋਰ ਸਮਾਨ ਸ਼ਾਮਲ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਸ਼ਿਮਲਾ 'ਚ ਵੀ ਕਰੋੜਾਂ ਦੇ ਵਿਲਾ ਹਨ। ਇਸ ਦੇ ਨਾਲ ਹੀ, ਸ਼ਾਹੀ ਪਰਿਵਾਰ ਕੋਲ ਰੋਲਸ ਰਾਇਸ, ਬੈਂਟਲੇ ਸਮੇਤ ਕਈ ਵਿੰਟੇਜ ਕਾਰਾਂ ਹਨ ਅਤੇ ਕਈ ਮਹਿੰਗੀਆਂ ਅਤੇ ਵਿੰਟੇਜ ਕਾਰਾਂ ਹਨ।

Published by:Drishti Gupta
First published:

Tags: Faridkot, Property, Punjab, Supreme Court